‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਨਵੇਂ ਸਾਲ ਦੀ ਵੱਖਰੇ ਅੰਦਾਜ ’ਚ ਦਿੱਤੀ ਵਧਾਈ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਸਮੂਹ ਸੰਗਤਾਂ ਨੂੰ ਨਵੇਂ ਸਾਲ 2023 ਦੀਆਂ ਵਧਾਈਆਂ (Happy New Year) ਦਿੱਤੀਆਂ ਹਨ। ਦੀਦੀ ਨੇ ਲਿਖਿਆ ਕਿ ਇਹ ਨਵਾਂ ਸਾਲ ਤੁਹਾਡੇ ਲਈ ਰੂਹਾਨੀਅਤ ਅਤੇ ਸੱਚਾਈ ਨਾਲ ਭਰਿਆ ਹੋਵੇ, ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਲਈ ਬੇਹੱਦ ਖੁਸ਼ੀਆਂ ਅਤੇ ਆਨੰਦ ਪ੍ਰਦਾਨ ਕਰੇ।

ਪੂਜਨੀਕ ਗੁਰੂ ਜੀ ਨੇ ਪਵਿੱਤਰ ਅਵਤਾਰ ਮਹੀਨੇ ਅਤੇ ਨਵੇਂ ਸਾਲ ਦੀ ਸਾਧ-ਸੰਗਤ ਨੂੰ ਦਿੱਤੀਆਂ ਵਧਾਈਆਂ (Happy New Year)

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਤੇ ਸੇਵਾਦਾਰੋ,
ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੇ ਪਿਆਰੇ ਕਰੋੜਾਂ ਬੱਚਿਓ, ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਹਰ ਦਿਨ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਤੇ ਆਸ਼ੀਰਵਾਦ ਲੈ ਕੇ ਆਏ ਤੁਹਾਡੇ ਲਈ। ਨਵੇਂ ਸਾਲ ਦੀ ਵੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਤੇ ਆਸ਼ੀਰਵਾਦ। ਪਰਮ ਪਿਤਾ ਪਰਮਾਤਮਾ, ਤੁਹਾਡੀ ਸਭ ਦੀ ਜਾਇਜ ਮੰਗ ਪੂਰੀ ਕਰਨ ਜਲਦ ਤੋਂ ਜਲਦ।

ਸਾਡੇ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਤੇ ਜਾਨ ਤੋਂ ਵੀ ਪਿਆਰੇ ਸਾਡੇ ਕਰੋੜਾਂ ਬੱਚਿਓ, ਜਦੋਂ ਅਸੀਂ ਯੂਪੀ 40 ਦਿਨ ਰਹੇ ਤਾਂ ਤੁਸੀਂ ਸਭ ਨੇ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਲੱਖਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ, ਇਹ ਸੇਵਾ ਬਹੁਤ ਹੀ ਮਹਾਨ ਤੇ ਸਰਵਸ੍ਰੇਸ਼ਠ ਹੈ। ਅਸੀਂ ਤੁਹਾਡੇ ਗੁਰੂ ਹੋਣ ਦੇ ਨਾਂਅ ’ਤੇ ਤੁਹਾਨੂੰ ਬਚਨ ਕਰਦੇ ਹਾਂ ਕਿ ਜਿਸ ਨੇ ‘ਇੱਕ’ ਭਾਈ ਭੈਣ ਦਾ ਨਸ਼ਾ ਤੇ ਬੁਰਾਈ ਛੁਡਾਉਣ ਦੀ ਸੇਵਾ ਕੀਤੀ, ਪ੍ਰਭੁ ਉਸ ਨੂੰ ਅੰਦਰ-ਬਾਹਰ ਤੋਂ ਸੈਂਕੜੇ ਖੁਸ਼ੀਆਂ ਪ੍ਰਦਾਨ ਕਰਨਗੇ। ਆਸੀਰਵਾਦ। ਇੰਝ ਹੀ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਜੇਕਰ ਇੱਕ ਦਾ ਵੀ ਫੋਨ, ਸਤਿਸੰਗ ਨਾਲ ਜੋੜਿਆ, ਉਸ ਨੂੰ ਵੀ ਪ੍ਰਭੂ ਨਵੀਆਂ-ਨਵੀਆਂ ਖੁਸ਼ੀਆਂ ਦੇਵੇ। ਆਸ਼ੀਰਵਾਦ। (Saint Dr. MSG)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here