ਗੁਰਸੇਵਕ ਮੁਨਸ਼ੀ ਧੂਹੜ ਦੀ ਪਤਨੀ ਨੇ ਵੀ ਕੀਤੀ ਖੁਦਕੁਸ਼ੀ

ਗੁਰਸੇਵਕ ਮੁਨਸ਼ੀ ਧੂਹੜ ਦੀ ਪਤਨੀ ਨੇ ਵੀ ਕੀਤੀ ਖੁਦਕੁਸ਼ੀ

ਘੱਗਾ (ਜਗਸੀਰ, ਮਨੋਜ)। ਹਲਕਾ ਸੁਤਰਾਣਾ ਦੇ ਸਾਬਕਾ ਵਿਧਾਇਕਾ ਬੀਬੀ ਵਾਨਿੰਦਰ ਕੋਰ ਲੂੰਬਾ ਦੇ ਸਿਆਸੀ ਸਕੱਤਰ ਅਤੇ ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਮੁਨਸ਼ੀ ਧੂਹੜ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਆਪਣੇ ਆਪ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਸੀ । ਜਿਸ ਦਾ ਵਿਛੋੜਾ ਪਰਿਵਾਰ ਦੇ ਨਾਲ- ਨਾਲ ਹਲਕਾ ਸ਼ੁਤਰਾਣਾ ਦੇ ਲੋਕਾਂ ਲਈ ਬੜਾ ਮੁਸ਼ਕਲ ਹੋ ਰਿਹਾ ਸੀ, ਪ੍ਰੰਤੂ ਸਭ ਤੋਂ ਵੱਧ ਪ੍ਰੇਸ਼ਾਨ ਅਤੇ ਨਿਰਾਸ਼ ਉਸ ਦੀ ਧਰਮ ਪਤਨੀ ਜਸਦੀਪ ਕੌਰ ਸੀ  ਜਿਸ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਜਸਦੀਪ ਕੌਰ ਨੂੰ ਗੰਭੀਰ ਹਾਲਤ ਵਿੱਚ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਹ ਦਮ ਤੋਡ਼ ਗਈ । ਕੁਝ ਦਿਨਾਂ ਵਿੱਚ ਇਕੋ ਘਰ ਵਿਚ ਹੀ ਪਤੀ- ਪਤਨੀ ਵੱਲੋਂ ਆਤਮ-ਹੱਤਿਆ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟਾਉਂਦਾ ਹੈ। ਇਸ ਮੌਤ ਦੀ ਇਲਾਕੇ ਭਰ ਵਿਚ ਖੂਬ ਚਰਚਾ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ