ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਕੱਪੜੇ ਵੰਡੇ (Happy Guru Purnima)
(ਰਾਮ ਸਰੂਪ ਪੰਜੋਲਾ) ਬਲਬੇਡ਼ਾ। ਬਲਾਕ ਬਲਬੇਡ਼ਾ ਦੀ ਸਾਧ-ਸੰਗਤ ਨੇ ਐਤਵਾਰ ਨੂੰ ਗੁਰੂ ਪੁੰਨਿਆ ਦੇ ਸ਼ੁੱਭ ਦਿਹਾੜੇ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਲਬੇਡ਼ਾ ਵਿਖੇ ਬਲਾਕ ਪੱਧਰੀ ਸਪੈਸ਼ਲ ਨਾਮ ਚਰਚਾ ਕਰਕੇ ਗੁਰੂ ਜਸ ਸਰਵਣ ਕੀਤਾ। ਉੱਥੇ ਲੋੜਵੰਦ ਬੱਚਿਆਂ ਨੂੰ ਕੱਪੜੇ, ਸਟੇਸ਼ਨਰੀ ਵੀ ਵੰਡੀ ਗਈ ਅਤੇ ਸੇਵਾਦਾਰਾਂ ਨੇ ਠੰਢੇ ਮਿੱਠੇ ਸ਼ਰਬਤ ਦੀ ਛਬੀਲ ਲਗਾਈ। Happy Guru Purnima
ਇਹ ਵੀ ਪੜ੍ਹੋ: Guru Purnima : ਗੁਰੂ ਪੁੰਨਿਆ ‘ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ
ਜਾਣਕਾਰੀ ਦਿੰਦਿਆਂ ਪ੍ਰੇਮੀ ਸੇਵਕ ਜਗਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਗੁਰੂ ਪੁੰਨਿਆ ਦੇ ਸ਼ੁੱਭ ਦਿਹਾੜੇ ਮੌਕੇ ਜਿੱਥੇ ਸਾਧ-ਸੰਗਤ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ ਉੱਥੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਲੋੜਵੰਦ ਬੱਚਿਆਂ ਨੂੰ ਕੱਪੜੇ ਤੇ ਸਟੇਸ਼ਨਰੀ ਵੰਡੀ ਗਈ। ਗਰਮੀ ਨੂੰ ਮੁੱਖ ਰੱਖਦਿਆਂ ਸੇਵਾਦਾਰਾਂ ਨੇ ਠੰਢੇ ਮਿੱਠੇ ਸ਼ਰਬਤ ਦੀ ਛਬੀਲ ਵੀ ਲਗਾਈ। Happy Guru Purnima
ਇਸ ਮੌਕੇ ਜਗਰੂਪ ਇੰਸਾਂ, ਸ਼ੀਸ਼ਪਾਲ ਇੰਸਾਂ, ਜਸਪ੍ਰੀਤ ਇੰਸਾਂ, 15 ਮੈਂਬਰ ਗੁਰਦੀਪ ਇੰਸਾਂ, 15 ਮੈਂਬਰ ਗੁਰਪ੍ਰੀਤ ਇੰਸਾਂ, ਹੰਸ ਰਾਜ, ਬਲਵੀਰ ਇੰਸਾਂ,ਨਿਰਭੈ ਇਸਾਂ, ਬਲਦੇਵ ਇੰਸਾਂ ਰਾਜ ਕੁਮਾਰ, ਜੰਟੀ , ਮੋਹੀਤ, ਮਨੋ ਰਾਜ, ਖ਼ੁਸ਼ੀ, ਰਜਿੰਦਰ, ਅਰਮਾਨ , ਆਰਤੀ, ਜਸਪ੍ਰੀਤ, ਗੁਰਮਨਜੋਤ, ਏਕਮ, ਹਰਵਿੰਦਰ, ਗੁਰਸ਼ਾਨ, ਤਨਵੀਰ, ਨੁਆਸੀ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।