ਸ਼ਾਕਿਬ-ਮੁਸ਼ਫਿਕੁਰ ਦੇ ਅਰਧ ਸੈਂਕੜੇ, ਬੰਗਲਾਦੇਸ਼ ਨੇ ਬਣਾਈਆਂ 262 ਦੌੜਾਂ
ਬੰਗਲਾਦੇਸ਼ੀ ਬੱਲੇਬਾਜ ਮੁਸ਼ਫਿਕੁਰ ਰਹੀਮ ਨੇ ਸ਼ਾਕਿਬ ਨਾਲ ਮਿਲਕੇ ਤੀਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ
ਸਾਊਥੈਂਪਟਨ, ਏਜੰਸੀ
ਮੁਸ਼ਫਿਕੁਰ ਰਹੀਮ (83) ਤੇ ਸ਼ਾਕਿਬ ਅਲ ਹਸਨ (51) ਦੇ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ ਸੋਮਵਾਰ ਨੂੰ ਅਫਗਾਨਿਸਤਾਨ ਖਿਲਾਫ ਵਿਸ਼ਵ ਕੱਪ ਮੁਕਾਬਲੇ ‘ਚ 50 ਓਵਰਾਂ ‘ਚ ਸੱਤ ਵਿਕਟ ‘ਤੇ 262 ਦੌੜਾਂ ਦਾ ਚੁਣੌਤੀ ਪੂਰਨ ਸਕੋਰ ਬਣਾ ਲਿਆ ਵਿਕਟ ਕੀਪਰ ਬੱਲੇਬਾਜ ਮੁਸ਼ਫਿਕੁਰ ਨੇ 87 ਗੇਂਦਾਂ ‘ਤੇ ਚਾਰ ਚੌਂਕੇ ਤੇ ਇੱਕ ਛੱਕੇ ਦੀ ਮੱਦਦ ਨਾਲ 83 ਦੌੜਾਂ ਬਣਾਈਆਂ ਮੁਸ਼ਫਿਕੁਰ ਨੇ ਸ਼ਾਕਿਬ ਨਾਲ ਮਿਲ ਕੇ ਤੀਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ ਸ਼ਾਕਿਬ ਨੇ 69 ਗੇਂਦਾਂ ‘ਚ 51 ਦੌੜਾਂ ਦੀ ਪਾਰੀ ‘ਚ ਇੱਕ ਚੌਂਕਾ ਲਾਇਆ ਮੁਸ਼ਫਿਕੁਰ ਦਾ ਵਿਕਟ 48.3 ਓਵਰਾਂ ‘ਚ ਟੀਮ ਦੇ 251 ਦੌੜਾਂ ਦੇ ਸਕੋਰ ‘ਤੇ ਡਿੱਗੀ ਇਸ ਨਾਲ ਪਹਿਲੇ ਸਲਾਮੀ ਬੱਲੇਬਾਜ ਤਮੀਮ ਇਕਬਾਲ ਤੇ ਲਿਟਨ ਦਾਸ ਦਰਮਿਆਨ ਪਹਿਲੀ ਵਿਕਟ ਲਈ 23 ਦੌੜਾਂ ਦੀ ਸਾਂਝੇਦਾਰੀ ਹੋਈ
ਪਹਿਲੀ ਵਿਕਟ ਜਲਦੀ ਡਿੱਗਣ ਤੋਂ ਬਾਅਦ ਤਮੀਮ ਨੇ ਸ਼ਾਕਿਬ ਨਾਲ ਮਿਲ ਕੇ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਦਰਮਿਆਨ ਦੂਜੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਹੋਈ ਤਮੀਮ ਨੇ 53 ਗੇਂਦਾਂ ‘ਚ ਚਾਰ ਚੌਕੇ ਲਾ ਕੇ 36 ਦੌੜਾਂ ਬਣਾਈਆਂ ਬੰਗਲਾਦੇਸ਼ ਦੀ ਪਾਰੀ ‘ਚ ਲਿਟਨ ਨੇ 17 ਗੇਂਦਾਂ ‘ਚ ਦੋ ਚੌਂਕਿਆਂ ਦੀ ਮੱਦਦ ਨਾਲ 16 ਦੌੜਾਂ ਅਤੇ ਮੋਸਾਦੇਕ ਹੁਸੈਨ ਨੇ ਚਾਰ ਚੌਂਕਿਆਂ ਦੀ ਮੱਦਦ ਨਾਲ 35 ਦੌੜਾਂ ਬਣਾਈਆਂ ਮਹਿਮਦੁਲਹਾ ਨੇ 27 ਦੌੜਾਂ ਦੀ ਆਪਣੀ ਪਾਰੀ ‘ਚ ਦੋ ਚੌਂਕੇ ਲਾਏ ਸੋਮਏ ਸਰਕਾਰ ਤਿੰਨ ਦੌੜਾਂ ਬਣਾ ਕੇ ਆਊਟ ਹੋਏ ਤੇ ਮੁਹੰਮਦ ਸੈਫੁਦੀਨ ਦੋ ਦੌੜਾਂ ਬਣਾ ਕੇ ਨਾਬਾਦ ਰਹੇ ਅਫਗਾਨਿਸਤਾਨ ਵੱਲੋਂ ਮੁਜੀਬ ਉਨ ਰਹਿਮਾਨ ਨੇ 10 ਓਵਰਾਂ ‘ਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਜਦੋਂ ਕਿ ਗੁਲਬਦੀਨ ਨਾਇਬ ਨੇ 10 ਓਵਰਾਂ ‘ਚ 56 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੇ ਦੌਲਤ ਜਾਦਰਾਨ ਤੇ ਮੁਹੰਮਦ ਨਬੀ ਨੂੰ 1-1 ਵਿਕਟ ਹਾਸਲ ਕੀਤੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।