ਦਰਜਨਾਂ ਬੱਚਿਆਂ ਨੂੰ ਸਟੇਸ਼ਨਰੀ ਤੇ ਠੰਢੇ-ਮਿੱਠੇ ਪਾਣੀ ਦੀ ਲਾਈ ਗਈ ਛਬੀਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਨੂਰਾਨੀ ਧਾਮ ਪਟਿਆਲਾ ਵਿਖੇ ਗੁਰੂ ਪੂਰਨਮਾ ਦਿਵਸ ਮੌਕੇ ਅੱਜ ਚਾਰ ਬਲਾਕਾਂ ਦੀ ਸਾਂਝੀ ਨਾਮ ਚਰਚਾ ਦੌਰਾਨ ‘ਗੁਰੂ ਪੁੰਨਿਆ ਦਿਵਸ’ ਪੂਰੇ ਧੂਮ ਧਾਮ ਨਾਲ ਮਨਾਇਆ ਗਿਆ। ਬਲਾਕ ਪਟਿਆਲਾ, ਧਬਲਾਨ ਗੁਰਦਾਸਪੁਰ ਤੇ ਬਲਾਕ ਮਡੌੜ ਦੀ ਸਾਧ-ਸੰਗਤ ਵੱਲੋਂ ਹੁਮ-ਹੁਮਾ ਕੇ ਨਾਮ ਚਰਚਾ ’ਚ ਸ਼ਿਰਕਤ ਕੀਤੀ ਗਈ ਤੇ ਗੁਰੂ ਜਸ ਗਾਇਆ ਗਿਆ। ਇਸ ਦੌਰਾਨ ਸਾਧ-ਸੰਗਤ ਵੱਲੋਂ ਦਰਜਨਾਂ ਬੱਚਿਆਂ ਨੂੰ ਕਾਪੀਆਂ, ਕਿਤਾਬਾਂ।
Read This : ਮਾਨਵਤਾ ਭਲਾਈ ਦੇ ਕਾਰਜ ਕਰਕੇ ਮਲੋਟ ਦੀ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਪੁੰਨਿਆ ਦਾ ਸ਼ੁੱਭ ਦਿਹਾੜਾ
ਪੈਨਸ਼ਨਾਂ ਆਦਿ ਸਟੇਸ਼ਨਰੀ ਦਾ ਸਮਾਨ ਵੰਡਿਆ ਤੇ ਇਸ ਦੇ ਨਾਲ ਹੀ ਅੱਤ ਦੀ ਪੈ ਰਹੀ ਗਰਮੀ ਨੂੰ ਵੇਖਦਿਆਂ ਠੰਢੇ-ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ। ਇਸ ਦੌਰਾਨ ਵੱਡੀ ਗਿਣਤੀ ਰਾਹਗੀਰਾਂ ਵੱਲੋਂ ਠੰਡਾ-ਮਿੱਠਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਗਈ। ਇਸ ਮੌਕੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਹਰਮਿੰਦਰ ਨੋਨਾ, ਕੈਪਟਨ ਜਰਨੈਲ ਸਿੰਘ, ਜਸਪ੍ਰੀਤ ਜੱਸੀ, ਧਰਮਪਾਲ ਇੰਸਾਂ, ਕੁਲਵੰਤ ਰਾਏ ਵੱਲੋਂ ਪੁੱਜੀ ਹੋਈ ਸਾਧ-ਸੰਗਤ ਨੂੰ ਗੁਰੂ ਪੁੰਨਿਆ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ਼ ਤੇ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ।