ਮਹਿੰਗਾ ਮੋਬਾਈਲ ਵਾਪਸ ਕਰਕੇ ਗੁਰਸੇਵਕ ਇੰਸਾਂ ਨੇ ਇਮਾਨਦਾਰੀ ਵਿਖਾਈ

Honesty
ਮੋਬਾਇਲ ਮਾਲਿਕ ਨੂੰ ਉਸ ਦਾ ਮੋਬਾਇਲ ਸੌਂਪਦਾ ਹੋਇਆ ਪ੍ਰੇਮੀ ਗੁਰਸੇਵਕ ਇੰਸਾਂ।

ਪਹਿਲਾਂ ਵੀ ਵਾਪਸ ਕਰ ਚੁੱਕੇ ਹਨ ਕਈ ਗੁੰਮੇ ਹੋਏ ਮੋਬਾਇਲ | Honesty

Honesty ਖਰੜ (ਐੱਮ ਕੇ ਸ਼ਾਇਨਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਮੋਹ, ਭਰਮ ਅਤੇ ਸਵਾਰਥ ਦੇ ਅਧੀਨ ਹੋ ਰਹੇ ਹਨ, ਉਹ ਆਪਣਿਆਂ ਨਾਲ ਧੋਖਾ ਕਰਨ ਤੋਂ ਵੀ ਨਹੀਂ ਖੁੰਝ ਰਹੇ। ਇਸ ਕਾਰਨ ਲੋਕਾਂ ਵਿੱਚ ਇਨਸਾਨੀਅਤ ਅਤੇ ਇਮਾਨਦਾਰੀ ਖਤਮ ਹੋਣ ਲੱਗੀ ਹੈ। ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਬਲਾਕ ਖਰੜ ਦੇ ਪ੍ਰੇਮੀ ਗੁਰਸੇਵਕ ਇੰਸਾਂ ਨੇ ਇਮਾਨਦਾਰੀ ਦਿਖਾ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਅਜੋਕੇ ਸਮੇਂ ਵਿੱਚ ਕਿਤੇ ਨਾ ਕਿਤੇ ਇਮਾਨਦਾਰੀ ਜ਼ਿੰਦਾ ਹੈ।

ਉਹਨਾਂ ਨੇ ਦੱਸਿਆ ਕਿ ਸੈਕਟਰ 52 ਚੰਡੀਗੜ੍ਹ ਤੋਂ ਸੈਕਟਰ 16 ਸਰਕਾਰੀ ਹਸਪਤਾਲ ਚੰਡੀਗੜ੍ਹ ਤੋਂ ਵਾਪਸ ਆਉਂਦੇ ਹੋਏ ਉਨਾਂ ਦੀ ਉਬਰ ਗੱਡੀ ਵਿੱਚ ਇਕ ਗ੍ਰਾਹਕ ਦਾ ਐਪਲ ਕੰਪਨੀ ਦਾ ਆਈਫੋਨ 11 ਮੋਬਾਈਲ ਡਿੱਗਿਆ ਮਿਲਿਆ ਜੋ ਉਨ੍ਹਾਂ ਨੇ ਆਪਣੇ ਕੋਲ ਰੱਖਿਆ ਅਤੇ ਉਸ ਦੇ ਅਸਲ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਫੋਨ ‘ਤੇ ਸੰਪਰਕ ਕਰਨ ‘ਤੇ ਉਹ ਮੋਬਾਈਲ ਨਿਕੇਤਨ ਵਾਸੀ 52 ਸੈਕਟਰ ਚੰਡੀਗੜ੍ਹ ਦਾ ਪਾਇਆ ਗਿਆ‌‌ ਜੋ ਕੁਝ ਦੇਰ ਪਹਿਲਾਂ ਹੀ ਗੁਰਸੇਵਕ ਇੰਸਾਂ ਦੀ ਕੈਬ ਰਾਹੀਂ ਸੈਕਟਰ 16 ਸਥਿਤ ਹਸਪਤਾਲ ਵਿੱਚ ਆਪਣੀ ਬਿਮਾਰ ਮਾਂ ਨੂੰ ਮਿਲਣ ਗਿਆ ਸੀ। (Honesty)

Honesty
ਮੋਬਾਇਲ ਮਾਲਿਕ ਨੂੰ ਉਸ ਦਾ ਮੋਬਾਇਲ ਸੌਂਪਦਾ ਹੋਇਆ ਪ੍ਰੇਮੀ ਗੁਰਸੇਵਕ ਇੰਸਾਂ।

ਇਹ ਵੀ ਪੜ੍ਹੋ: 31 ਜੁਲਾਈ ਨੂੰ ਇਸ ਜ਼ਿਲ੍ਹ੍ਹੇ ’ਚ ਰਹੇਗੀ ਛੁੱਟੀ

ਇਸ ‘ਤੇ ਗੁਰਸੇਵਕ ਇੰਸਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਮੋਬਾਈਲ ਸੁਰੱਖਿਅਤ ਉਨ੍ਹਾਂ ਨੂੰ ਸੌਂਪ ਦਿੱਤਾ। ਮੋਬਾਈਲ ਮਾਲਕ ਨੇ ਦੱਸਿਆ ਕਿ ਮੋਬਾਇਲ ਡਿੱਗਣ ਤੋਂ ਬਾਅਦ ਤੋਂ ਹੀ ਉਹ ਕਾਫੀ ਪਰੇਸ਼ਾਨ ਸੀ। ਮੋਬਾਈਲ ਮਾਲਕ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾ ਦਾ ਅਸਰ ਦੇਖ ਕੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮੀ ਗੁਰਸੇਵਕ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਸਦਕਾ ਅਕਸਰ ਸਵਾਰੀਆਂ ਉਹਨਾਂ ਦੀ ਗੱਡੀ ਵਿੱਚ ਕੋਈ ਨਾ ਕੋਈ ਸਮਾਨ ਭੁੱਲ ਜਾਂਦੀਆਂ ਹਨ ਤਾਂ ਉਹ ਸੁਰੱਖਿਅਤ ਸਵਾਰੀ ਤੱਕ ਜ਼ਰੂਰ ਉਨਾਂ ਦਾ ਸਮਾਨ ਪਹੁੰਚਾਉਂਦੇ ਹਨ ਅਤੇ ਬਹੁਤ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਉਹਨਾਂ ਦੇ ਅਕਾਊਂਟ ਵਿੱਚ ਗੱਡੀ ਦੇ ਕਿਰਾਏ ਤੋਂ ਜ਼ਿਆਦਾ ਪੈਸੇ ਵੀ ਆਏ ਹਨ ਤਾਂ ਉਹ ਵੀ ਗੁਰਸੇਵਕ ਇੰਸਾਂ ਨੇ ਸਵਾਰੀਆਂ ਨੂੰ ਵਾਪਿਸ ਕੀਤੇ ਹਨ।