ਗੁਰੂਹਰਸਹਾਏ (ਵਿਜੈ ਹਾਂਡਾ)। Guruharsahai News : ਗੁਰੂ ਪੁੰਨਿਆ ਮੌਕੇ ਬਲਾਕ ਗੁਰੂਹਰਸਹਾਏ ਤੇ ਬਲਾਕ ਸੈਦੇ ਕੇ ਮੋਹਨ ਦੀ ਬਲਾਕ ਪੱਧਰੀ ਨਾਮ ਚਰਚਾ ਸਥਾਨਕ ਐੱਮਐੱਸਜੀ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕੇਂਦਰਾਂ ਵਿਖੇ ਬੜੀ ਹੀ ਸ਼ਰਧਾਪੂਰਵਕ ਕੀਤੀ ਗਈ। ਇਸ ਮੌਕੇ ਬਲਾਕ ਗੁਰੂਹਰਸਹਾਏ ਵਿਖੇ ਪਹੁੰਚੇ 85 ਮੈਂਬਰ ਜਗਰੂਪ ਸਿੰਘ ਇੰਸਾਂ, 85 ਮੈਂਬਰ ਦੇਸਾ ਸਿੰਘ ਇੰਸਾਂ, 85 ਮੈਂਬਰ ਰਜਵੰਤ ਸਿੰਘ ਇੰਸਾਂ, 85 ਮੈਂਬਰ ਭੈਣ ਕਾਜਲ ਇੰਸਾਂ, 85 ਮੈਂਬਰ ਸੁਮਨ ਇੰਸਾਂ ਤੇ ਬਲਾਕ ਸੈਦੇ ਕੇ ਮੋਹਨ ਵਿਖੇ ਪਹੁੰਚੇ 85 ਮੈਂਬਰ ਰਮੇਸ਼ ਇੰਸਾਂ, 85 ਮੈਂਬਰ ਸ਼ਿਵ ਇੰਸਾਂ, 85 ਮੈਂਬਰ ਜੀਤ ਸਿੰਘ ਇੰਸਾਂ ਵੱਲੋਂ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਹੀ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ।
ਇਸ ਮੌਕੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਪੈਨ ਤੇ ਪੈਨਸ਼ਨਾਂ ਸਮੇਤ ਬੱਚਿਆਂ ਨੂੰ ਕੱਪੜੇ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਨਾਮ ਚਰਚਾ ਗੁਰੂਹਰਸਹਾਏ ਦੀ ਕਾਰਵਾਈ ਸੁਖਨਾਮ ਸਿੰਘ ਇੰਸਾਂ ਤੇ ਬਲਾਕ ਸੈਦੇ ਕੇ ਮੋਹਨ ਦੀ ਨਾਮ ਚਰਚਾ ਦੀ ਕਾਰਵਾਈ ਸੁਰਿੰਦਰ ਸਿੰਘ ਇੰਸਾਂ ਵੱਲੋਂ ਚਲਾਈ ਗਈ।
Also Read : ਜਲਾਲਾਬਾਦ ਦੀ ਸਾਧ-ਸੰਗਤ ਨੇ ਗੁਰੂ ਪੁੰਨਿਆ ਮੌਕੇ ਇਸ ਤਰ੍ਹਾਂ ਕੀਤੇ ਭਲਾਈ ਕਾਰਜ