ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News Gurugram Safa...

    Gurugram Safai Abhiyan Update: ਸਫ਼ਾਈ ਮਹਾਂ ਅਭਿਆਨ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ, ਦਿਸਿਆ ਸੇਵਾਦਾਰਾਂ ਦਾ ਜਜਬਾ

    Gurugram Safai Abhiyan Update
    Gurugram Safai Abhiyan Update: ਸਫ਼ਾਈ ਮਹਾਂ ਅਭਿਆਨ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ, ਦਿਸਿਆ ਸੇਵਾਦਾਰਾਂ ਦਾ ਜਜਬਾ

    Gurugram Safai Abhiyan Update: ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। 11 ਸਤੰਬਰ ਦਿਨ ਵੀਰਵਾਰ ਦੀ ਸਵੇਰ ਡੇਰਾ ਸੱਚਾ ਸੌਦਾ ਦੁਆਰਾ ਗੁਰੂਗ੍ਰਾਮ ਸ਼ਹਿਰ ‘ਚ ਇੱਕ ਵਿਸ਼ਾਲ ਸ਼ਫਾਈ ਮਹਾਂ ਅਭਿਆਨ ਚਲਾਇਆ ਗਿਆ, ਜਿਸ ‘ਚ ਭਾਰੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ। ਇਸ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਮਸਤਾਨਾ ਜੀ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਤੋਂ ਵਰਚੁਅਲੀ ਖੁਦ ਝਾੜੂ ਲਾ ਕੇ ਕੀਤੀ। ਇਸ ਤੋਂ ਬਾਅਦ ਸ਼ਹਿਰ ਦੀ ਹਰ ਗਲੀ-ਮੁਹੱਲੇ, ਚੌਂਕ, ਚੌਰਾਹੇ, ਪਾਰਕ, ਸਰਕਾਰੀ ਇਮਾਰਤਾਂ, ਜਨਤਕ ਥਾਵਾਂ ਤੇ ਲੱਖਾਂ ਸੇਵਾਦਾਰ ਬਿਜਲੀ ਵਾਂਗ ਫੁਰਤੀ ਨਾਲ ਸਫ਼ਾਈ ਕਾਰਜਾਂ ‘ਚ ਜੁਟ ਗਏ।

    ਸੇਵਾਦਾਰਾਂ ਦੇ ਹੱਥਾਂ ‘ਚ ਝਾੜੂ ਐਨੀ ਤੇਜ਼ੀ ਨਾਲ ਚੱਲ ਰਹੇ ਸਨ ਜਿਵੇਂ ਝਾੜੂ ਨੂੰ ਕੋਈ ਮਸ਼ੀਨ ਚਲਾ ਰਹੀ ਹੋਵੇ। ਜਿੱਥੇ ਵੀ ਗੰਦਗੀ ਨਜ਼ਰ ਆਈ, ਸੀਵਰੇਜ ਰੁਕਿਆ ਮਿਲਿਆ, ਮਕਾਨਾਂ ਦੇ ਰੌਸ਼ਨਾਂ ‘ਚ ਗੰਦਗੀ ਦੇਖੀ ਸੇਵਾਦਾਰ ਉੱਥੇ ਹੀ ਜੁਟ ਗਏ। ਸੜਕਾਂ, ਗਲੀਆਂ, ਚੌਂਕਾਂ, ਪਾਰਕ ਸਭ ਚਮਕਦੇ ਹੋਏ ਨਜ਼ਰ ਆਉਣ ਲੱਗੇ ਹਨ। ਪੂਰਾ ਸ਼ਹਿਰ ਸਫ਼ਾਈ ਮਹਾਂ ਅਭਿਆਨ ਰੂਪੀ ਮਹਾਂਯੱਗ ‘ਚ ਆਹੂਤੀ ਤੋਂ ਬਾਅਦ ਸਫ਼ਾਈ ਭਰਪੂਰ ਹੋ ਗਿਆ ਹੈ। ਇਹ ਅਭਿਆਨ ਹਰਿਆਣਾ ਸਰਕਾਰ ਤੇ ਗੁਰੂਗ੍ਰਾਮ ਨਗਰ ਨਿਗਮ ਦੇ ਸਹਿਯੋਗ ਨਾਲ ਚਲਾਇਆ ਗਿਆ।

    Gurugram Safai Abhiyan Update
    Gurugram Safai Abhiyan Update: ਸਫ਼ਾਈ ਮਹਾਂ ਅਭਿਆਨ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ, ਦਿਸਿਆ ਸੇਵਾਦਾਰਾਂ ਦਾ ਜਜਬਾ