ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਡੀ ਜੋਨ ਜੋਨਲ ਯੁਵਕ ਮੇਲਾ ਗਰੁੱਪ ਡਾਂਸ ਅਤੇ ਗਿੱਧੇ ਦੀ ਧਮਾਲ ਨਾਲ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਡੀ ਜੋਨ ਜੋਨਲ ਯੁਵਕ ਮੇਲਾ ਗਰੁੱਪ ਡਾਂਸ ਅਤੇ ਗਿੱਧੇ ਦੀ ਧਮਾਲ ਨਾਲ ਸ਼ੁਰੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਡੀ ਜੋਨ ਜੋਨਲ ਯੁਵਕ ਮੇਲਾ ਗਰੁੱਪ ਡਾਂਸ ਅਤੇ ਗਿੱਧੇ ਦੀ ਧਮਾਲ ਨਾਲ ਸ਼ੁਰੂ

17 ਕਾਲਜਾਂ ਦੀਆਂ ਟੀਮਾਂ ਵੱਖ-ਵੱਖ ਆਈਟਮਾਂ ਵਿਚ ਭਾਗ ਲੈਣ ਲਈ ਪੁੱਜੀਆਂ

(ਰਾਜਨ ਮਾਨ) ਅੰਮ੍ਰਿਤਸਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀ ਜੋਨ ਜੋਨਲ ਯੁਵਕ ਮੇਲੇ ਦੇ ਪਹਿਲੇ ਦਿਨ ਗਰੁੱਪ ਡਾਂਸ ਅਤੇ ਗਿੱਧੇ ਵਿਚ ਮੁਟਿਆਰਾਂ ਅਤੇ ਗੱਭਰੂਆਂ ਨੇ ਦਸ਼ਮੇਸ਼ ਆਡੀਟੋਰੀਅਮ ਦੀ ਸਟੇਜ ਤੇ ਧਮਾਕੇਦਾਰ ਪੇਸ਼ਕਾਰੀਆਰੀਆਂ ਦੇ ਕੇ ਯੂਥ ਫੈਸਟੀਵਲ ਵਿਚ ਜਨੂੰਨ ਅਤੇ ਜੋਸ਼ ਦਾ ਰੰਗ ਭਰ ਦਿੱਤਾ ।(Youth Fair) ਦੋ ਦਿਨਾਂ ਇਸ ਯੁਵਕ ਮੇਲੇ ਵਿਚ ਕਪੂਰਥਲਾ ਅਤੇ ਐਸ. ਬੀ. ਐਸ. ਨਗਰ ਦੇ 17 ਕਾਲਜਾਂ ਦੀਆਂ ਟੀਮਾਂ ਵੱਖ-ਵੱਖ ਆਈਟਮਾਂ ਵਿਚ ਭਾਗ ਲੈਣ ਲਈ ਪੁੱਜੀਆਂ । ਵਿਿਦਆਰਥੀਆਂ ਦੀ ਕਲਾ ਨੇ ਯੂਥ ਫੈਸਟੀਵਲ ਦੇ ਪਹਿਲੇ ਦਿਨ ਆਪਣੀ ਉੱਤਮ ਕਲਾ ਦੇ ਪ੍ਰਦਰਸ਼ਨ ਕਰਕੇ ਜਜ ਸਾਹਿਬਾਨ ਨੂੰ ਜਿਥੇ ਦੋਚਿੱਤੀ ਵਿਚ ਪਾ ਦਿੱਤਾ ਉਥੇ ਉਨ੍ਹਾਂ ਨੇ ਹਾਲ ਵਿਚ ਬੈਠੇ ਦਰਸ਼ਕਾ ਦਾ ਵੀ ਭਰਪੂਰ ਮਨੋਰੰਜਨ ਕੀਤਾ

ਫੈਸਟੀਵਲ ਦੀ ਸ਼ੁਰੂਆਤ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਇਸ ਸਮੇਂ ਉਨ੍ਹਾਂ ਨਾਲ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ, ਡਾ. ਮਨਦੀਪ ਕੌਰ ਆਦਿ ਸ਼ਾਮਿਲ ਸਨ। ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਇਸ ਮੌਕੇ ਵਿਿਦਆਰਥੀ ਕਲਾਕਾਰਾਂ ਦਾ ਉਤਸ਼ਾਹ ਵਧਾਉਣਾ ਨਹੀਂ ਭੁੱਲੇ ਉਹਨਾਂ ਨੇ ਕਿਹਾ ਕਿ ਇਹ ਯੂਥ ਫੈਸਟੀਵਲ ਜਿੱਥੇ ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੁੰਦੇ ਹਨ ਉੱਥੇ ਉਹ ਜਿੰਦਗੀ ਭਰ ਦੇ ਲਈ ਵੀ ਖੂਬਸੂਰਤ ਯਾਦਾਂ ਵੀ ਬਣਾ ਲੈਂਦੇ ਹਨ ਜੋ ਉਹਨਾਂ ਨੂੰ ਸਾਰੀ ਉਮਰ ਸਕੂਨ ਦਿੰਦੀਆਂ ਰਹਿੰਦੀਆਂ ਹਨ ।

ਏਸ਼ੀਆਈ ਖੇਡਾਂ ਵਿਚ ਵੀ ਯੂਨੀਵਰਸਿਟੀ ਦੇ 16 ਖਿਡਾਰੀ ਵੀ ਸ਼ਾਮਲ ਰਹੇ

ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਤੇ ਐਸੋਸੀਏਟ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ ਪ੍ਰਬਧਕਾਂ ਦਾ ਵੀ ਸਵਾਗਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਵੱਖ-ਵੱਖ ਖੇਤਰਾਂ ਵਿਚ ਮਾਰੀਆਂ ਗਈਆਂ ਮੱਲਾਂ ਤੋਂ ਵੀ ਜਾਣੂ ਕਰਵਾਇਆ ਗਿਆ । ਉਹਨਾਂ ਨੇ ਕਿਹਾ ਕਿ ਹਾਲ ਹੀ ਵਿਚ ਸਮਾਪਤ ਹੋਈਆਂ 19ਵੀ. ਏਸ਼ੀਆਈ ਖੇਡਾਂ ਵਿਚ ਵੀ ਯੂਨੀਵਰਸਿਟੀ ਦੇ 16 ਖਿਡਾਰੀਆਂ ਨੇ ਵੀ ਹਿੱਸਾ ਲਿਆ ਤੇ 11 ਮੈਡਲ ਪ੍ਰਾਪਤ ਕੀਤੇ ਜਿਨ੍ਹਾਂ ਵਿਚ 03 ਗੋਲਡ ਦੇ ਸਨ । ਉਹਨਾਂ ਕਿਹਾ ਕਿ ਇਹਨਾਂ ਯੁਵਕ ਮੇਲਿਆਂ ਵਿਚ ਵਿਿਦਆਰਥੀਆਂ ਨੂੰ ਬਹੁਤ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ । ਉਹਨਾਂ ਕਿਹਾ ਕਿ ਵਿਿਦਆਰਥੀ ਕਲਾਕਾਰ ਸੰਗੀਤ, ਥੀਏਟਰ ਅਤੇ ਹੋਰ ਲਲਿਤ ਕਲਾਵਾਂ ਵਿਚ ਬਹੁਤ ਕੁੱਝ ਨਵਾਂ ਕਰਦੇ ਹਨ ਜੋ ਕਲਾ ਦੇ ਖੇਤਰ ਨੂੰ ਨਵੀਆਂ ਬੁਲੰਦੀਆਂ ਵੱਲ ਲੈ ਕੇ ਜਾਂਦਾ ਹੈ ।

ਯੂਥ ਫੈਸਟੀਵਲ ਦੇ ਵਿਚ ਗਿੱਧੇ ਵਿਚ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਨੇ ਮਾਰੀ ਬਾਜ਼ੀ

ਦੇਰ ਸ਼ਾਮ ਤੱਕ ਚਲਦੇ ਰਹੇ ਇਸ ਯੂਥ ਫੈਸਟੀਵਲ ਦੇ ਵਿਚ ਗਿੱਧੇ ਵਿਚ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਨੇ ਜਿੱਥੇ ਬਾਜੀ ਮਾਰੀ ਉੱਥੇ ਦੂਸਰਾ ਸਥਾਨ ਸਿੱਖ ਨੈਸ਼ਨਲ ਕਾਲਜ ਬੰਗਾ ਸਖਤ ਮੁਕਾਬਲਾ ਦੇ ਕੇ ਲੈ ਗਿਆ ਜਦੋਂ ਕੇ ਲਾਇਲਪੁਰ ਖਾਲਸਾ ਕਾਲਜ ਤੀਸਰੇ ਸਥਾਨ ਤੇ ਰਿਹਾ । ਗਰੁੱਪ ਡਾਂਸ ਵਿਚ ਵੀ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਆਪਣੀ ਦਮਦਾਰ ਪੇਸ਼ਕਾਰੀ ਦੀ ਸਦਕਾ ਪਹਿਲਾ ਸਥਾਨ ਲੈਣ ਵਿਚ ਕਾਮਯਾਬ ਹੋਈ ।

Youth Fair
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਡੀ ਜੋਨ ਜੋਨਲ ਯੁਵਕ ਮੇਲਾ ਗਰੁੱਪ ਡਾਂਸ ਅਤੇ ਗਿੱਧੇ ਦੀ ਧਮਾਲ ਨਾਲ ਸ਼ੁਰੂ

ਉਥੇ ਦੂਜੇ ਸਥਾਨ ਤੇ ਆਰ. ਕੇ. ਆਰਿਆ ਕਾਲਜ, ਨਵਾਂਸ਼ਹਿਰ ਦੂਜੇ, ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੀਜੇ ਸਥਾਨ ਤੇ ਰਿਹਾ ।ਵਾਰ ਗਾਇਕੀ ਵਿਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਆਪਣੀ ਉੱਤਮ ਪੇਸ਼ਕਾਰੀ ਨਾਲ ਉੱਤਮ ਰਿਹਾ । ਸਿੱਖ ਨੈਸ਼ਨਲ ਕਾਲਜ ਬੰਗਾ ਦੂਜੇ ਸਥਾਨ ਤੇ ਰਿਹਾ ਜਦੋ ਕਿ ਗੁਰੂ ਨਾਨਕ ਕਾਲਜ ਸੁੱਖਚੈਨਾਣਾ ਸਾਹਿਬ ਫਗਵਾੜਾ ਅਤੇ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਸਾਂਝੇ ਤੋਰ ਤੇ ਤੀਜੇ ਸਥਾਨ ਤੇ ਰਹੇ ।ਕਵੀਸ਼ਰੀ ਵਿਚ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਪਹਿਲੇ ਨੰਬਰ ਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੂਜੇ ਨੰਬਰ ਤੇ ਅਤੇ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੀਜੇ ਨੰਬਰ ‘ਤੇ ਰਿਹਾ। (Youth Fair)

ਇਹ ਵੀ ਪੜ੍ਹੋ : ਆਪਣੇ ਪਿੰਡਾਂ ਨੂੰ ਪਰਾਲੀ ਫੂਕਣ ਦੀ ਲਾਹਨਤ ਤੋਂ ਬਚਾਉਣ ਲਈ ਅੱਗੇ ਆਈਆਂ ਪੰਚਾਇਤਾਂ

ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿਚ ਜਨਰਲ ਡਾਂਸ ਤੋਂ ਇਲਾਵਾ ਅੱਜ ਹੋਏ ਮੁਕਾਬਲਿਆਂ ਵਿਚ ਗਿੱਧਾ, ਵੈਸਟਰਨ ਵੋਕਲ ਸੋਲੋ, ਵੈਸਟਰਨ ਇੰਸਟਰੂਮੈਂਟਲ ਸੋਲੋ ਅਤੇ ਲੋਕ ਸਾਜ਼ ਦੇ ਮੁਕਾਬਲੇ ਹੋਏ। ਗੁਰੂ ਨਾਨਕ ਭਵਨ ਦੀ ਸਟੇਜ ‘ਤੇ ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ (ਸੋਲੋ), ਵਾਰ ਗਾਇਨ ਅਤੇ ਕਵਿਸ਼ਰੀ ਦੇ ਮੁਕਾਬਲੇ ਹੋਏ। ਇਸ ਤੋਂ ਇਲਾਵਾ ਆਰਕੀਟੈਕਚਰ ਸਟੇਜ ‘ਤੇ ਪੇਂਟਿੰਗ ਆਨ ਦ ਸਪਾਟ, ਕੋਲਾਜ਼, ਕਾਰਟੂਨਿੰਗ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਆਨ ਦ ਸਪਾਟ ਫੋਟੋਗਰਾਫੀ, ਇੰਸਟਾਲੇਸ਼ਨ ਦੇ ਮੁਕਾਬਲੇ ਹੋਏ। ਪੋਇਟਿਕਲ ਸਿੰਪੋਜ਼ੀਅਮ, ਐਲੋਕਿਊਸ਼ਨ ਅਤੇ ਡੀਬੇਟ ਦੇ ਮੁਕਾਬਲਿਆਂ ਦਾ ਆਯੋਜਨ ਕਾਨਫਰੰਸ ਹਾਲ ਦੀ ਸਟੇਜ ‘ਤੇ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ, ਮਾਈਮ, ਮਿਮਕਰੀ, ਸਕਿਟ, ਵਨ ਐਕਟ ਪਲੇਅ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਸਮੂਹ ਸ਼ਬਦ/ਭਜਨ, ਸਮੂਹ ਗੀਤ ਭਾਰਤੀ, ਗੀਤ/ਗਜ਼ਲ, ਲੋਕ ਗੀਤ ਦੇ ਮੁਕਾਬਲੇ ਹੋਣਗੇ। ਆਰਕੀਟੈਕਚਰ ਵਿਭਾਗ ਦੀ ਸਟੇਜ ‘ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਕੁਇਜ਼ ਦੇ ਮੁਕਾਬਲੇ ਹੋਣਗੇ। ਇਸ ਦਿਨ ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਗਮ ਦਸਮੇਸ਼ ਆਡੀਟੋਰੀਅਮ ਵਿਖੇ ਹੋਵੇਗਾ।