ਗੁਰੂ ਦਾ ਆਦੇਸ਼
ਸਿੱਖਿਆ ਸਮਾਪਤ ਹੋਣ ’ਤੇ ਸਵਾਮੀ ਦਇਆਨੰਦ ਆਪਣੇ ਗੁਰੂ ਵਿਰਜਾਨੰਦ ਨੂੰ ਗੁਰੂ ਦੱਖਣਾ ਭੇਂਟ ਕਰਨ ਪਹੁੰਚੇ ਗੁਰੂ ਵਿਰਜਾਨੰਦ ਨੇ ਪੁੱਛਿਆ, ‘‘ਦਇਆਨੰਦ! ਕੀ ਲਿਆਂਦਾ ਹੈ ਮੇਰੇ ਵਾਸਤੇ?’’ ਦਇਆਨੰਦ ਨੇ ਨਿਮਰਤਾ ਨਾਲ ਕਿਹਾ, ‘‘ਗੁਰੂਦੇਵ! ਥੋੜ੍ਹੇ ਜਿਹੇ ਲੌਂਗ ਲਿਆਇਆ ਹਾਂ’’ ਦਇਆਨੰਦ ਦੀ ਗੱਲ ਸੁਣ ਕੇ ਵਿਰਜਾਨੰਦ ਬੋਲੇ, ‘‘ਮੇਰੀ ਘੋਰ ਮਿਹਨਤ ਦਾ ਕੀ ਇਹੀ ਇਨਾਮ ਹੈ?’’ ਦਇਆਨੰਦ ਨੇ ਬੇਨਤੀ ਕਰਦਿਆਂ ਕਿਹਾ, ‘‘ਮੈਂ ਸੰਨਿਆਸੀ ਹਾਂ ਇਹ ਲੌਂਗ ਵੀ ਮੈਂ ਭਿੱਖਿਆ ’ਚ ਲਿਆਂਦਾ ਹੈ ਮੇਰੇ ਕੋਲ ਹੈ ਹੀ ਕੀ? ਜੋ ਆਪ ਨੂੰ ਭੇਂਟ ਕਰ ਸਕਾਂ’’ ਵਿਰਜਾਨੰਦ ਬੋਲੇ, ‘‘ਮੈਂ ਤੈਥੋਂ ਉਹੀ ਵਸਤੂ ਲਵਾਂਗਾ, ਜੋ ਤੇਰੇ ਕੋਲ ਹੈ’’ ਦਇਆਨੰਦ ਨੇ ਸ਼ਰਧਾ ਨਾਲ ਕਿਹਾ, ‘‘ਗੁਰੂਦੇਵ! ਇਹ ਸੇਵਕ ਤਨ-ਮਨ ਨਾਲ ਤੁਹਾਡੇ ਚਰਨਾਂ ’ਚ ਅਰਪਿਤ ਹੈ ਆਪ ਦਾ ਜੋ ਆਦੇਸ਼ ਹੋਵੇਗਾ, ਮੈਂ ਉਸ ਦਾ ਪਾਲਣ ਕਰਾਂਗਾ’’ ਦਇਆਨੰਦ ਦੀ ਗੱਲ ਸੁਣ ਕੇ ਗੁਰੂ ਵਿਰਜਾਨੰਦ ਹੈਰਾਨ ਹੋ ਗਏ ਉਨ੍ਹਾਂ ਦਇਆਨੰਦ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ, ‘‘ਭਾਰਤ ’ਚ ਕੁਪ੍ਰਥਾ ਤੇ ਪਖੰਡ ਦਾ ਬੋਲਬਾਲਾ ਹੈ
ਅਗਿਆਨ, ਅੰਧ-ਵਿਸ਼ਵਾਸ, ਅਨਪੜ੍ਹਤਾ, ਮਿੱÎਥਿਆ ਨਾਲ ਲੋਕ ਰਾਹ ਤੋਂ ਭਟਕ ਰਹੇ ਹਨ ਤੂੰ ਜਾ, ਲੋਕਹਿੱਤ ਦੀ ਕਾਮਨਾ ਨਾਲ ਸਰਗਰਮ ਹੋ ਜਾ ਮਾਨਵਤਾ ਦੀ ਸੇਵਾ ਤੇ ਦੇਸ਼ ਸੇਵਾ ਦੇ ਰੂਪ ’ਚ ਜੋ ਕੰਮ ਤੂੰ ਕਰੇਂਗਾ, ਉਹੀ ਮੇਰੀ ਗੁਰੂ ਦੱਖਣਾ ਹੋਵੇਗੀ’’ ਗੁਰੂ ਦੇ ਆਦੇਸ਼ ਨਾਲ ਸਵਾਮੀ ਦਇਆਨੰਦ ਨੇ ਆਪਣੇ ਜੀਵਨ ’ਚ ਦ੍ਰਿੜ੍ਹ-ਸੰਕਲਪ ਨਾਲ ਗਿਆਨ, ਸਦਾਚਾਰ, ਵੈਦਿਕ ਧਰਮ ਤੇ ਆਜ਼ਾਦੀ ਦੀ ਜੋਤੀ ਪ੍ਰਚੰਡ ਕੀਤੀ ਤੇ ਦੇਸ਼ ’ਚ ਫੈਲੇ ਅੰਧ ਵਿਸ਼ਵਾਸ ਤੇ ਪਖੰਡ ਨੂੰ ਦੂਰ ਕੀਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.