‘ਗੁਰੂ’ (Guru) ਮਿੱਠਾ, ਪਿਆਰਾ, ਸੁਖਦਾਇਕ ਤੇ ਦਿਲ ’ਚ ਠੰਢਕ ਪਾਉਣ ਵਾਲਾ ਪਰਮ ਪੂਜਨੀਕ ਸ਼ਬਦ ਹੈ
ਸਤਿਗੁਰੂ ਦੇ ਪਿਆਰੇ-ਪ੍ਰੇਮੀਆਂ ਲਈ ‘ਗੁਰੂ’ (Guru) ਸ਼ਬਦ ਹੀ ਅਤਿ ਪਿਆਰਾ ਤੇ ਮਨ ਨੂੰ ਭਾਉਦਾ ਹੈ ਆਪਣੇ ਗੁਰੂ ਦੇ ਪਿਆਰ ਵਿਚ ਰੰਗੇ ਹੋਏ ਕਿਸੇ ਗੁਰੂ-ਭਗਤ ਦਾ ਬਿਆਨ ਹੈ, ‘‘ਹੇ ਮੇਰੇ ਦਿਲ! ਮੈਂ ਅਜਿਹੀ ਕਿਹੜੀ ਅਵਾਜ਼ (ਸ਼ਬਦ) ਨੂੰ ਸੁਣ ਰਿਹਾ ਹਾਂ, ਜਿਸ ਕਰਕੇ ਮੇਰੇ ਦਿਲ ਦਰਿਆ ’ਚ ਪ੍ਰੇਮ ਦੀਆਂ ਲਹਿਰਾਂ ਉੱਠ ਰਹੀਆਂ ਹਨ ਅਤੇ ਮੇਰੀ ਆਤਮਾ ਕਿਸੇੇ ਅਜ਼ੀਬ ਨਸ਼ੇੇ ਦੀ ਖੁਮਾਰੀ ’ਚ ਮਸਤ ਹੋ ਗਈ ਹੈ’’
‘ਗੁੁਰੂ’ ਮਿੱਠਾ, ਪਿਆਰਾ, ਕਿੰਨਾ ਸੁਖਦਾਇਕ ਤੇ ਦਿਲ ਨੂੰ ਠੰਢਕ ਦੇਣ ਵਾਲਾ, ਪਰਮ ਸਤਿਕਾਰ ਭਰਿਆ ਸ਼ਬਦ ਹੈ ਆਤਮ-ਸੁੱਖ, ਸ਼ਾਂਤੀ ਅਤੇ ਅਨੰਦ ਰਸ ਦਾ ਸਰੋਤ ਇਹ ਮਹਾਨ ਅੱਖਰ ‘ਗੁਰੂ’ ਤਮਾਮ ਅੱਖਰਾਂ ਦਾ ਸੁਲਤਾਨ ਬਾਦਸ਼ਾਹ ਤੇ ਸਾਰੇ ਸੰਸਾਰ ਦੀ ਜਾਨ ਹੈ ਅਸੀਂ ਇਸ ‘ਗੁਰੂ’ ਅੱਖਰ ’ਤੇ ਕੁਰਬਾਨ ਜਾਂਦੇ ਹਾਂ ਗੁਰੂ ਦੇ ਮਿਲਣ ’ਤੇ ਜੀਵ ਇਹ ਅਨੁਭਵ ਕਰਨ ਲੱਗ ਜਾਂਦਾ ਹੈ ਕਿ ਮੇਰੇ ਦਿਲ ਦੇ ਸਾਰੇ ਫਿਕਰ ਤੇ ਗਮਾਂ ਦੇ ਬੋਝ ਉੱਤਰ ਗਏ ਹਨ ਕੀ ਮੈਂ ਇਸ ਦੁਨੀਆਂ ਤੋਂ ਉੱਡ ਕੇ ਕਿਸੇੇ ਬੈਕੁੰਠ ਜਾਂ ਅਮਰ ਦੇਸ਼ ਵਿਚ ਪ੍ਰਵੇਸ਼ ਕੀਤਾ ਹੈ?
‘ਗੁਰੂ’ ਸ਼ਬਦ ਜ਼ੁਬਾਨ ’ਤੇ ਆਉਦਿਆਂ ਹੀ ਜੀਭਾ ਪਵਿੱਤਰ ਹੋ ਜਾਂਦੀ ਹੈ ‘
‘ਗੁਰੂ’ ਸ਼ਬਦ ਜ਼ੁਬਾਨ ’ਤੇ ਆਉਦਿਆਂ ਹੀ ਜੀਭਾ ਪਵਿੱਤਰ ਹੋ ਜਾਂਦੀ ਹੈ ‘ਗੁਰੂ’ ਦੇ ਮਹਾਨ ਅੱਖਰ ਤੋਂ ਅੰਮਿ੍ਰਤ ਦੇ ਝਰਨੇ ਵਹਿੰਦੇ ਹਨ, ਜਿਸ ਨੂੰ ਪੀ ਕੇ ਜੀਵ ਦੇ ਜਨਮਾਂ-ਜਨਮਾਂ ਦੇ ਪਾਪ ਕੱਟੇ ਜਾਂਦੇ ਹਨ ਮਨ ਨਿਰਮਲ, ਸਰੀਰ ਪਾਕ ਤੇ ਵਾਣੀ ਪਵਿੱਤਰ ਹੋ ਜਾਂਦੀ ਹੈ ਤੇ ਅੰਤਰ-ਆਤਮਾ ਬੇਅੰਤ ਸੁਖ ਤੇ ਆਨੰਦ ਦੇ ਰਸ ਦਾ ਪਾਨ ਕਰਦੀ ਹੈ
ਗੁਰੂ ਦਾ ਆਸ਼ਿਕ (ਪ੍ਰੇਮੀ) ਕਹਿੰਦਾ ਹੈ ਕਿ ਮੇਰੇ ਪ੍ਰੀਤਮ ‘ਗੁਰੂ’ ਦਾ ਨਾਮ ਸਭ ਨਾਵਾਂ (ਅੱਖਰਾਂ) ਦਾ ਸਿਰਤਾਜ ਹੈ ਅਤੇ ਪਰਮ ਪਵਿੱਤਰ ਤੇ ਪੂਜਨੀਕ ਹੈ ਜਦੋਂ ਸਾਡੇ ਕੰਨਾਂ ’ਚ ਪਿਆਰ ਭਰੇ ਮਿੱਠੇ ਸ਼ਬਦ ਦੀ ਧੁਨ ਸੁਣਾਈ ਦਿੰਦੀ ਹੈ, ਤਾਂ ਸਾਡੀ ਆਤਮਾ ਅਜੀਬ ਨਸ਼ੇ ’ਚ ਦੀਵਾਨੀ ਹੋ ਕੇ ਖੁਸ਼ੀ ’ਚ ਨੱਚ ਉੱਠਦੀ ਹੈ, ਅੱਖਾਂ ’ਚ ਪ੍ਰੇਮ ਦੇ ਸਮੁੰਦਰ ਝਲਕਣ ਲੱਗਦੇ ਹਨ ਤੇ ਸਾਨੂੰ ਤਨ-ਬਦਨ ਦੀ ਹੋਸ਼ ਵੀ ਨਹੀਂ ਰਹਿੰਦੀ ਅਸੀਂ ਜਾਨ ਕੁਰਬਾਨ ਕਰਦੇ ਹਾਂ ਉਨ੍ਹਾਂ ਦੇ ਕਦਮਾਂ ’ਤੇ ‘ਜਿਨ੍ਹਾਂ ਨੇ ਸਾਰੇ ਆਲਮ (ਦੁਨੀਆਂ) ਦੀ ‘ਰੂਹੇ-ਰਵਾਂ (ਜੀ-ਜਾਨ) ਅਤੇ ਸਭ ਗਿਆਨਾਂ ਦੇ ਸਾਰ ਇਸ ‘ਗੁਰੂ’ ਸ਼ਬਦ ਨੂੰ ਬਣਾਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ