
Gurugram Safai Abhiyan News: ਗੁਰੂਗ੍ਰਾਮ। ਦਿਲ ‘ਚ ਜਦੋਂ ਜਜਬਾ ਤੇ ਕੁਝ ਕਰਨ ਦਾ ਜਨੂਨ ਹੋਵੇ ਤਾਂ ਇਨਸਾਨ ਦੇ ਅੱਗੇ ਕੋਈ ਵੀ ਅੜਿੱਕਾ ਆ ਹੀ ਨਹੀਂ ਸਕਦਾ। ਅੜਿੱਕਾ ਆ ਜਾਵੇ ਤਾਂ ਉਸ ਨੂੰ ਨਜ਼ਰਅੰਦਾਜ ਕਰਕੇ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦਿੰਦੇ ਹਨ। ਅਜਿਹਾ ਹੀ ਜਬਰਦਸਤ ਜਜਬਾ ਪਿੰਡ ਮਲਿਕਪੁਰਾ, ਬਲਾਕ ਚੋਰਮਾਰ, ਜਿਲ੍ਹਾ ਸਰਸਾ ਦੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ‘ਚ ਦੇਖਣ ਨੁੰ ਮਿਲਿਆ।
ਮੌਕਾ ਸੀ ਗੁਰੂਗ੍ਰਾਮ ‘ਚ ਮਹਾਂ ਸਫ਼ਾਈ ਅਭਿਆਨ ਦਾ, ਜੋ ਕਿ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ‘ਚ ਹਰਿਆਣਾ ਸਰਕਾਰ ਦੇ ਸੱਦੇ ‘ਤੇ ਅੱਜ ਚਲਾਇਆ ਜਾ ਰਿਹਾ ਹੈ। ਦੋਵੇਂ ਹੱਥ ਨਾ ਹੋਣ ਦੇ ਬਾਵਜ਼ੂਦ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਇਨਸਾਨੀਅਤ ਦਾ ਜਜਬਾ ਇਸ ਸੇਵਾਦਾਰ ‘ਚ ਜਬਰਦਸਤ ਰੂਪ ‘ਚ ਦੇਖਿਆ ਗਿਆ। ਦੱਸ ਦਈਏ ਕਿ 2004 ‘ਚ ਹਾਈ ਵੋਲਟੇਜ ਕਰੰਟ ਲੱਗਣ ਨਾਲ ਇਹ ਸੇਵਾਦਾਰ ਆਪਣੇ ਦੋਵੇਂ ਹੱਥ ਗੁਆ ਬੈਠਾ ਸੀ। Gurugram Safai Abhiyan News
Read Also : ਸਫ਼ਾਈ ਮਹਾਂ ਅਭਿਆਨ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ
ਪਰ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਪ੍ਰੇਰਿਤ ਸੇਵਾਦਾਰ ਦਾ ਹੌਸਲਾ ਪਹਿਲਾਂ ਤੋ. ਹੀ ਜਿਆਦਾ ਬੁਲੰਦ ਦੇਖਿਆ ਗਿਆ। 1988 ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ, ਉਦੋਂ ਤੋਂ ਹੀ ਇਸ ਸੇਵਾਦਰ ‘ਚ ਇਨਸਾਨੀਅਤ ਦਾ ਸੇਵਾ ਦਾ ਜਜਬਾ ਭਰਪੂਰ ਰਿਹਾ ਹੈ। ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ 171 ਮਾਨਵਤਾ ਭਲਾਈ ਕਾਰਜ ਸ਼ੁਰੂ ਕਰ ਰੱਖੇ ਹਨ, ਜਿਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਦਿਨ ਬਾਖੂਬੀ ਅੰਜਾਮ ਦੇ ਰਹੀ ਹੈ।
