(Gurugram Safai Maha Abhiyan) ਸੇਵਾ ਦੇ ਬਹਾਨੇ ਸੱਚੇ ਸਤਿਗੁਰੂ ਜੀ ਨੇ ਸਾਧ-ਸੰਗਤ ਦਾ ਕੱਟਿਆ ਭਿਆਨਕ ਕਰਮ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ਜਦੋਂ ਤੁਸੀਂ ਸੇਵਾ ’ਤੇ ਜਾਂਦੇ ਹੋ ਤਾਂ ਪਰਮਾਤਮਾ ਤੁਹਾਡੇ ਭਿਆਨਕ ਕਰਮਾਂ ਨੂੰ ਪਹਾੜ ਤੋਂ ਕੰਕਰ ਵਿੱਚ ਬਦਲ ਦਿੰਦਾ ਹੈ ਅਤੇ ਕਈ ਵਾਰ ਤਾਂ ਉਹ ਤੁਹਾਨੂੰ ਝਰੀਟ ਤੱਕ ਨਹੀਂ ਆਉਣ ਦਿੰਦਾ ਅਤੇ ਤੁਹਾਡੇ ਭਿਆਨਕ ਕਰਮਾਂ ਨੂੰ ਸੁਫ਼ਨੇ ਵਿੱਚ ਹੀ ਕੱਟ ਦਿੰਦੇ ਹਨ ਇੰਝ ਹੀ ਇੱਕ ਪ੍ਰਤੱਖ ਕਰਿਸ਼ਮਾ 6 ਮਾਰਚ ਨੂੰ ਗੁਰੂਗ੍ਰਾਮ ਸਫਾਈ ਮਹਾਂ ਅਭਿਆਨ (Gurugram Safai Maha Abhiyan) ਦੌਰਾਨ ਦੇਖਣ ਨੂੰ ਮਿਲਿਆ।
ਹੋਇਆ ਇੰਝ ਕਿ ਪਨਿਹਾਰੀ ਨਿਵਾਸੀ ਭਾਗਵੰਤੀ ਇੰਸਾਂ ਪਤੀ ਡਾ. ਬਸੰਤ ਆਪਣੇ ਦਮਾਦ ਜੱਗਾ ਸਿੰਘ ਅਤੇ ਬੇਟੀ ਪ੍ਰਵੀਨ ਇੰਸਾਂ, ਜੋ ਸ਼ਾਹ ਸਤਿਨਾਮ ਜੀ ਪੁਰਾ ’ਚ ਰਹਿ ਰਹੇ ਹਨ, ਦੇ ਕੋਲ ਬੱਚਿਆਂ ਦੀ ਦੇਖਭਾਲ ਲਈ ਆਈ ਹੋਈ ਸੀ ਤਾਂ ਕਿ ਦਮਾਦ ਅਤੇ ਬੇਟੀ ਸਫਾਈ ਮਹਾਂ ਅਭਿਆਨ ’ਤੇ ਜਾ ਸਕਣ ਸ਼ਾਹ ਸਤਿਨਾਮ ਜੀ ਪੁਰਾ ਦੀ ਸਾਧ-ਸੰਗਤ ਦੀਆਂ 5 ਬੱਸਾਂ ਸਫਾਈ ਮਹਾਂ ਅਭਿਆਨ ਲਈ ਰਵਾਨਾ ਹੋਈਆਂ।
ਸਫਾਈ ਮਹਾਂ ਅਭਿਆਨ ’ਤੇ ਗਈਆਂ ਬੱਸਾਂ ਗੁਰੂਗ੍ਰਾਮ ਤੋਂ ਕੁਝ ਦੂਰ ਹੀ ਸਨ ਕਿ ਭਾਗਵੰਤੀ ਦੇਵੀ ਇੰਸਾਂ ਨੂੰ 6 ਮਾਰਚ ਸਵੇਰੇ 4 ਵਜੇ ਤੋਂ ਬਾਅਦ ਸੁਫ਼ਨਾ ਆਇਆ ਕਿ ਉਹ ਆਪਣੀ ਬੇਟੀ ਅਤੇ ਦਮਾਦ ਦੇ ਨਾਲ ਸਫਾਈ ਮਹਾਂ ਅਭਿਆਨ ’ਚ ਹਿੱਸਾ ਲੈਣ ਜਾ ਰਹੀ ਹੈ ਉਸੇ ਸਮੇਂ ਸਾਧ-ਸੰਗਤ ਦੀ ਬੱਸ ਦੇ ਅੱਗੇ ਇੱਕ ਪਹਾੜ ਵਰਗੀ ਬਹੁਤ ਵੱਡੀ ਚੀਜ਼ ਆ ਗਈ ਅਤੇ ਸਾਧ-ਸੰਗਤ ਘਬਰਾ ਗਈ ਭਾਗਵੰਤੀ ਇੰਸਾਂ ਨੂੰ ਉਸ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਵਾਜ਼ ਸੁਣਾਈ ਦਿੱਤੀ।
ਸੇਵਾ ਦੇ ਬਹਾਨੇ ਸੱਚੇ ਸਤਿਗੁਰੂ ਜੀ ਨੇ ਸਾਧ-ਸੰਗਤ ਦਾ ਕੱਟਿਆ ਭਿਆਨਕ ਕਰਮ
ਪੂਜਨੀਕ ਗੁਰੂ ਜੀ ਨੇ ਫਰਮਾਇਆ, ‘‘ਬੇਟਾ! ਸਾਧ-ਸੰਗਤ ਦਾ ਭਿਆਨਕ ਕਰਮ ਸੀ, ਜਿਹੜਾ ਕੁੱਲ ਮਾਲਕ ਨੇ ਸੁਫ਼ਨੇ ਵਿਚ ਹੀ ਕੱਟ ਦਿੱਤਾ’’ ਫਿਰ ਭਾਗਵੰਤੀ ਦੀ ਅੱਖ ਖੁੱਲ੍ਹ ਗਈ ਅਤੇ ਉਹ ਬਹੁਤ ਜਿਆਦਾ ਘਬਰਾ ਗਈ ਜਦੋਂ ਉਸ ਨੂੰ ਸਮਝ ਆਇਆ ਕਿ ਇਹ ਸੁਫ਼ਨਾ ਸੀ ਤਾਂ ਉਹ ਬੈਠ ਕੇ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਕਰਨ ਲੱਗੀ ਕਿ ‘‘ਹੇ ਸਤਿਗੁਰੂ ਜੀ! ਸਾਰੀ ਸਾਧ-ਸੰਗਤ ਨੂੰ ਸਹੀ-ਸਲਾਮਤ ਰੱਖਣਾ’’ ਭਾਗਵੰਤੀ ਇੰਸਾਂ ਨੇ ਸਾਰੀ ਗੱਲ ਆਪਣੇ ਦਾਮਾਦ ਜੱਗਾ ਇੰਸਾਂ ਅਤੇ ਬੇਟੀ ਪ੍ਰਵੀਨ ਇੰਸਾਂ ਨੂੰ ਸ਼ਾਮ ਨੂੰ ਜਦੋਂ ਉਹ ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਤੋਂ ਸੇਵਾ ਕਰਕੇ ਵਾਪਸ ਆਏ
ਉਨ੍ਹਾਂ ਦੀ ਬੇਟੀ ਪ੍ਰਵੀਨ ਇੰਸਾਂ ਨੇ ਉੁਨ੍ਹਾਂ ਨੂੰ ਦੱਸਿਆ ਕਿ ਅੱਜ ਸਵੇਰੇ 4 ਵਜੇ ਸਾਡੀ ਬੱਸ ਦੇ ਅੱਗੇ ਅਚਾਨਕ ਕੋਈ ਵੱਡਾ ਜਾਨਵਰ ਆ ਗਿਆ, ਉਸੇ ਸਮੇਂ ਹੀ ਸਾਧ-ਸੰਗਤ ਨੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਾਰ’ ਲਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ ਸੱਚ ਵਿੱਚ ਪੂਜਨੀਕ ਗੁਰੂ ਜੀ ਨੇ ਸਾਡਾ ਕੋਈ ਭਿਆਨਕ ਕਰਮ ਹੀ ਕੱਟਿਆ ਬੱਸ ’ਚ ਅੱਗੇ ਡਰਾਇਵਰ ਦੇ ਕੋਲ 5-6 ਸੇਵਾਦਾਰ ਬੈਠੇ ਹੋਏ ਸੀ, ਪੂਰਾ ਸ਼ੀਸ਼ਾ ਚਕਨਾਚੂਰ ਹੋ ਗਿਆ ਪਰ ਫਿਰ ਵੀ ਕਿਸੇ ਨੂੰ ਕੋਈ ਝਰੀਟ ਤੱਕ ਨਹੀਂ ਆਈ ਬੱਸ ’ਚ ਬੈਠੀ ਸਾਰੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ