ਸਾਡੇ ਨਾਲ ਸ਼ਾਮਲ

Follow us

28.9 C
Chandigarh
Wednesday, February 25, 2026
More
    Home ਰੂਹਾਨੀਅਤ ਅਨਮੋਲ ਬਚਨ ਰਾਮ-ਨਾਮ ਜਪਣ ਨ...

    ਰਾਮ-ਨਾਮ ਜਪਣ ਨਾਲ ਮਿਲਦੈ ਦੋਵਾਂ ਜਹਾਨਾਂ ’ਚ ਸੁਖ: ਪੂਜਨੀਕ ਗੁਰੂ ਜੀ

    God Sent Saints, Revered Guru Ji

    ਰਾਮ-ਨਾਮ ਜਪਣ ਨਾਲ ਮਿਲਦੈ ਦੋਵਾਂ ਜਹਾਨਾਂ ’ਚ ਸੁਖ: ਪੂਜਨੀਕ ਗੁਰੂ ਜੀ

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਚੱਲਦੇ-ਫਿਰਦੇ, ਬੈਠ ਕੇੇ, ਪਏ-ਪਏ ਜਿੰਨੇ ਵੀ ਸਵਾਸ ਅੱਲ੍ਹਾ, ਰਾਮ ਦੀ ਯਾਦ ਵਿੱਚ ਲਾਉਦਾ ਹੈ ਉਹ ਬੇਸ਼ਕੀਮਤੀ ਸਵਾਸ ਬਣ ਜਾਂਦੇ ਹਨ ਇਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਤੁਹਾਨੂੰ ਸੁਖ ਮਿਲਦਾ ਹੈ ਅਗਲੇ ਜਹਾਨ ਵਿਚ ਵੀ ਪਰਮਾਨੰਦ ਮਿਲਦਾ ਹੈ ਅਤੇ ਆਵਾਗਮਨ ਤੋਂ ਆਜ਼ਾਦੀ ਪ੍ਰਾਪਤ ਹੋ ਜਾਂਦੀ ਹੈ ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣੇ ਕੀਮਤੀ ਸਵਾਸਾਂ ਨੂੰ ਬੇਕਾਰ ਨਹੀਂ ਜਾਣ ਦੇਣਾ ਚਾਹੀਦਾ। ਦੁਨੀਆਦਾਰੀ, ਵਿਸ਼ੇ-ਵਿਕਾਰ, ਭੌਤਿਕਤਾਵਾਦ ਵਿਚ ਲੱਗ ਕੇ ਅੱਜ ਇਨਸਾਨ ਸਵਾਸਾਂ ਦੀ ਕਦਰ, ਕੀਮਤ ਭੁੱਲ ਰਿਹਾ ਹੈ ਇੱਕ ਦਿਨ ਇਨ੍ਹਾਂ ਸਵਾਸਾਂ ਦੀ ਕਦਰ ਯਾਦ ਆਵੇਗੀ ਪਰ ਉਸ ਸਮੇਂ ਸਵਾਸ ਨਹੀਂ ਹੋਣਗੇ ਇਨਸਾਨ ਨੂੰ ਆਪਣੇ ਆਖ਼ਰੀ ਸਮੇਂ ਵਿਚ ਓਮ, ਹਰੀ, ਅੱਲ੍ਹਾ, ਪਰਮਾਤਮਾ ਯਾਦ ਆਉਦਾ ਹੈ ਅਤੇ ਸੋਚਦਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਇੰਜ ਹੀ ਕਿਉ ਬਰਬਾਦ ਕਰ ਦਿੱਤੀ? ਦੁਨੀਆਂ ਦੇ ਝਮੇਲਿਆਂ ਵਿਚ ਕਿਉ ਉਲਝਿਆ ਰਿਹਾ? ਮਾਲਕ ਦੀ ਭਗਤੀ-ਇਬਾਦਤ ਕਿਉ ਨਹੀਂ ਕੀਤੀ? ਇਹ ਸਭ ਸਵਾਲ ਉਸਦੇ ਦਿਮਾਗ ਵਿਚ ਆਉਦੇ ਹਨ ਕਿਉਕਿ ਰਾਮ-ਨਾਮ ਵਿਚ ਜੋ ਸਵਾਦ, ਲੱਜ਼ਤ ਹੈ ਉਹ ਬਾਜ਼ਾਰ ’ਚੋਂ ਖ਼ਰੀਦੀ ਨਹੀਂ ਜਾ ਸਕਦੀ ਰਾਮ-ਨਾਮ ਦੇ ਸਵਾਦ, ਲੱਜ਼ਤ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਸ਼ਹਿਦ ਜਾਂ ਰਸਗੁੱਲੇ ਦਾ ਸਵਾਦ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਉਹ ਤੁਹਾਡੀ ਜੀਭ ਦੇ ਸੰਪਰਕ ਵਿਚ ਰਹਿੰਦਾ ਹੈ। ਇਸ ਤਰ੍ਹਾਂ ਜੀਭ ਦਾ ਸਵਾਦ ਸਿਰਫ਼ ਪਲ ਭਰ ਦਾ ਹੰੁਦਾ ਹੈ ਪਰ ਰਾਮ-ਨਾਮ ਦਾ ਸਵਾਦ ਜੇਕਰ ਇੱਕ ਵਾਰ ਚੜ੍ਹ ਜਾਵੇ ਤਾਂ ਦੋਵਾਂ ਜਹਾਨਾਂ ਵਿਚ ਨਹੀਂ ਉੱਤਰਦਾ ਇਨਸਾਨ ਜੇਕਰ ਓਮ, ਹਰੀ, ਅੱਲ੍ਹਾ ਦਾ ਨਾਮ ਜਪੇ ਤਾਂ ਯਕੀਨਨ ਉਸਨੂੰ ਪਰਮਾਨੰਦ ਮਿਲਦਾ ਹੈ ਅਤੇ ਉਸ ਪਰਮਾਨੰਦ ਨਾਲ ਉਹ ਬੇਇੰਤਹਾ ਖੁਸ਼ੀਆਂ ਦਾ ਸਵਾਮੀ ਬਣ ਜਾਂਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਇਸ ਦੁਨੀਆਂ ਵਿਚ ਸਵਾਸ ਲੈ ਕੇ ਓਮ, ਹਰੀ, ਅੱਲ੍ਹਾ ਦੇ ਨਾਮ ਰੂਪੀ ਹੀਰੇ, ਜਵਾਹਰਾਤ ਦਾ ਵਪਾਰ ਕਰਨ ਲਈ ਆਇਆ ਸੀ ਪਰ ਦੁਨਿਆਵੀ ਸਾਜੋ-ਸਾਮਾਨ, ਬਾਲ-ਬੱਚਿਆਂ ਵਿਚ, ਖਾਣ-ਪੀਣ ਵਿਚ ਇੰਨਾ ਮਸਤ ਹੋ ਗਿਆ ਹੈ ਕਿ ਆਪਣੇ ਅੱਲ੍ਹਾ, ਰਾਮ ਨੂੰ ਭੁੱਲ ਗਿਆ ਮਨ ਦਾ ਗੁਲਾਮ ਬਣ ਕੇ ਇਨਸਾਨ ਭਰਮਾਂ ਵਿਚ ਪੈ ਜਾਂਦਾ ਹੈ ਮਨ ਦੇ ਗੁਲਾਮ ਲੋਕ ਸਿਰਫ਼ ਆਪਸੀ ਪਿਆਰ ਤੱਕ ਹੀ ਸੀਮਿਤ ਰਹਿ ਜਾਂਦੇ ਹਨ ਅਤੇ ਅੱਲ੍ਹਾ, ਰਾਮ ਦੇ ਨਾਮ ਦੇ ਅਨੰਦ, ਖੁਸ਼ਬੂ, ਪਰਮਾਨੰਦ ਤੋਂ ਵਾਂਝੇ ਰਹਿ ਜਾਂਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ