Rajasthan News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਹਨੂੰਮਾਨਗੜ੍ਹ ਸਥਿਤ ਟਿੱਬੀ (ਰਾਠੀਖੇੜਾ) ’ਚ ਅੰਦੋਲਨ ਦੀ ਅੱਗ ਠੰਢੀ ਨਹੀਂ ਹੋ ਰਹੀ। ਡਿਊਨ ਈਥਾਨੌਲ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਖਿਲਾਫ ਧਰਨਾ ਜਾਰੀ ਹੈ। ਟਿੱਬੀ ’ਚ ਚੌਥੇ ਦਿਨ (ਸ਼ੁੱਕਰਵਾਰ) ਨੂੰ ਵੀ ਇੰਟਰਨੈੱਟ ਬੰਦ ਰਿਹਾ। ਕਿਸਾਨ ਆਗੂ ਜਗਜੀਤ ਸਿੰਘ ਜੱਗੀ ਨੇ ਦੱਸਿਆ- ਕੁੱਲ ਹਿੰਦ ਕਿਸਾਨ ਸਭਾ ਅਤੇ ਯੂਨਾਈਟਿਡ ਫਰੰਟ ਦੇ ਬੈਨਰ ਹੇਠ 17 ਦਸੰਬਰ ਨੂੰ ਐਥਨੌਲ ਫੈਕਟਰੀ ਦੇ ਵਿਰੋਧ ਵਿੱਚ ਮਹਾਂਪੰਚਾਇਤ ਕੀਤੀ ਜਾਵੇਗੀ।
ਇਹ ਖਬਰ ਵੀ ਪੜ੍ਹੋ : Sunam News: ਸੁਨਾਮ ਵਿਖੇ ਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ
ਇਸ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਸਮੇਤ ਪੰਜਾਬ, ਹਰਿਆਣਾ, ਯੂਪੀ ਦੇ ਸਾਰੇ ਵੱਡੇ ਆਗੂ ਪੁੱਜਣਗੇ। ਸ਼ੁੱਕਰਵਾਰ ਨੂੰ ਟਿੱਬੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਹਨੂੰਮਾਨਗੜ੍ਹ ਦੇ ਕਲੈਕਟਰ-ਐਸਪੀ ਦਾ ਤਬਾਦਲਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਕਰਨਗੇ। ਪੁਲਸ ਨੇ ਗੜਬੜੀ ਦੇ ਮਾਮਲੇ ’ਚ 107 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। 40 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। Rajasthan News














