Welfare Work: ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ, ਬਲਾਕ ਬਰੇਟਾ ’ਚ ਹੋ ਚੁੱਕੇ ਹਨ 28 ਸਰੀਰਦਾਨ
Welfare Work: ਬਰੇਟਾ (ਸੱਚ ਕਹੂੰ ਨਿਊਜ਼)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਹਮੀਰ ਸਿੰਘ ਇੰਸਾਂ (80) ਪੁੱਤਰ ਹਜ਼ੂਰਾ ਸਿੰਘ ਵਾਸੀ ਬਰੇਟਾ ਨੇ ਸ਼ਹਿਰ ਬਰੇਟਾ ਦੇ ਸੱਤਵੇਂ ਤੇ ਬਲਾਕ ਦੇ 28ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀਅ ਇਹ ਪ੍ਰਣ ਕੀਤਾ ਸੀ ਕਿ ਉਸਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤੀ ਜਾਵੇ, ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।
ਵੇਰਵਿਆਂ ਮੁਤਾਬਿਕ ਹਮੀਰ ਸਿੰਘ ਇੰਸਾਂ ਵਾਸੀ ਬਰੇਟਾ, ਅੱਜ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਨ, ਜਿਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ। ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਇਹ ਪ੍ਰਣ ਕੀਤਾ ਹੋਇਆ ਸੀ ਕਿ ਜਦੋਂ ਉਸਦੀ ਮੌਤ ਹੋ ਗਈ ਤਾਂ ਮ੍ਰਿਤਕ ਦੇਹ ਨੂੰ ਸਸਕਾਰ ਦੀ ਬਜਾਇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਅੱਜ ਉਨ੍ਹਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪੁੱਤਰਾਂ ਕ੍ਰਿਸ਼ਨ ਸਿੰਘ ਇੰਸਾਂ (ਪੱਤਰਕਾਰ ਸੱਚ ਕਹੂੰ ਬਰੇਟਾ), ਬਲਜੀਤ ਸਿੰਘ, ਨੂੰਹਾਂ ਰਾਜਿੰਦਰ ਕੌਰ ਇੰਸਾਂ, ਰਾਣੀ ਕੌਰ ਇੰਸਾਂ, ਬੇਅੰਤ ਕੌਰ ਇੰਸਾਂ ਨੇ ਮ੍ਰਿਤਕ ਦੇਹ ‘ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਾਲਪੁਰ (ਯੂਪੀ) ਨੂੰ ਦਾਨ ਕਰ ਦਿੱਤਾ। Welfare Work
Read Also : ਉਤਰ ਭਾਰਤ ’ਤੇ ਵਿਛੀ ਸੰਘਣੀ ਧੁੰਦ ਦੀ ਚਾਦਰ, ਆਉਂਦੇ ਦਿਨਾਂ ਲਈ ਵੀ ਅਲਰਟ ਹੋਇਆ ਜਾਰੀ
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖਣ ਮੌਕੇ ਨੂੰਹਾਂ ਰਾਜਿੰਦਰ ਕੌਰ ਇੰਸਾਂ, ਰਾਣੀ ਕੌਰ ਇੰਸਾਂ, ਬੇਅੰਤ ਕੌਰ ਇੰਸਾਂ, ਧੀ ਅੰਮ੍ਰਿਤਪਾਲ ਕੌਰ ਤੇ ਪੋਤਰੀ ਗੁਰਪ੍ਰੀਤ ਕੌਰ ਇੰਸਾਂ ਨੇ ਮੋਢਾ ਦਿੱਤਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ, ਬਰੇਟਾ ਸ਼ਹਿਰ ਦੇ ਪਤਵੰਤਿਆਂ ਤੇ ਹੋਰ ਸਾਧ ਸੰਗਤ ਨੇ ‘ਸਰੀਰਦਾਨੀ ਹਮੀਰ ਸਿੰਘ ਇੰਸਾਂ ਅਮਰ ਰਹੇ’, ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੂੰਜਾਊ ਨਾਅਰੇ ਲਾਏ।
Welfare Work
ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਨਗਰ ਕੌਂਸਲ ਬਰੇਟਾ ਦੇ ਪ੍ਰਧਾਨ ਗਾਂਧੀ ਰਾਮ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਸਰੀਰਦਾਨ ਦੀ ਜੋ ਮੁਹਿੰਮ ਚਲਾਈ ਗਈ ਹੈ ਇਹ ਮੈਡੀਕਲ ਦੇ ਵਿਦਿਆਰਥੀਆਂ ਲਈ ਵਰਦਾਨ ਹੈ ਕਿਉਂਕਿ ਉਹ ਮ੍ਰਿਤਕ ਦੇਹਾਂ ’ਤੇ ਵੱਖ-ਵੱਖ ਬਿਮਾਰੀਆਂ ਸਬੰਧੀ ਖੋਜਾਂ ਕਰਕੇ ਉਨ੍ਹਾਂ ਦਾ ਇਲਾਜ ਲੱਭਣਗੇ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਚੂਹੜ ਸਿੰਘ ਇੰਸਾਂ, ਸਾਗਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਪ੍ਰਸ਼ੋਤਮ ਕੁਮਾਰ ਇੰਸਾਂ, ਭੈਣ ਕਰਮਜੀਤ ਕੌਰ ਇੰਸਾਂ, ਹਰਿਆਣਾ ਸੂਬੇ ਤੋਂ ਸੱਚੇ ਨਿਮਰ ਸੇਵਾਦਾਰ ਵਿਨੋਦ ਕੁਮਾਰ ਇੰਸਾਂ, ਰਾਜੀਵ ਕੁਮਾਰ ਇੰਸਾਂ ਤੇ ਹਰਦੇਵ ਕੁਮਾਰ ਇੰਸਾਂ, ਬਲਾਕ ਬਰੇਟਾ ਦੀ ਸਾਧ ਸੰਗਤ ਤੋਂ ਇਲਾਵਾ ਜਾਖਲ, ਬੋਹਾ, ਬੁਢਲਾਡਾ ਅਤੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਤੋਂ ਸਾਧ ਸੰਗਤ, ਪ੍ਰੇਮੀ ਸੰਮਤੀਆਂ ਦੇ ਸੇਵਾਦਾਰ ਤੇ ਹੋਰ ਪਤਵੰਤੇ ਹਾਜ਼ਰ ਸਨ।












