ਕਲੱਬ ਦੇ ਨਾਲ ਕਰੀਬ 802 ਕਰੋੜ ਰੁਪਏ ‘ਚ ਕਰਾਰ | Ronaldo
ਰੋਮ (ਏਜੰਸੀ)। ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਨਵੇਂ ਕਲੱਬ ਜੁਵੇਂਟਸ ਲਈ ਅਜੇ ਤੱਕ ਮੈਦਾਨ ‘ਤੇ ਕਦਮ ਵੀ ਨਹੀਂ ਰੱਖਿਆ ਹੈ ਪਰ ਉਸਨੂੰ ਲੈ ਕੇ ਜਨੂੰਨ ਇਸ ਹੱਦ ਤੱਕ ਛਾਇਆ ਹੈ ਕਿ ਇਤਾਲਵੀ ਕਲੱਬ ਨੇ ਸਟਾਰ ਫੁੱਟਬਾਲਰ ਦੇ ਨਾਂਅ ਦੀ ਜਰਸੀ ‘ਸੀਆਰ-7’ ਵੇਚ ਕੇ ਕਰਾਰ ਦੀ ਅੱਧੀ ਰਕਮ ਵਸੂਲ ਕਰ ਲਈ ਹੈ ਰੋਨਾਲਡੋ ਨੇ ਰਿਆਲ ਮੈਡ੍ਰਿਡ ਦੇ ਨਾਲ ਆਪਣਾ ਪੁਰਾਣਾ ਨਾਤਾ ਹਾਲ ਹੀ ਵਿੱਚ ਤੋੜਦੇ ਹੋਏ ਜੁਵੇਂਟਸ ਦੇ ਨਾਲ ਕਰਾਰ ਕੀਤਾ ਹੈ ਪੁਰਤਗਾਲੀ ਸਟਰਾਈਕਰ ਨੇ ਤੁਰਿਨ ਸਥਿਤ ਕਲੱਬ ਦੇ ਨਾਲ ਕਰੀਬ 802 ਕਰੋੜ ਰੁਪਏ ‘ਚ ਕਰਾਰ ਕੀਤਾ ਹੈ।
ਇੱਕ ਹੀ ਦਿਨ ‘ਚ 5 ਲੱਖ 20 ਹਜ਼ਾਰ ਜਰਸੀਆਂ ਵਿਕੀਆਂ | Ronaldo
33 ਸਾਲ ਰੋਨਾਲਡੋ ਜਿਹੇ ਵੱਡੇ ਖਿਡਾਰੀ ਦੇ ਇਟਲੀ ਦੇ ਕਲੱਬ ਨਾਲ ਜੁੜਣ ‘ਤੇ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ ਅਤੇ ਜਿਵੇਂ ਹੀ ਜੁਵੇਂਟਸ ਨੇ ਸੀਆਰ7 ਜਰਸੀ ਆਪਣੀ ਵੈਬਸਾਈਟ ‘ਤੇ ਵੇਚਣ ਲਈ ਵਿਕਰੀ ਸ਼ੁਰੂ ਕੀਤੀ ਇੱਕ ਹੀ ਦਿਨ ‘ਚ ਕਰੀਬ 5 ਲੱਖ 20 ਹਜ਼ਾਰ ਜਰਸੀਆਂ ਵਿਕੀ ਗਈਆਂ ਉੱਥ੍ਰ ਕਲੱਬ ਦੇ ਅਧਿਕਾਰਕ ਪ੍ਰਯੋਜਕ ਐਡੀਡਾਸ ਨੇ ਆਪਣੇ ਸਟੋਰ ਦੇ ਰਾਹੀਂ 20 ਹਜ਼ਾਰ ਜਰਸੀਆਂ ਵੇਚੀਆਂ। (Ronaldo)
ਇਤਾਲਵੀ ਮੀਡੀਆ ਅਨੁਸਾਰ ਰੋਨਾਲਡੋ ਦੀਆਂ ਪੰਜ ਲੱਖ ਜਰਸੀਆਂ ਨੂੰ ਆਨਲਾਈਨ ਖ਼ਰੀਦਿਆ ਗਿਆ ਹੈ ਜਦੋਂਕਿ ਪਿਛਲੇ ਸਾਲ ਜੁਵੇਂਟਸ ਨੇ ਆਪਣੀ ਟੀਮ ਦੀ ਕੁੱਲ 850, 000 ਜਰਸੀਆਂ ਹੀ ਆਨਲਾਈਨ ਵੇਚੀਆਂ ਸਨ ਜੁਵੇਂਟਸ ਦੀ ਅਸਲੀ ਜਰਸੀ ਦੀ ਕੀਮਤ 104 ਯੂਰੋ ਹੈ ਜਦੋਂਕਿ ਇਸ ਦੀ ਨਕਲ 45 ਯੂਰੋ ‘ਚ ਬਾਜਾਰ ‘ਚ ਮਿਲ ਰਹੀ ਹੈ ਹਾਲਾਂਕਿ ਲੋਕ ਆਨਲਾਈਨ ਜ਼ਿਆਦਾ ਖ਼ਰੀਦ ਰਹੇ ਹਨ ਕਲੱਬ ਨੇ ਪਹਿਲੇ ਦਿਨ ਜਰਸੀ ਤੋਂ ਕਰੀਬ 5.4 ਕਰੋੜ ਯੂਰੋ ਦੀ ਕਮਾਈ ਕੀਤੀ ਹੈ ਜਦੋਂਕਿ ਜੁਵੇਂਟਸ ਨੇ ਰੋਨਾਲਡੋ ਦੇ ਟਰਾਂਸਫਰ ਫੀਸ ਲਈ 10 ਕਰੋੜ ਯੂਰੋ ‘ਚ ਕਰਾਰ ਕੀਤਾ ਹੈ। (Ronaldo)
ਸਿਰੀ ਏ ਟੀਮ ਰੋਨਾਲਡੋ ਨੂੰ ਇਸ ਤੋਂ ਇਲਾਵਾ ਚਾਰ ਸਾਲਾਂ ‘ਚ 12 ਕਰੋੜ ਯੂਰੋ ਦਾ ਭੁਗਤਾਨ ਕਰੇਗੀ ਅੰਤਰਰਾਸ਼ਟਰੀ ਫੁੱਟਬਾਲ ਮਹਾਂਸੰਘ (ਫੀਫਾ) ਦੇ ਨਿਯਮਾਂ ਅਨੁਸਾਰ ਜੁਵੇਂਟਸ ਨੂੰ 1.2 ਕਰੋੜ ਯੂਰੋ ਹੋਰ ਖ਼ਰਚ ਕਰਨੇ ਹੋਣਗੇ ਜਿਸ ਨਾਲ ਰੋਨਾਲਡੋ ਦੇ ਨਾਲ ਕਰਾਰ ਦੀ ਕੁੱਲ ਕੀਮਤ ਕਰੀਬ 23.2 ਕਰੋੜ ਯੂਰੋ ਬੈਠਦੀ ਹੈ ਜੋ ਜੁਵੇਂਟਸ ਲਈ ਪਿਛਲੇ 30 ਸਾਲਾਂ ‘ਚ ਸਭ ਤੋਂ ਮਹਿੰਗਾ ਕਰਾਰ ਵੀ ਹੈ ਰੋਨਾਲਡੋ ਇਸ ਦੇ ਨਾਲ ਪੈਰਿਸ ਸੇਂਟ ਜਰਮੇਨ ਦੇ ਨੇਮਾਰ ਅਤੇ ਬਾਰਸੀਲੋਨਾ ਦੇ ਲਿਓਨਲ ਮੈਸੀ ਤੋਂ ਬਾਅਦ ਤੀਸਰੇ ਸਭ ਤੋਂ ਜ਼ਿਆਦਾ ਤਣਖ਼ਾਹ ਪਾਉਣ ਵਾਲੇ ਫੁੱਟਬਾਲਰ ਬਣ ਗਏ ਹਨ। (Ronaldo)