ਸਾਡੇ ਨਾਲ ਸ਼ਾਮਲ

Follow us

28.9 C
Chandigarh
Wednesday, February 25, 2026
More

    ਹਿਰਦੇ ਦੀ ਸਫ਼ਾਈ ਬਿਨਾ ਨਹੀਂ ਮਿਲਦੀਆਂ ਖੁਸ਼ੀਆਂ : ਪੂਜਨੀਕ ਗੁਰੂ ਜੀ

    Saint Dr MSG
    Saint Dr MSG

    ਹਿਰਦੇ ਦੀ ਸਫ਼ਾਈ ਬਿਨਾ ਨਹੀਂ ਮਿਲਦੀਆਂ ਖੁਸ਼ੀਆਂ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਦੀ ਮਹਿਮਾ ਅਪਰ-ਅਪਾਰ ਹੈ ਤੇ ਉਹ ਜੀਵ ਬਹੁਤ ਭਾਗਾਂ ਵਾਲੇ ਹੁੰਦੇ ਹਨ ਜੋ ਇਸ ਘੋਰ ਕਲਿਯੁਗ ’ਚ ਉਸ ਮਾਲਕ ਦੇ ਨਾਮ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਹਨ ਇਸ ਘੋਰ ਕਲਿਯੁਗ ’ਚ ਰਾਮ ਨਾਮ ਨਾਲ ਜੁੜਨਾ ਤਾਂ ਦੂਰ ਜੀਵ ਨੂੰ ਰਾਮ ਨਾਮ ਦੀ ਕਦੇ-ਕਦਾਈਂ ਹੀ ਯਾਦ ਆਉਂਦੀ ਹੈ ਇਨਸਾਨ ਦੇ ਆਪਣੇ ਬਣਾਏ ਗਏ ਜਾਲ ਹੀ ਇੰਨੇ ਵੱਡੇ ਹੋ ਚੁੱਕੇ ਹਨ ਕਿ ਉਹ ਕੰਮ ਧੰਦੇ, ਸਰੀਰਕ, ਪਰਿਵਾਰਕ ਝਮੇਲਿਆਂ ਆਦਿ ’ਚ ਉਲਝ ਕੇ ਉਸ ਮਾਲਕ ਨੂੰ ਭੁਲਾ ਦਿੰਦਾ ਹੈ ਉਹ ਉਸ ਨੂੰ ਉਦੋਂ ਯਾਦ ਆਉਂਦਾ ਹੈ

    ਜਦੋਂ ਉਸ ਨੂੰ ਕੋਈ ਗ਼ਮ, ਦੁੱਖ, ਦਰਦ ਜਾਂ ਪਰੇਸ਼ਾਨੀ ਹੋਵੇ ਜੀਵ ਸਾਹਮਣੇ ਕੋਈ ਮੁਸ਼ਕਲ ਆਉਣ ’ਤੇ ਉਸ ਨੂੂੰ ਪਰਮਾਤਮਾ ਬਹੁਤ ਪਿਆਰਾ ਲਗਦਾ ਹੈ ਫਿਰ ਉਹ ਮਾਲਕ ਦਾ ਬਣਨ ਦੇ ਵਾਅਦੇ ਕਰਦਾ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਜਿਹੜੇ ਜੀਵ ਨੂੰ ਕਿਸੇ ਪ੍ਰਕਾਰ ਦੀ ਚਿੰਤਾ, ਪਰੇਸ਼ਾਨੀ ਨਹੀਂ ਹੁੰਦੀ ਉਸ ਨੂੰ ਮਾਲਕ ਬਿਲਕੁਲ ਯਾਦ ਨਹੀਂ ਆਉਂਦਾ, ਪਰ ਉਨ੍ਹਾਂ ਜੀਵਾਂ ਦੇ ਸਾਹਮਣੇ ਦੁੱਖ, ਚਿੰਤਾ ਤੇ ਪਰੇਸ਼ਾਨੀ ਆਉਣ ਤੇ ਉਹ ਮਾਲਕ ਨੂੰ ਹੀ ਇਸ ਦਾ ਜ਼ਿੰਮੇਵਾਰ ਦੱਸ ਕੇ ਉਸ ਨੂੰ ਯਾਦ ਕਰਦੇ ਹਨ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਦੇ ਸਾਹਮਣੇ ਸਾਰੇ ਸੁਖ, ਸਹੂਲਤਾਂ ਹੁੰਦੀਆਂ ਹਨ ਤਾਂ ਉਸ ਨੂੰ ਕੋਈ ਯਾਦ ਨਹੀਂ ਰਹਿੰਦਾ ਤੇ ਇਨਸਾਨ ਦਾ ਮਨ ਉਸ ਨੂੰ ਹੀ ਇਸ ਦਾ ਪੂਰਾ ਸਿਹਰਾ ਦਿੰਦਾ ਹੈ ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਮਾਲਕ ਤੋਂ ਦੂਰ ਰੱਖਦੀਆਂ ਹਨ ਤੇ ਇਨਸਾਨ ਮਾਲਕ ਤੋਂ ਦੂਰ ਹੋ ਕੇ ਪਰੇਸ਼ਾਨ ਰਹਿੰਦਾ ਹੈ ਇਸ ਲਈ ਤੁਸੀਂ ਜੇਕਰ ਵਾਕਿਆਈ ਪਰਮਾਤਮਾ, ਅੱਲ੍ਹਾ, ਵਾਹਿਗੁਰੂ ਤੋਂ ਖੁਸ਼ੀਆਂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਨਾਮ ਦਾ ਸਿਮਰਨ ਤੇ ਭਗਤੀ ਇਬਾਦਤ ਕਰੋ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ