ਪਟਿਆਲਾ ਦੇ ਪੱਤਰਕਾਰਾਂ ਨੂੰ ਭੇਜੀ ਈਮੇਲ, ਐਸਐਫਜੇ ਦਾ ਜਥਾ ਪਟਿਆਲਾ ’ਚ | Patiala News
Punjab CM: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਬੰਦੀ ਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁੱਖੀ ਗੁਰਪੰਤਵੰਤ ਸਿੰਘ ਪੰਨੂ ਵੱਲੋਂ ਪਟਿਆਲਾ ਦੇ ਪੱਤਰਕਾਰਾਂ ਨੂੰ ਈਮੇਲ ਭੇਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਧਮਕੀ ਦਿੱਤੀ ਗਈ ਹੈ ਕਿ ਮਾਨ ਐਸਐਫਜੇ ਦੇ ਨਿਸ਼ਾਨੇ ’ਤੇ ਹਨ। ਇੱਧਰ ਇਸ ਧਮਕੀ ਤੋਂ ਬਾਅਦ ਪੁਲਿਸ ਵੀ ਪੂਰੀ ਤਰ੍ਹਾਂ ਹੋਰ ਚੌਕਸ ਹੋ ਗਈ ਹੈ ਅਤੇ ਗਣਤੰਤਰ ਦਿਵਸ ਤੇ ਪ੍ਰਬੰਧਾਂ ਵਿੱਚ ਹੋਰ ਸਖ਼ਤੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Farmer Protest Punjab: ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, 26 ਜਨਵਰੀ ਵਾਲੇ ਦਿਨ ਹੋਵੇਗਾ ਇਸ ਤਰ੍ਹਾਂ ਪ੍ਰਦਰਸ਼ਨ
ਜਾਣਕਾਰੀ ਅਨੁਸਾਰ ਸਵੇਰੇ 8.42 ਮਿੰਟ ਤੇ ਪਟਿਆਲਾ ਦੇ ਚੋਣਵੇਂ ਪੱਤਰਕਾਰਾਂ ਨੂੰ ਗੁਰਪਤਵੰਤ ਸਿੰਘ ਪੰਨੂ ਵੱਲੋਂ ਈਮੇਲ ਭੇਜੀ ਗਈ ਹੈ। ਅੰਗਰੇਜ਼ੀ ਅਤੇ ਪੰਜਾਬੀ ਵਿੱਚ ਲਿਖਿਆ ਹੈ ਕਿ ਪਟਿਆਲਾ ਵਿਖੇ 26 ਜਨਵਰੀ ਨੂੰ ਝੰਡਾ ਲਹਿਰਾਉਣ ਪੁੱਜ ਰਹੇ ਭਗਵੰਤ ਮਾਨ ਨਿਸ਼ਾਨੇ ’ਤੇ ਹੋਣਗੇ। ਈਮੇਲ ਵਿੱਚ ਲਿਖਿਆ ਹੈ ਕਿ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਮੁਕਤ ਪਬਲਿਕ ਸਕੂਲ ਰਾਜਪੁਰਾ ਦੇ ਬੱਚੇ ਪੋਲੋ ਗਰਾਊਂਡ ਵਿਖੇ ਗਣਤੰਤਰ ਦਿਵਸ ਸਮਾਰੋਹ ’ਚ ਭਗਵੰਤ ਮਾਨ ਨਾਲ ਸ਼ਾਮਲ ਨਾ ਹੋਣ। ਘਰ ਰਹੋ, ਸੁਰੱਖਿਅਤ ਰਹੋ। ਭਗਵੰਤ ਮਾਨ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਐਸਐਫਜੇ ਦਾ ਨਿਸ਼ਾਨਾ ਬਣ ਗਿਆ ਹੈ।
ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਕੀਤਾ ਸਖ਼ਤ | Punjab CM
ਮੁੱਖ ਮੰਤਰੀ ਵੱਲੋਂ ਪੀਲੀਭੀਤ ’ਚ 3 ਸਿੱਖਾਂ ਨੂੰ ਮਾਰਨ ਦਾ ਹੁਕਮ, ਖਾਲਿਸਤਾਨ ਪੱਖੀ ਸਿੱਖਾਂ ਦੇ ਝੂਠੇ ਮੁਕਾਬਲਿਆਂ ਦਾ ਹੁਕਮ ਦੇਣਾ, ਉਹਨਾਂ ਨੂੰ ਗੈਂਗਸਟਰ ਵਜੋਂ ਝੂਠਾ ਲੇਬਲ ਦੇਣਾ ਅਤੇ ਪੰਜਾਬ ਵਿੱਚ ਖਾਲਿਸਤਾਨੀ ਰੈਫਰੈਂਡਮ ਪ੍ਰਚਾਰਕਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਈਮੇਲ ਵਿੱਚ ਅੱਗੇ ਲਿਖਿਆ ਹੈ ਕਿ ਐਸਐਫਜੇ ਦਾ ਜਥਾ ਪਟਿਆਲਾ ਵਿੱਚ ਹੈ ਅਤੇ 26 ਜਨਵਰੀ ਨੂੰ ਖਾਲਿਸਤਾਨ ਦੇ ਪਰਚੇ ਵੰਡੇਗਾ।
ਡੀਜੀਪੀ ਗੋਰਵ ਯਾਦਵ ਬਾਰੇ ਲਿਖਿਆ ਹੈ ਕਿ ਇੱਕ ਹਿੰਸਕ ਹਿੰਦੂਤਵੀ ਸਨਾਤਨੀ ਅਤੇ ਜਵਾਬ ਵਿੱਚ ਗੋਲੀ ਮਾਰਨ ਦੇ ਆਦੇਸ਼ ਜਾਰੀ ਕਰਨ ਦੀ ਉਮੀਦ ਹੈ। ਗੁਰਪੰਤ ਪੰਨੂ ਦੀ ਇਸ ਧਮਕੀ ਤੋਂ ਬਾਅਦ ਪੰਜਾਬ ਪੁੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਪੁਲਿਸ ਵੱਲੋਂ ਆਪਣੀ ਗਸਤ ਵਧਾ ਦਿੱਤੀ ਹੈ ਅਤੇ ਸਰੁੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਪਟਿਆਲਾ ਰੇਜ਼ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਡਾ. ਨਾਨਕ ਸਿੰਘ ਵੱਲੋਂ ਪੋਲੋਂ ਗਰਾਉਂਡ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਪਟਿਆਲਾ ਹੀ ਨਹੀਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਸਰੁੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। Patiala News
ਪੰਨ ਨੂੰ ਪੁਲਿਸ ਦੇ ਕੈਟਰ ’ਚ ਬਿਠਾ ਕੇ ਪਟਿਆਲਾ ਜੇਲ੍ਹ ਭੇਜਾਂਗੇ-ਡੀਆਈਜੀ ਮਨਦੀਪ ਸਿੱਧੂ
ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹਿੰਦੂਸਤਾਨ ਕਾਨੂੰਨ ਦਾ ਭਗੋੜਾ ਗੁਰਪਤਵੰਤ ਪੰਨੂ ਅਮਰੀਕਾ ਅੰਦਰ ਚੂਹੇ ਦੀ ਬਿਲ ’ਚ ਬੈਠ ਕੇ ਗਿੱਦੜ ਧਮਕੀਆਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਥੋੜੇ ਸਮੇਂ ਨੂੰ ਦੇਖਿਓ ਗੁਰਪਤਵੰਤ ਪੰਨੂ ਨੂੰ ਪੁਲਿਸ ਦੇ ਕੈਂਟਰ ਵਿੱਚ ਬਿਠਾ ਕੇ ਪਟਿਆਲਾ ਜੇਲ੍ਹ ਭੇਜਾਗੇ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਨੂੰ ਲਾਲਚ ਦੇ ਕੇ ਗੁੰਮਰਾਹ ਕਰਦਾ ਹੈ। ਇਹ ਲਾਲਚ ਵਿਦੇਸ਼ ’ਚ ਲਿਜਾਣ ਅਤੇ ਪੈਸੇ ਦੇਣ ਦਾ ਦਿੰਦਾ ਅਤੇ ਹੁਣ ਤੱਕ ਫੜ੍ਹੇ ਗਏ ਕੇਸਾਂ ਵਿੱਚ ਅਜਿਹਾ ਹੀ ਸਾਹਮਣੇ ਆਇਆ।
ਡੀਆਈਜੀ ਨੇ ਨੌਜਵਾਨਾਂ ਨੂੰ ਆਖਿਆ ਕਿ ਉਹ ਲਾਲਚ ਵਿੱਚ ਆ ਕੇ ਆਪਣੀ ਜਿੰਦਗੀ ਖ਼ਰਾਬ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਦਹਿਸ਼ਤਗਰਦਾਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਲੋਕਾਂ ’ਚ ਡਰ ਪੈਦਾ ਕਰਨਾ ਤੇ ਇਸ ਫਾਇਦਾ ਲੈ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਨਾ । ਉਨ੍ਹਾਂ ਕਿਹਾ ਕਿ ਅੱਗ ਲਾ ਕੇ ਡੱਬੂ ਕੰਧ ਤੇ ਇਹ ਗੁਰਪੰਤਵੰਤ ਪੰਨੂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੁਰੱਖਿਆ ਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ 26 ਜਨਵਰੀ ਦੇ ਸਮਾਗਮ ਪਟਿਆਲਾ ਹੀ ਨਹੀਂ ਬਾਕੀ ਜ਼ਿਲਿਆਂ ਅੰਦਰ ਵੀ ਪੂਰੀ ਸ਼ਾਂਤੀ ਅਤੇ ਧੂਮ-ਧਾਮ ਨਾਲ ਕਰਵਾਏ ਜਾਣਗੇ। Patiala News