ਗੁਰੂਗ੍ਰਾਮ ਸਫਾਈ ਮਹਾਂ ਅਭਿਆਨ : ਤਸਵੀਰਾਂ ‘ਚ ਦੇਖੋ ਇਨ੍ਹਾਂ ਸੇਵਾਦਾਰਾਂ ਦਾ ਜਜ਼ਬਾ
“ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਸਫ਼ਾਈ ਕਰਨ ਦਾ ਬੀੜਾ ਚੁੱਕ ਕੇ ਦੁਨੀਆਂ ਨੂੰ ਸਵੱਛਤਾ ਅਪਣਾਉਣ ਦਾ ਸੁਨੇਹਾ ਦੇਣ ਦਾ ਬਹੁਤ ਵੱਡਾ ਕੰਮ ਕੀਤਾ ਹੈ। ਇਸ ਸਫਾਈ ਮਹਾਂ ਅਭਿਆਨ ਦਾ ਮੁੱਖ ਉਦੇਸ਼ ਆਮ ਨਾਗਰਿਕਾਂ ਨੂੰ ਸਫਾਈ ਪ੍ਰਤੀ ਪ੍ਰੇਰਿਤ ਕਰਨਾ ਹੈ। ਜਿਸ ਤਰ੍ਹਾਂ ਅਸੀਂ ਆਪਣੀ ਰਸੋਈ ਨੂੰ ਸਾਫ਼ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਆਲੇ-ਦੁਆਲੇ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਸਫਾਈ ਮਹਾਂ ਅਭਿਆਨ ’ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜੁਟੇ ਹਨ ਸੇਵਾਦਾਰ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਗੁਰੂਗ੍ਰਾਮ 33ਵੇਂ ਸਫਾਈ ਮਹਾਂ ਅਭਿਆਨ ‘ਚ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ ਹੈ। ਸਫਾਈ ਮਹਾਂ ਅਭਿਆਨ ’ਚ ਇਨਾਂ ਸੇਵਾਦਾਰਾਂ ਦਾ ਜ਼ਜ਼ਬਾ ਸ਼ਲਾਘਾਯੋਗ ਹੈ ਤੇ ਇਹ ਸੇਵਾਦਾਰ ਪੂਰੇ ਦਿਲੋਜਾਨ ਨਾਲ ਸੇਵਾ ’ਚ ਜੁ਼ਟੇ ਹਨ। ਆਓ ਦੇਖਦੇ ਹਾਂ ਤਸਵੀਰਾਂ ‘ਚ ਇਨਾਂ ਸੇਵਾਦਾਰਾਂ ਦੀਆਂ ਕੁਝ ਝਲਕੀਆਂ।
ਗੁਰੂਗ੍ਰਾਮ ’ਚ ਸਫਾਈ ਕਰਦੀ ਹੋਈ ਸਾਧ-ਸੰਗਤ।
ਗੁਰੂਗ੍ਰਾਮ ’ਚ ਸਫਾਈ ਕਰਦੀ ਹੋਈ ਸਾਧ-ਸੰਗਤ।
ਗੁਰੂਗ੍ਰਾਮ ’ਚ ਸਫਾਈ ਕਰਦੀ ਹੋਈ ਸਾਧ-ਸੰਗਤ।
ਗੁਰੂਗ੍ਰਾਮ ’ਚ ਸਫਾਈ ਕਰਦੀ ਹੋਈ ਸਾਧ-ਸੰਗਤ।
ਗੁਰੂਗ੍ਰਾਮ ’ਚ ਸਫਾਈ ਕਰਦੀ ਹੋਈ ਸਾਧ-ਸੰਗਤ।
ਸਫਾਈ ਲਈ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ
”ਵਿਦੇਸ਼ੀ ਆਪਣੇ ਦੇਸ਼ ‘ਚ ਆ ਕੇ ਇਸ ਨੂੰ ਗੰਦਾ ਆਖਦੇ ਹਨ, ਪਰ ਇਹ ਦੇਸ਼ ਵਿਸ਼ਵ ਗੁਰੂ ਰਿਹਾ ਹੈ ਅਤੇ ਇਸ ਲਈ ਇੱਥੇ ਆਉਣ ਵਾਲੇ ਵਿਦੇਸ਼ੀ ਵੀ ਇਸ ਦੇ ਵਿਸ਼ਵ ਗੁਰੂ ਵਾਲੀ ਦਿੱਖ ਨੂੰ ਪਛਾਣ ਸਕਣ, ਇਸ ਦੇ ਲਈ ਸਾਰੇ ਸੁਚੇਤ ਰਹੋ ਕਿ ਖੁੱਲ੍ਹੇ ‘ਚ ਥੁੱਕੋ ਨਾ, ਕੂੜਾ ਕਰਕਟ ਨਾ ਸੁੱਟੋ। ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਇਸ ਮਹਾਂ ਅਭਿਆਨ ਦਾ ਮੁੱਖ ਟੀਚਾ ਹੈ। ਮਨੁੱਖ ਨੂੰ ਸਭ ਤੋਂ ਉੱਤਮ ਪ੍ਰਾਣੀ ਦੱਸਿਆ ਗਿਆ ਹੈ ਤੇ ਜਾਨਵਰ ਵੀ ਆਪਣੇ ਆਲੇ-ਦੁਆਲੇ ਸਫ਼ਾਈ ਰੱਖਦੇ ਹਨ, ਫਿਰ ਸਾਨੂੰ ਵੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ।