ਗੁਰੂ ਕਾਸ਼ੀ ’ਵਰਿਸਟੀ ਨੇ ਸਿਰਜਣਾਤਮਕ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ

Guru Kashi University
ਬਠਿੰਡਾ : ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪ੍ਰਤਿਭਾ ਖੋਜ ਪ੍ਰੋਗਰਾਮ ਦੇ ਜੇਤੂ ਵਿਦਿਆਰਥੀ ਸੰਸਥਾ ਦੇ ਸਟਾਫ ਨਾਲ।

ਗੁਰਮਨਦੀਪ ਸਿੰਘ ਤੇ ਨਵਦੀਪ ਕੌਰ ਨੂੰ ਉੱਤਮ ਪ੍ਰਤਿਭਾਗੀ ਵਜੋਂ ਐਲਾਨਿਆ

(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੁਅਲ ਤੇ ਪ੍ਰਦਰਸ਼ਨ ਕਲਾ ਵੱਲੋਂ ਪ੍ਰਤਿਭਾ ਖੋਜ ਪ੍ਰੋਗਰਾਮ ਸਹਾਇਕ ਡੀਨ, ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਤੇ ਪ੍ਰਦਰਸ਼ਿਤ ਕਰਨ ਲਈ ਉੱਤਮ ਮੰਚ ਪ੍ਰਦਾਨ ਕਰਦੇ ਹਨ ਵਿਦਿਆਰਥੀਆਂ ਨੂੰ ਇਨ੍ਹਾਂ ਮੰਚਾਂ ’ਤੇ ਆਪਣੀਆਂ ਕਲਾ-ਕਿ੍ਰਤੀਆਂ, ਪੇਂਟਿੰਗਜ਼ ਆਦਿ ਪ੍ਰਦਰਸ਼ਿਤ ਕਰਨੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਫਸਲਾਂ ਦੇ ਖਰਾਬੇ, ਮਨੁੱਖੀ ਜਾਨਾਂ, ਪਸ਼ੂਆਂ ਅਤੇ ਘਰਾਂ ਲਈ ਦਿੱਤੀ ਜਾ ਰਹੀ ਹੈ ਰਾਸ਼ੀ, ਤੁਸੀਂ ਵੀ ਕਰੋ ਇਹ ਕੰਮ, ਲੈ ਸਕਦੋ ਹੋ ਲਾਹਾ

ਵਿਦਿਆਰਥੀਆਂ ਨੇ ਪੇਂਟਿੰਗ, ਟੈਟੂ ਬਣਾਉਣਾ, ਮੂਰਤੀਆਂ ਬਣਾਉਣਾ, ਫਾਲਤੂ ਸਮਾਨ ਤੋਂ ਕਲਾ-ਕਿ੍ਰਤੀਆਂ ਦਾ ਨਿਰਮਾਣ, ਬੁਣਾਈ ਕਢਾਈ ਅਤੇ ਫੈਸ਼ਨ ਸ਼ੋਅ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਫੈਸ਼ਨ ਸ਼ੋਅ ਵਿੱਚ ਗੁਰਮਨਦੀਪ ਸਿੰਘ ਤੇ ਨਵਦੀਪ ਕੌਰ ਨੂੰ ਉੱਤਮ ਪ੍ਰਤਿਭਾਗੀ ਵਜੋਂ ਐਲਾਨਿਆ ਗਿਆ। ਅੰਤ ਵਿੱਚ ਸਿਕੰਦਰ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਪਾਏ ਭੰਗੜੇ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਰੁਕਸਾਨਾ ਖਾਨ ਤੇ ਰੁਸ਼ਾਲੀ ਨੇ ਮੰਚ ਸੰਚਾਲਨ ਕੀਤਾ। (Guru Kashi University)