ਮਲਬੇ ’ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ, ਹਾਦਸੇ ’ਚ ਦੋ ਮੌਤਾਂ, ਦੋ ਸੁਰੱਖਿਅਤ ਕੱਢੇ, ਰਾਹਤ ਅਤੇ ਬਚਾਅ ਕਾਰਜ ਮੁਹਿੰਮ ਮੁਕੰਮਲ
ਸੱਚ ਕਹੂੰ ਨਿਊਜ਼/ਸੰਜੈ ਮਹਿਰਾ ਗੁਰੂਗ੍ਰਾਮ। ਇੱਥੇ ਸੈਕਟਰ-109 ਸਥਿਤ ਚਿੰਤਲ ਪੈਰਾਡੀਸੋ ਰਿਹਾਇਸ਼ ਸੁਸਾਇਟੀ ’ਚ ਬਹੁ ਮੰਜ਼ਲਾ ਇਮਾਰਤ ’ਚ ਛੇਵੀਂ ਮੰਜ਼ਲ ਦਾ ਲੈਂਟਰ ਡਿੱਗਣ ਕਾਰਨ ਵਾਪਰਸ ਹਾਦਸੇ (Gurugram Accident) ’ਚ 16 ਘੰਟੇ ਬਚਾਅ ਆਪ੍ਰੇਸ਼ਨ ਚਲਾਇਆ ਗਿਆ ਇਸ ਘਟਨਾ ’ਚ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂਕਿ ਦੋ ਵਿਅਕਤੀਆਂ ਨੂੰ ਜਿੰਦਾ ਬਾਹਰ ਕੱਢ ਲਿਆ ਗਿਆ ਇਨ੍ਹਾਂ ’ਚੋਂ ਇੱਕ ਏ.ਕੇ. ਸ੍ਰੀਵਾਸਤਵ ਇੰਡੀਅਨ ਰੇਲਵੇ ਰਸਟਿਸ ਦੇ ਅਧਿਕਾਰੀ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਸ਼ਾਮ ਸੂਚਨਾ ਆਈ ਸੀ ਕਿ ਗੁਰੂਗ੍ਰਾਮ-ਦੁਆਰਕਾ ਐਕਸਪ੍ਰੈਸ-ਵੇਅ ਨੇੜੇ ਸੈਕਟਰ-109 ’ਚ ਚਿੰਤਲ ਪੈਰਾਡੀਸੋ ਰਿਹਾਇਸ਼ੀ ਸੁਸਾਇਟੀ ’ਚ ਛੇਵੀਂ ਮੰਜ਼ਲ ’ਤੇ ਡਾਈਨਿੰਗ ਰੂਮ ਦੀ ਛੱਤ ਡਿੱਗ ਗਈ ਅਤੇ ਇਸ ਤਰ੍ਹਾਂ ਪਹਿਲੀ ਮੰਜ਼ਲ ਤੱਕ ਛੱਡ ਡਿੱਗਦੀ ਚਲੀ ਗਈ ਇਸ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਤੁਰੰਤ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਵਿਲ ਡਿਫੈਂਸ ਦੀ ਟੀਮ ਨੂੰ ਮੌਕੇ ’ਤੇ ਭੇਜਿਆ।
ਇਸ ਦੌਰਾਨ ਉਨ੍ਹਾਂ ਨੇ ਐਨਡੀਆਰਐਫ ਅਤੇ ਐਸਡੀਆਰਐਫ ਨੂੰ ਵੀ ਸੂਚਿਤ ਕਰਦੇ ਹੋਏ ਮੌਕੇ ’ਤੇ ਪਹੁੰਚਣ ਲਈ ਕਿਹਾ ਇਸ ਦਰਮਿਆਨ ਗੁਰੂਗ੍ਰਾਮ ਪੁਲਿਸ ਅਤੇ ਫਾਇਰ ਬਿ੍ਰਗੇਡ ਦੀਆਂ ਟੀਮਾਂ ਵੀ ਉੱਥੇ ਪਹੁੰਚ ਗਈਆਂ ਉਨ੍ਹਾਂ ਨੇ ਇੱਕ ਔਰਤ ਨੂੰ ਉਸ ਸਮੇਂ ਜਿੰਦਾ ਕੱਢ ਲਿਆ ਇਸ ਤੋਂ ਬਾਅਦ ਪਤਾ ਲੱਗਾ ਕਿ ਤਿੰਨ ਵਿਅਕਤੀ ਹੋਰ ਮਲਬੇ ’ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਗਏ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਮੌਕੇ ’ਤੇ ਸੁਸਾਇਟੀ ਦੇ ਹੋਰਨਾਂ ਵਿਅਕਤੀਆਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਦੇਰ ਰਾਤ ਬਿਲਡਿੰਗ ਦੀ ਦੂਜੀ ਮੰਜ਼ਲ ਤੋਂ ਇੱਕ ਔਰਤ ਨੂੰ ਮਿ੍ਰਤਕ ਕੱਢਿਆ ਗਿਆ ਇਸ ਹਾਦਸੇ ਦੀ ਜਾਂਚ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਗੁਰੂਗ੍ਰਾਮ ਦੀ ਵਧੀਕ ਜ਼ਿਲ੍ਹਾ ਅਧਿਕਾਰੀ ਵਿਸ਼ਰਾਮ ਕੁਮਾਰ ਮੀਣਾ ਨੂੰ ਸੌਂਪੀ ਹੈ।
ਮਲਬੇ ’ਚ ਦਬੇ ਸ੍ਰੀਵਾਸਤਵ ਦਾ ਪੈਰ ਕੱਟਣ ਦੀ ਦਿੱਤੀ ਸੀ ਸਲਾਹ
ਹਾਦਸੇ ਤੋਂ ਬਾਅਦ ਪਹਿਲੀ ਮੰਜ਼ਿਲ ’ਤੇ ਫਸੇ ਏ.ਕੇ. ਸ੍ਰੀਵਾਸਤਵ ਅਤੇ ਇੱਕ ਔਰਤ ਨੂੰ ਕੱਢਣ ਦਾ ਕੰਮ ਜਾਰੀ ਰਿਹਾ ਏ.ਕੇ.ਸ੍ਰੀਵਾਸਤਵ ਦਾ ਖੱਬਾ ਪੈਰ ’ਤੇ ਛੱਤ ਦਾ ਲੈਂਟਰ ਸਿੱਧਾ ਡਿੱਗ ਗਿਆ ਸੀ, ਜਿਸ ਕਾਰਨ ਉਹ ਨਿਕਲ ਨਹੀਂ ਸਕੇ ਸਨ ਮਲਬਾ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਚੁੱਕਣਾ ਵੀ ਮੁਸ਼ਕਲ ਸੀ ਇਸ ਦਰਮਿਆਨ ਇੱਕ ਸੁਝਾਅ ਇਹ ਆਇਆ ਕਿ ਸ੍ਰ੍ਰੀਵਾਸਤਵ ਦੇ ਪੈਰ ਨੂੰ ਕੱਟ ਕੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਦੀ ਟੀਮ ਨੂੰ ਇਸ ਪਹਿਲੂ ’ਤੇ ਵਿਚਾਰ ਕਰਨ ਲਈ ਕਿਹਾ ਜਿਸ ’ਤੇ ਟੀਮ ਨੇ ਪੈਰ ਕੱਟੜਾ ਠੀਕ ਨਹੀਂ ਸਮਝਿਆ ਫਿਰ ਡਿਪਟੀ ਕਮਿਸ਼ਨਰ ਨੇ ਫੈਸਲਾ ਲਿਆ ਕਿ ਜਿੰਨਾ ਮਲਬਾ ਹਟਾਇਆ ਜਾ ਸਕਦਾ ਹੈ ਉਸ ਨੂੰ ਹਟਾਇਆ ਜਾਵੇ ਸਿਹਤ ਵਿਭਾਗ ਦੀ ਟੀਮ ਨੇ ਸ੍ਰੀਵਾਸਤਵ ਨੂੰ ਆਈਵੀ ਫਲਯੂਡ ਅਤੇ ਸੇਡੀਅਨ ਦੀਆਂ ਦਵਾਈਆਂ ਦੇ ਕੇ ਰੱਖੀਆਂ, ਤਾਂਕਿ ਉਨ੍ਹਾਂ ਨੂੰ ਦਰਦ ਮਹਿਸੂਸ ਨਾ ਹੋਵੇ।
ਨਾਰੀਅਲ ਤੇਲ ਨਾਲ ਚਿਕਣਾ ਕਰਕੇ ਕੱਢਿਆ ਪੈਰ
ਸਵੇਰ ਤੱਕ ਮਲਬਾ ਹਟਾਉਣ ਦਾ ਕੰਮ ਚਲਦਾ ਰਿਹਾ ਅਤੇ ਇੱਕ ਵਾਰ ਫਿਰ ਐਨਡੀਆਰਐਫ ਦੀ ਟੀਮ ਨੇ ਸ੍ਰੀਵਾਸਤਵ ਦੇ ਪੈਰ ਨੂੰ ਕੱਟਣ ਦਾ ਸੁਝਾਅ ਦਿੱਤਾ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸਿਵਲ ਸਰਜਨ ਨੂੰ ਮੌਕੇ ’ਤੇ ਪਹੰੁਚ ਕੇ ਤਮਾਮ ਸਥਿਤੀਆਂ ਨੂੰ ਵੇਖਦਿਆਂ ਸਥਿਤੀ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਸਿਵਲ ਸਰਜਨ ਅਤੇ ਉਨ੍ਹਾਂ ਦੀ ਟੀਮ ਨੇ ਵੇਖਿਆ ਕਿ ਸ੍ਰੀਵਾਸਤਵ ਦਾ ਖੱਬਾ ਪੈਰ ਠੀਕ ਹੈ ਉਸ ’ਚ ਕੋਈ ਫ੍ਰੈਕਚਰ ਵੀ ਨਹੀਂ ਹੈ ਜੇਕਰ ਪੈਰ ਕੱਟਿਆ ਜਾਂਦਾ ਹੈ ਤਾਂ ਸਦਮੇ ’ਚ ਏ.ਕੇ. ਸ੍ਰੀਵਾਸਤਵ ਦੀ ਜਾਨ ਵੀ ਜਾ ਸਕਦੀ ਹੈ ਅਜਿਹੀ ਸਥਿਤੀ ’ਚ ਡਿਪਟੀ ਕਮਿਸ਼ਨਰ ਨੇ ਮੁੜ ਜਿਵੇਂ-ਤਿਵੇਂ ਪੈਰ ਨੂੰ ਕੱਢਣ ਦੇ ਨਿਰਦੇਸ਼ ਦਿੱਤੇ। ਸਿਵਲ ਸਰਜਨ ਅਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਸੇਡੇਟਿਵ ਦੇ ਕੇ ਮਲਬੇ ਦੇ ਹੇਠਾਂ ਤੋਂ ਪੈਰ ਨੂੰ ਖਿੱਚ ਕੇ ਬਾਹਰ ਕੱਢਣ ਦੀ ਯੋਜਨਾ ਬਣਾਈ, ਪਰ ਉਨ੍ਹਾਂ ਦਾ ਬੂਟ ਉਸ ’ਚ ਆੜੇ ਆ ਰਿਹਾ ਸੀ ਪੈਰ ਦੇ ਹਿੱਸੇ ਨੂੰ ਨਾਰੀਅਲ ਤੇਲ ਨਾਲ ਚਿਕਣਾ ਕਰਕੇ ਉਨ੍ਹਾਂ ਦੇ ਪੈਰ ਨੂੰ ਸੁਰੱਖਿਅਤ ਕੱਢਣ ’ਚ ਸਫਲਤਾ ਹਾਸਲ ਕੀਤੀ ਸ੍ਰੀਵਾਸਤਵ ਪਹਿਲਾਂ ਤੋਂ ਹੀ ਮੈਕਸ ਹਸਪਤਾਲ ’ਚ ਇਲਾਜ ਕਰਵਾ ਰਹੇ ਸਨ, ਇਸ ਲਈ ਉਨ੍ਹਾਂ ਨੇ ਉਸੇ ਹਸਪਤਾਲ ’ਚ ਇਲਾਜ ਲਈ ਜਾਣ ਦੀ ਇੱਛਾ ਜਾਹਿਰ ਕੀਤੀ, ਨਹੀਂ ਤਾਂ ਸਿਵਲ ਸਰਜਨ ਦੀ ਟੀਮ ਨੇ ਇਲਾਜ ਦੇ ਪੂਰੇ ਪ੍ਰਬੰਧ ਕਰ ਲਏ ਸਨ।
ਸੂਝਬੂਝ ਨਾਲ ਬਚ ਗਈ ਏ.ਕੇ.ਸ੍ਰੀਵਾਸਤਵ ਦੀ ਜਾਨ
ਇਸ ਤੋਂ ਬਾਅਦ ਪਹਿਲੀ ਮੰਜ਼ਿਲ ’ਤੇ ਫਸੀ ਔਰਤ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ, ਜੋ ਕਿ ਡਾਕਟਰਾਂ ਵੱਲੋਂ ਮਿ੍ਰਤਕ ਐਲਾਨੀ ਗਈ ਇਸ ਤਰ੍ਹਾਂ ਵੀਰਵਾਰ ਸ਼ਾਂ ਤੋਂ 16 ਘੰਟਿਆਂ ਦੇ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਚਲਾ ਕੇ ਬਿਲਡਿੰਗ ’ਚ ਫਸੇ ਚਾਰ ਵਿਅਕਤੀਆਂ ’ਚੋਂ ਦੋ ਨੂੰ ਜਿੰਦਾ ਬਾਹਰ ਕੱਢਣ ’ਚ ਸਫਲਤਾ ਮਿਲੀ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸੁਸਾਇਟੀ ਦੇ ਨਿਵਾਸੀਆਂ ਨਾਲ ਗੱਲ ਕੀਤੀ ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ’ਚ ਦੋਸ਼ੀਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਇਸ ਦੌਰਾਨ ਸੁਸਾਇਟੀ ਦੇ ਹੋਰ ਨਿਵਾਸੀਆਂ ਨੂੰ ਧੀਰਜ ਬਣਾਈ ਰੱਖਣ ਦੀ ਵੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ