ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News Welfare: ਹਾਕਮ...

    Welfare: ਹਾਕਮ ਸਿੰਘ ਇੰਸਾਂ ਬਣੇ ਪਿੰਡ ਲੱਕੜਵਾਲਾ ਦੇ ਪਹਿਲੇ ਸਰੀਰ ਦਾਨੀ

    Welfare
    Welfare: ਹਾਕਮ ਸਿੰਘ ਇੰਸਾਂ ਬਣੇ ਪਿੰਡ ਲੱਕੜਵਾਲਾ ਦੇ ਪਹਿਲੇ ਸਰੀਰ ਦਾਨੀ

    Welfare: ਚਿੱਬੜਾ ਵਾਲੀ, (ਰਾਜਕੁਮਾਰ)। ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਿਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਪਿੰਡ ਲੱਕੜਵਾਲਾ ਦੇ ਹਾਕਮ ਸਿੰਘ ਇੰਸਾਂ 71 ਸਾਲ ਪੁੱਤਰ ਕਪੂਰ ਸਿੰਘ ਜਿਨਾਂ ਨੂੰ ਬਲਾਕ ਚਿਬੜਾਂ ਵਾਲੀ ਦੇ 27 ਵੇਂ ਅਤੇ ਪਿੰਡ ਲੱਕੜਵਾਲਾ ਦੇ ਪਹਿਲੇ ਸਰੀਰ ਦਾਨੀ ਹੋਣ ਦਾ ਮਾਣ ਹਾਸਿਲ ਹੋਇਆ। ਹਾਕਮ ਸਿੰਘ ਇੰਸਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਹਨਾਂ ਦੀ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤੀ। ਹਾਕਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਬੇਟੀਆਂ ਅਤੇ ਨੂੰਹਾਂ ਵੱਲੋਂ ਅਰਥੀ ਨੂੰ ਮੋਢਾ ਦਿੰਦੇ ਹੋਏ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਭੇਜਣ ਵਾਸਤੇ ਐਬੂਲੈਂਸ ਤੱਕ ਲਿਆਂਦਾ ਗਿਆ।

    ਜਾਣਕਾਰੀ ਅਨੁਸਾਰ ਹਾਕਮ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਹਨਾਂ ਦਾ ਦੇਹਾਂਤ ਹੋਣ ’ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅੰਗਰੇਜ਼ ਕੌਰ ਇੰਸਾਂ ਧਰਮ ਪਤਨੀ ਅਤੇ ਉਹਨਾਂ ਦੇ ਬੇਟੇ ਜਸਵਿੰਦਰ ਸਿੰਘ, ਗੋਰਾ ਸਿੰਘ ਅਤੇ ਕਾਲਾ ਸਿੰਘ ਨੇ ਆਪਣੇ ਪਿਤਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਵਾਸਤੇ ਸਰੀਰਦਾਨ ਕਰ ਦਿੱਤਾ।

    ਇਹ ਵੀ ਪੜ੍ਹੋ: Cloth Bank: ਡੇਰਾ ਸ਼ਰਧਾਲੂਆਂ ਨੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਲੋੜ ਅਨੁਸਾਰ ਦਿੱਤਾ ਸਮਾਨ

    ਸਰੀਰ ਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ 85 ਮੈਂਬਰ ਸੁਖਦੀਪ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਹੋਇਆ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਰੋਜ਼ ਮਾਨਵਤਾ ਭਲਾਈ ਦੇ ਕੰਮਾਂ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ। ਉਨਾਂ ਦੱਸਿਆ ਕਿ ਮ੍ਰਿਤਕ ਸਰੀਰ ’ਤੇ ਡਾਕਟਰ ਦੀ ਪੜ੍ਹਾਈ ਕਰ ਰਹੇ ਨਵੇਂ ਬੱਚਿਆਂ ਵੱਲੋਂ ਵੱਖ-ਵੱਖ ਬਿਮਾਰੀਆਂ ਲਈ ਖੋਜਾਂ ਕੀਤੀਆਂ ਜਾਣਗੀਆਂ ਉਹਨਾਂ ਕਿਹਾ ਕਿ ਸਰੀਰ ਦਾਨ ਕਰਨਾ ਇਹ ਹਰ ਇੱਕ ਕਿਸੇ ਦੇ ਵੱਸ ਦੀ ਗੱਲ ਨਹੀਂ ਸਰੀਰ ਦਾਨ ਕਰਨ ਵਾਸਤੇ ਬਹੁਤ ਵੱਡੀ ਜਿਗਰੇ ਦੀ ਲੋੜ ਹੁੰਦੀ ਹੈ।

    ਪ੍ਰੇਮੀ ਹਾਕਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਿੰਗਾਰੀ ਹੋਈ ਗੱਡੀ ਵਿੱਚ ਰੱਖ ਕੇ ਪਿੰਡ ਲੱਕੜ ਵਾਲਾ ਦੀਆਂ ਗਲੀਆਂ ਵਿੱਚ ਪ੍ਰੇਮੀ ਹਾਕਮ ਸਿੰਘ ਇੰਸਾਂ ਅਮਰ ਰਹੇ , ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਗੁੰਜਾਊ ਲਗਾਉਂਦੇ ਹੋਏ ਪ੍ਰੇਮੀ ਹਾਕਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਸ੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਰੇਲੀ ਉੱਤਰ ਪ੍ਰਦੇਸ਼ ਲਈ ਰਵਾਨਾ ਕੀਤਾ।

    ਇਸ ਮੌਕੇ ਸੁਖਦੀਪ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, 85 ਮੈਂਬਰ ਅਤੇ 85 ਮੈਂਬਰ ਭੈਣਾਂ ਮਨਦੀਪ ਕੌਰ ਇੰਸਾ, ਸੱਤਿਆ ਇੰਸਾਂ, ਸੁਮਨ ਇੰਸਾਂ, ਕਰਮਜੀਤ ਕੌਰ ਇੰਸਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਗੁਰਰਾਜ ਸਿੰਘ ਇੰਸਾਂ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ, ਪ੍ਰੇਮੀ ਸੇਵਕ ਮੋਹਣ ਸਿੰਘ ਇੰਸਾਂ ,ਪ੍ਰੇਮੀ ਸੁਖਜੀਤ ਸਿੰਘ ਇੰਸਾਂ, ਪ੍ਰੇਮੀ ਚਿਮਨ ਲਾਲ ਇੰਸਾਂ, ਪ੍ਰੇਮੀ ਅੰਗਰੇਜ਼ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਸਾਕ-ਸਬੰਧੀ ਰਿਸ਼ਤੇਦਾਰਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । Welfare

    LEAVE A REPLY

    Please enter your comment!
    Please enter your name here