ਪੋਤੇ ਨੂੰ ਨਹੀਂ ਮਿਲੀ ਟਿਕਟ ਤਾਂ ਛੱਡ ‘ਤੀ ਕਾਂਗਰਸ, ਆਪ ‘ਚ ਸ਼ਾਮਲ ਹੋਏ ਹੰਸਪਾਲ

app

ਪੋਤੇ ਨੂੰ ਨਹੀਂ ਮਿਲੀ ਟਿਕਟ ਤਾਂ ਛੱਡ ‘ਤੀ ਕਾਂਗਰਸ, ਆਪ ‘ਚ ਸ਼ਾਮਲ ਹੋਏ ਹੰਸਪਾਲ

(ਅਸ਼ਵਨੀ ਚਾਵਲਾ) ਚੰਡੀਗੜ। ਕਾਂਗਰਸ ਦੇ ਸਾਬਕਾ ਪ੍ਰਧਾਨ ਐਚ.ਐਸ. ਹੰਸਪਾਲ ਵਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ। ਐਚ.ਐਸ. ਹੰਸਪਾਲ ਆਪਣੇ ਪੋਤੇ ਸੁੰਦਰ ਸਿੰਘ ਹੰਸਪਾਲ ਲਈ ਸਾਹਣੇਵਾਲ ਵਿਧਾਨ ਸਭਾ ਸੀਟ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਪਰ ਕਾਂਗਰਸ ਪਾਰਟੀ ਨੇ ਉਨਾਂ ਦੇ ਪੋਤੇ ਨੂੰ ਟਿਕਟ ਨਹੀਂ ਦਿੱਤੀ, ਜਿਸ ਕਾਰਨ ਕਾਂਗਰਸ ਪਾਰਟੀ ਤੋਂ ਨਰਾਜ਼ ਹੋ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਟਿਕਟ ਨਾ ਮਿਲਣ ਕਾਰਨ ਪੰਜਾਬ ਕਾਂਗਰਸ ‘ਚ ਕਈ ਸੀਟਾਂ ‘ਤੇ ਬਗਾਵਤ ਹੋ ਚੁੱਕੀ ਹੈ। ਸੀ.ਐਮ ਚਰਨਜੀਤ ਚੰਨੀ ਦੇ ਭਰਾ ਡਾ ਮਨੋਹਰ ਸਿੰਘ ਬਸੀ ਪਠਾਣਾ ਤੋਂ ਕਾਂਗਰਸ ਉਮੀਦਵਾਰ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਕਾਂਗਰਸੀ ਉਮੀਦਵਾਰ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਆਜ਼ਾਦ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਤੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਕਈ ਸੀਟਾਂ ‘ਤੇ ਕਾਂਗਰਸ ਦੇ ਬਾਗੀ ਵੀ ਮੈਦਾਨ ‘ਚ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ