ਵੱਡੀ ਅੱਤਵਾਦੀ ਵਾਰਦਾਤ ਦੀ ਸਾਜਿਸ਼ ਦੀ ਸ਼ੰਕਾ
ਅਮ੍ਰਿੰਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪਠਾਨਕੋਟ ਚ ਤਿੰਨ ਦਿਨ ਪਹਿਲਾਂ ਫੌਜ ਖੇਤਰ ਦੇ ਗੇਟ ਕੋਲੋਂ ਗ੍ਰੇਨੇਡ ਧਮਾਕੇ ਤੋਂ ਬਾਅਦ ਹੁਣ ਅਮ੍ਰਿੰਤਸਰ ਚ ਦੋ ਗ੍ਰੇਨੇਡ ਮਿਲਣ ਨਾਲ ਹੜਕੰਪ ਮਚ ਗਿਆ ਹੈ। ਇੱਕ ਨੌਜਵਾਨ ਨੂੰ ਦੋ ਹੈਂਡ ਗ੍ਰੇਨੇਡ ਦੇ ਨਾਲ ਫੜਿਆ ਗਿਆ ਹੈ। ਉਸਦੇ ਕੋਲੋਂ ਦੋ ਪਿਸਤੌਲ ਵੀ ਮਿਲੇ ਹਨ। ਸ਼ੰਕਾ ਹੈ ਕਿ ਇਸ ਨਾਲ ਪੰਜਾਬ ਚ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ਼ ਸੀ।
ਨੌਜਵਾਨ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁੱਢਲੀ ਪੁੱਛਗਿਛ ਚ ਸਾਹਮਣੇ ਆਇਆ ਕਿ ਰਣਜੀਤ ਸਿੰਘ ਦੀ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਸੀ। ਓਧਰ ਸਟੇਟ ਸਪੈਸ਼ਲ ਆਪਰੇਸ਼ਨ ਸੇਲ ਤੋਂ ਇਲਾਵਾ ਦੇਸ਼ ਦੀ ਹੋਰ ਜਾਂਚ ਏਜੰਸੀਆਂ ਜੁਆਇੰਟ ਇੰਟੇਰੇਗੇਸ਼ਨ ਸੈਂਟਰ ਚ ਰਣਜੀਤ ਸਿੰਘ ਤੋਂ ਪੁੱਛਗਿਛ ਕਰਨ ਚ ਜੁੱਟੀ ਹੈ। ਉਸਦੇ ਹੋਰ ਸਾਥੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਰਣਜੀਤ ਕੋਲੋਂ ਹੋਰ ਕਿੰਨੇ ਹੈਂਡ ਗ੍ਰੇਨੇਡ, ਵਿਸਫੋਟਕ ਤੇ ਪਿਸਤੌਲਾਂ ਹਨ।