ਐੱਸਬੀਆਈ ਦੀ ਹਰ ਘਰ ਲੱਖਪਤੀ ਸਕੀਮ: ਹਰ ਮਹੀਨੇ 591 ਰੁਪਏ ਜਮ੍ਹਾ ਕਰਨ ’ਤੇ ਮਿਲਣਗੇ ਇੱਕ ਲੱਖ | Har Ghar Lakhpati Scheme
ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਬੈਂਕ, ਸਟੇਟ ਬੈਂਕ ਆਫ਼ ਇੰਡੀਆ (RBI) ਨੇ ‘ਹਰ ਘਰ ਲੱਖਪਤੀ’ ਨਾਂਅ ਦੀ ਨਵੀਂ ਰਿਕਰਿੰਗ ਡਿਪਾਜ਼ਿਟ (RD) ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਮਕਸਦ ਲੋਕਾਂ ਨੂੰ ਛੋਟੀ-ਛੋਟੀ ਵਿੱਤੀ ਸੇਵਿੰਗ ਰਾਹੀਂ 1 ਲੱਖ ਰੁਪਏ ਜਾਂ ਉਸ ਤੋਂ ਵੱਧ ਰਕਮ ਦਾ ਫੰਡ ਖੜ੍ਹਾ ਕਰਨ ਵਿੱਚ ਮੱਦਦ ਕਰਨਾ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜੋ ਆਪਣੀ ਤਨਖਾਹ ’ਚੋਂ ਹਰ ਮਹੀਨੇ ਕੁਝ ਪੈਸੇ ਨਿਯਮਿਤ ਬਚਾਉਂਦੇ ਹਨ। ਨਿਯਮਿਤ ਵਿੱਤੀ ਸੇਵਿੰਗ ਨੂੰ ਤੈਅ ਵਿਆਜ ਤੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ। ਇੱਥੇ ਜਾਣੋ ਐਸਬੀਆਈ ਦੀ ਲੱਖਪਤੀ ਯੋਜਨਾ ਤੁਹਾਨੂੰ ਲਖਪਤੀ ਬਣਾਉਣ ਵਿੱਚ ਕਿਵੇਂ ਮੱਦਦ ਕਰੇਗੀ। Har Ghar Lakhpati Scheme
ਯੋਜਨਾ ਦੇ ਫਾਇਦੇ | Har Ghar Lakhpati Scheme
ਇਸ ਯੋਜਨਾ ਦੇ ਤਹਿਤ ਗ੍ਰਾਹਕ 3 ਤੋਂ 10 ਸਾਲ ਲਈ ਫਲੈਕਸੀਬਲ ਟਾਈਮ ਪੀਰੀਅਡ ਲਈ ਮੰਥਲੀ ਸੇਵਿੰਗ ਕਰ ਸਕਦੇ ਹਨ। 10 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੱਚੇ ਵੀ ਐੱਸਬੀਆਈ ਦੀ ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ। ਇਸ ਵਿੱਚ ਖਾਸ ਗੱਲ ਹੈ ਕਿ ਉਹ ਆਪਣਾ ਹਸਤਾਖ਼ਰ ਕਰਨਾ ਜਾਣਦੇ ਹੋਣ। ਜੋ ਬੱਚੇ ਹਸਤਾਖਰ ਨਹੀਂ ਕਰ ਸਕਦੇ, ਉਨ੍ਹਾਂ ਲਈ ਖਾਤਾ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ।
ਯੋਜਨਾ ਕਿਵੇਂ ਕਰੇਗੀ ਕੰਮ?
ਇਸ ਯੋਜਨਾ ਵਿੱਚ ਮੈਚਿਊਰਿਟੀ ਰਕਮ 1 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਗ੍ਰਾਹਕ ਆਪਣੀ ਪਸੰਦ ਦੇ ਪੀਰੀਅਡ ਤੇ ਮਹੀਨਾਵਾਰ ਕਿਸ਼ਤ ਦੀ ਚੋਣ ਕਰ ਸਕਦੇ ਹਨ। ਉਦਾਹਰਨ ਲਈ ਜੇ ਕੋਈ ਗ੍ਰਾਹਕ 3 ਸਾਲ ਲਈ 2,500 ਰੁਪਏ ਮਹੀਨੇਵਾਰ ਜਮ੍ਹਾ ਕਰਦਾ ਹੈ, ਤਾਂ ਮੈਚਿਊਰਿਟੀ ’ਤੇ ਉਸ ਨੂੰ 1 ਲੱਖ ਰੁਪਏ ਮਿਲਣਗੇ। 10 ਸਾਲ ਲਈ ਯੋਜਨਾ ਚੁਣਨ ’ਤੇ ਮਹੀਨੇਵਾਰ ਕਿਸ਼ਤ ਘਟ ਕੇ 591 ਰੁਪਏ ਹੋ ਜਾਂਦੀ ਹੈ। ਮਹੀਨੇਵਾਰ ਕਿਸ਼ਤ ਯੋਜਨਾ ਸ਼ੁਰੂ ਕਰਦੇ ਸਮੇਂ ਲਾਗੂ ਵਿਆਜ ਦਰ ’ਤੇ ਅਧਾਰਿਤ ਹੁੰਦੀ ਹੈ। ਭਾਵ, ਇਸ ’ਤੇ ਪਹਿਲਾਂ ਤੋਂ ਤੈਅ ਵਿਆਜ ਮਿਲਦਾ ਹੈ।
ਲਚਕੀਲਾਪਣ ਤੇ ਜ਼ੁਰਮਾਨਾ
ਯੋਜਨਾ ਵਿੱਚ ਅੰਸ਼ਿਕ ਕਿਸ਼ਤ ਭੁਗਤਾਨ ਦੀ ਸਹੂਲਤ ਹੈ। ਹਾਲਾਂਕਿ, ਕਿਸ਼ਤਾਂ ’ਚ ਦੇਰੀ ’ਤੇ ਜ਼ੁਰਮਾਨਾ ਲਾਇਆ ਜਾਂਦਾ ਹੈ। ਜ਼ੁਰਮਾਨਾ 100 ਰੁਪਏ ਦੀ ਕਿਸ਼ਤ ’ਤੇ 1.50 ਤੋਂ 2 ਰੁਪਏ ਤੱਕ ਹੋ ਸਕਦਾ ਹੈ। ਇਹ ਜ਼ੁਰਮਾਨਾ ਪੀਰੀਅਡ ’ਤੇ ਨਿਰਭਰ ਕਰਦਾ ਹੈ। ਜੇ ਲਗਾਤਾਰ 6 ਕਿਸ਼ਤਾਂ ਜਮ੍ਹਾ ਨਹੀਂ ਕੀਤੀਆਂ ਜਾਂਦੀਆਂ, ਤਾਂ ਖਾਤਾ ਬੰਦ ਕਰਕੇ ਬੈਲੇਂਸ ਰਕਮ ਗ੍ਰਾਹਕ ਦੇ ਸੇਵਿੰਗ ਖਾਤੇ ਵਿੱਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ।
ਵਿਆਜ ਦਰਾਂ ਤੇ ਟੈਕਸ
- ਯੋਜਨਾ ਦੇ ਤਹਿਤ ਵਿਆਜ ਦਰਾਂ ਗ੍ਰਾਹਕ ਦੀ ਸ਼੍ਰੇਣੀ ਅਨੁਸਾਰ ਵੱਖ-ਵੱਖ ਹਨ।
- ਆਮ ਗ੍ਰਾਹਕਾਂ ਲਈ ਵਿਆਜ ਦਰ 6.75% ਤੱਕ ਹੈ।
- ਸੀਨੀਅਰ ਸਿਟੀਜ਼ਨ ਲਈ ਵਿਆਜ ਦਰ 7.25% ਤੱਕ ਹੈ।
- ਐੱਸਬੀਆਈ ਦੇ ਕਰਮਚਾਰੀ ਅਤੇ ਸੀਨੀਅਰ ਸਿਟੀਜ਼ਨ ਕਰਮਚਾਰੀ ਨੂੰ 8% ਤੱਕ ਵਿਆਜ ਮਿਲਦਾ ਹੈ।
- ਆਮਦਨ ਟੈਕਸ ਨਿਯਮਾਂ ਦੇ ਅਨੁਸਾਰ ਯੋਜਨਾ ’ਤੇ ਟੀਡੀਐੱਸ ਲਾਗੂ ਹੈ।
ਕਿਵੇਂ ਖੋਲ੍ਹੀਏ ਖਾਤਾ
ਯੋਜਨਾ ਵਿੱਚ ਸ਼ਾਮਿਲ ਹੋਣ ਲਈ ਗ੍ਰਾਹਕ ਆਪਣੀ ਨਜ਼ਦੀਕੀ ਐਸਬੀਆਈ ਬ੍ਰਾਂਚ ਵਿੱਚ ਜਾ ਕੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਉਨ੍ਹਾਂ ਨੂੰ ਮੈਚਿਊਰਿਟੀ ਰਕਮ ਤੇ ਪੀਰੀਅਡ ਦੀ ਚੋਣ ਕਰਨੀ ਹੋਵੇਗੀ, ਜਿਸਦੇ ਆਧਾਰ ’ਤੇ ਮਹੀਨੇਵਾਰ ਕਿਸ਼ਤ ਤੈਅ ਕੀਤੀ ਜਾਵੇਗੀ।