
ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ, ਬਲਾਕ ਦੇ ਦਸਵੇਂ ਸਰੀਰ ਦਾਨੀ ਬਣੇ
Body Donation: (ਬੂਟਾ ਸਿੰਘ) ਲੁਧਿਆਣਾ। ਜਿਉਂਦੇ ਜੀਅ ਆਪਣੇ ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ਮੁਤਾਬਿਕ ਮਾਨਵਤਾ ਦੀ ਸੇਵਾ ’ਚ ਹਮੇਸ਼ਾ ਵੱਧ-ਚੜ੍ਹਕੇ ਹਿੱਸਾ ਲੈਣ ਵਾਲੇ ਲੁਧਿਆਣਾ ਦੇ ਮੁਹੱਲਾ ਬਾਬਾ ਦੀਪ ਸਿੰਘ ਨਗਰ ਦੁਗਰੀ ਦੇ ਵਸਨੀਕ ਗੁਰਪ੍ਰੀਤ ਸਿੰਘ ਇੰਸਾਂ ਮਰ ਕੇ ਵੀ ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾ ਗਏ ਹਨ। ਗੁਰਪ੍ਰੀਤ ਸਿੰਘ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ਤਹਿਤ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕੀਤਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਜਿਉਂਦੇ ਜੀਅ ਆਪਣੇ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ। ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਕ੍ਰਿਸ਼ਨਾ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਹਸਮਪੁਰ ,ਡਾਕਘਰ – ਝਾਲੂ ,ਜ਼ਿਲ੍ਹਾ – ਬਿਜਨੌਰ ਉੱਤਰ ਪ੍ਰਦੇਸ਼ (ਯੂ.ਪੀ. ) ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ। Body Donation
ਇਹ ਵੀ ਪੜ੍ਹੋ: China Door Ban: ਜਿਸ ਕੋਲ ਵੀ ਖੂਨੀ ਚਾਈਨਾ ਡੋਰ ਮਿਲੇ ਕੀਤਾ ਜਾਵੇ ਕਤਲ ਦਾ ਮੁਕੱਦਮਾ ਦਰਜ : ਜਗਜੀਤ ਸਿੰਘ ਡੱਲੇਵਾਲ
ਪ੍ਰੇਮੀ ਸੇਵਕ ਰਘਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਇੰਸਾਂ ਨੇ ਜ਼ੋਨ ਦੁੱਗਰੀ ’ਚੋਂ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਜਦਕਿ ਅਜਿਹੀ ਦੁੱਖ ਦੀ ਘੜੀ ’ਚ ਆਮ ਤੌਰ ’ਤੇ ਕੋਈ ਅਜਿਹਾ ਫੈਸਲਾ ਲੈਣ ਬਾਰੇ ਸੋਚਦਾ ਤੱਕ ਵੀ ਨਹੀਂ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਇਹ ਬੇਹੱਦ ਸ਼ਲਾਘਾਯੋਗ ਫੈਸਲਾ ਹੋਰਨਾਂ ਲਈ ਵੀ ਪ੍ਰੇਰਨਾਦਾਇਕ ਸਾਬਤ ਹੋਵੇਗਾ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ ਨੇ ਦੱਸਿਆ ਕਿ ਹੁਣ ਤੱਕ ਲੁਧਿਆਣਾ ਵਿੱਚ 10 ਸਰੀਰ ਦਾਨ ਹੋ ਚੁੱਕੇ ਹਨ।
ਇਸ ਮੌਕੇ ਪਰਿਵਾਰਿਕ ਮੈਂਬਰ ਪਤਨੀ ਬਲਜੀਤ ਕੌਰ ਇੰਸਾਂ,ਬੇਟੀ ਪ੍ਰਭਮੀਤ ਕੌਰ , ਮਾਤਾ ਮੁਖਤਿਆਰ ਕੌਰ , ਗੁਰਪ੍ਰੀਤ ਸਿੰਘ , ਰਣਜੀਤ ਸਿੰਘ ਭਦੌੜ, ਸੱਚੇ ਨਿਮਰ ਸੇਵਾਦਾਰ ਜਸਵੀਰ ਸਿੰਘ ਇੰਸਾਂ, ਬਲਵੀਰ ਸਿੰਘ ਇੰਸਾਂ, ਕਿਸ਼ੋਰ ਕੁਮਾਰ ਇੰਸਾਂ, ਜਤਿੰਦਰ ਸਿੰਘ ਇੰਸਾਂ , ਚਰਨ ਇੰਸਾਂ , ਸੁਖਮੰਦਰ ਇੰਸਾਂ, ਸਿੰਗਰਾ ਇੰਸਾਂ, ਭੈਣ ਸੁਮਨ ਇੰਸਾਂ, ਸਿਮਰਨ ਇੰਸਾਂ, ਅਮਰੀਕ ਪਾਲ ਕੌਰ ਇੰਸਾਂ, ਜਸਵੀਰ ਕੌਰ ਇੰਸਾਂ, ਵੀਨਾ ਇੰਸਾਂ, ਜਸਵਿੰਦਰ ਕੌਰ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ ਤੇ ਮੁਹੱਲਾ ਵਾਸੀ ਹਾਜ਼ਰ ਸਨ। Body Donation













