ਪੂਜਨੀਕ ਗੁੁਰੂ ਜੀ (Saint Dr MSG) ਨੇ ਸਾਧ-ਸੰਗਤ ਦੇ ਸਵਾਲਾਂ ਦੇ ਜਵਾਬ ਦੇ ਕੇ ਕੀਤੀ ਸਭ ਦੀ ਜਗਿਆਸਾ ਸ਼ਾਂਤ (Online Gurukul)
ਸਵਾਲ: ਜਦੋਂ ਵੀ ਕੋਈ ਪੀਰ, ਫਕੀਰ, ਇਸ ਧਰਤੀ ’ਤੇ ਆਏ, ਮੌਕੇ ਦੀ ਹਕੂਮਤ ਨੇ ਉਨ੍ਹਾਂ ’ਤੇ ਜ਼ੁਲਮ ਢਾਹੇ, ਬੇਸ਼ੱਕ ਬਾਅਦ ’ਚ ਉਨ੍ਹਾਂ ਨੂੰ ਰੱਬ ਵਾਂਗੂੰ ਪੂਜਿਆ ਜਾਂਦਾ ਹੈ ਕੀ ਕਦੇ ਅਜਿਹਾ ਵੀ ਸਮਾਂ ਆਵੇਗਾ, ਜਦੋਂ ਮੌਕੇ ਦੀ ਹਕੂਮਤ ਮੌਕੇ ਦੇ ਪੀਰ-ਫਕੀਰਾਂ ਦਾ ਸਨਮਾਨ ਕਰੇਗੀ?
ਜਵਾਬ: ਸਮੇਂ ਦਾ ਜੋ ਰਾਜਾ ਹੈ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਹੈ ਤਾਂ ਅੱਜ ਜੇਕਰ ਅਸੀਂ ਕੁਝ ਬੋਲੀਏ, ਤਾਂ ਉਹ ਗਲਤ ਹੈ ਅਸੀਂ ਤੁਹਾਨੂੰ ਸੌ ਫੀਸਦੀ ਸੱਚ ਕਹਿੰਦੇ ਹਾਂ ਕਿ ਉਹ ਜੋ ਕਰਦਾ ਹੈ, ਸਹੀ ਹੈ, ਜੋ ਕਰ ਰਿਹਾ ਹੈ ਸਹੀ ਹੈ, ਅਤੇ ਜੋ ਕਰੇਗਾ ਉਹ ਵੀ ਸਹੀ ਹੈ ਉਹ ਕਦੇ ਆਪਣੇ ਭਗਤਾਂ ਜਾਂ ਸੰਤਾਂ ਦਾ, ਪੀਰ ਫਕੀਰਾਂ ਦਾ ਗਲਤ ਨਹੀਂ ਕਰਦਾ।
ਸਭ ਦੀ ਜਗਿਆਸਾ ਸ਼ਾਂਤ
ਸਵਾਲ: ਕਈ ਵਾਰ ਘੱਟ ਮਿਹਨਤ ਕਰਨ ਵਾਲੇ ਸਫ਼ਲ ਹੋ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਮਿਹਨਤ ਕਰਨ ਵਾਲੇ ਅਸਫ਼ਲ, ਇਸ ਤਰ੍ਹਾਂ ਲੱਗਦਾ ਹੈ ਕਿ ਇਨਸਾਨ ਦੇ ਜੀਵਨ ’ਚ ਕਿਸਮਤ ਦਾ ਅਹਿਮ ਯੋਗਦਾਨ ਹੈ, ਕੀ ਇਹ ਸੱਚ ਹੈ?
ਜਵਾਬ: ਸੰਚਿਤ ਕਰਮਾਂ ਦਾ ਚੱਕਰ ਹੁੰਦਾ ਹੈ, ਜੋ ਰਾਮ ਨਾਮ ਨਾਲ ਕੱਟੇ ਜਾ ਸਕਦੇ ਹਨ ਅਤੇ ਕਈ ਵਾਰ ਬਹੁਤ ਮਿਹਨਤ ਦਾ ਫਲ ਥੋੜ੍ਹਾ ਅਤੇ ਥੋੜ੍ਹੀ ਨਾਲ ਜ਼ਿਆਦਾ, ਕਈ ਵਾਰ ਕਿਸਮਤ ਦਾ ਵੀ ਉਸ ’ਚ ਸਹਾਰਾ ਹੁੰਦਾ ਹੈ ਤਾਂ ਦੋਵੇਂ ਗੱਲਾਂ ਹਨ ਤੁਹਾਡੀ ਮਿਹਨਤ ’ਚ ਹੋ ਸਕਦਾ ਹੈ ਕੋਈ ਕਮੀਆਂ ਹੋਣ, ਤਜ਼ਰਬੇ ਤੋਂ ਬਿਨਾਂ ਕੀਤੀ ਗਈ ਮਿਹਨਤ, ਹੁਣ ਧਰਤੀ ’ਚ ਪਾਣੀ ਹੈ, ਜੇਕਰ ਤੁਸੀਂ ਉਸ ਨੂੰ ਤਿਣਕੇ ਨਾਲ ਪੁੱਟਣਾ ਸ਼ੁਰੂ ਕਰ ਦਿਓ, ਕਿ ਮੈਂ ਧਰਤੀ ’ਚੋਂ ਪਾਣੀ ਕੱਢਾਂਗਾ, ਹੁਣ ਮਿਹਨਤ ਤਾਂ ਤੁਸੀਂ ਦਿਨ-ਰਾਤ ਕਰ ਰਹੋ ਹੋ,
ਪਰ ਇੱਕ ਛੋਟਾ ਜਿਹਾ ਤਿਣਕਾ ਲੈ ਕੇ, ਤੁਸੀਂ ਕਦੋਂ ਤੱਕ ਖੂਹ ਪੁੱਟੋਗੇ, ਕਦੋਂ ਪਾਣੀ ਆਵੇਗਾ ਜੇਕਰ ਕਹੀ, ਕਸੀਆ ਲੈ ਲਿਆ ਤਾਂ ਹੋਰ ਤੇਜ਼ੀ ਨਾਲ ਪਾਣੀ ਆਵੇਗਾ ਅਤੇ ਜੇਕਰ ਪਾਈਪ ਪਾ ਕੇ ਬੋਰਿੰਗ ਕਰ ਦਿੱਤੀ ਤਾਂ ਕੁਝ ਦਿਨਾਂ ’ਚ ਹੀ ਪਾਣੀ ਆ ਜਾਵੇਗਾ ਤਾਂ ਇਹ ਮਿਹਨਤ ਕਰਨ ਦਾ ਢੰਗ ਹੈ ਤਜ਼ਰਬੇ ਨਾਲ ਮਿਹਨਤ ਜੇਕਰ ਕੀਤੀ ਜਾਵੇ ਤਾਂ ਉਸ ਕੰਮ ਲਈ ਅਤੇ ਨਾਲ ਰਾਮ ਦਾ ਨਾਮ ਹੋਵੇ ਤਾਂ ਜਲਦੀ ਸਫ਼ਲਤਾ ਮਿਲ ਜਾਂਦੀ ਹੈ ਹਾਂ ਕਿਸਮਤ ਦਾ ਸਹਾਰਾ ਜ਼ਰੂਰ ਹੁੰਦਾ ਹੈ ਕਿਸਮਤ ਸਾਥ ਜ਼ਰੂਰ ਦਿੰਦੀ ਹੈ ਸੰਚਿਤ ਕਰਮ ਉਸ ਦਾ ਇੱਕ ਅੰਸ਼ ਹਨ। (Saint Dr MSG)
ਸਵਾਲ: ਜਾਤ-ਪਾਤ ਦਾ ਭੇਦਭਾਵ ਦਿਲ ’ਚੋਂ ਕਿਵੇਂ ਮਿਟਾਇਆ ਜਾ ਸਕਦਾ ਹੈ ਤਾਂ ਕਿ ਸਾਰੇ ਬਰਾਬਰ?
ਜਵਾਬ: ਜਾਤ-ਪਾਤ ਦਾ ਭੇਦਭਾਵ ਸਿਮਰਨ ਨਾਲ ਮਿਟਾਇਆ ਜਾ ਸਕਦਾ ਹੈ ਭਗਤੀ ਦੁਆਰਾ ਮਿਟਾਇਆ ਜਾ ਸਕਦਾ ਹੈ ਅਤੇ ਧਰਮਾਂ ਅਨੁਸਾਰ ਚੱਲ ਕੇ ਮਿਟਾਇਆ ਜਾ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।