ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ

Kirori Singh Bainsla Sachkahoon

ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਲਗਭਗ 82 ਸਾਲ ਦੇ ਸਨ। ਸ੍ਰੀ ਬੈਂਸਲਾ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸਵੇਰੇ ਮਨੀਪਾਲ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹਨਾਂ ਨੇ ਰਾਜਸਥਾਨ ਵਿੱਚ ਗੁੱਜਰ ਰਿਜ਼ਰਵੇਸ਼ਨ ਲਈ ਲੰਮੀ ਲੜਾਈ ਲੜੀ ਅਤੇ ਗੁੱਜਰ ਅੰਦੋਲਨ ਦੇ ਇੱਕ ਵੱਡੇ ਨੇਤਾ ਸਨ।

ਭਾਜਪਾ ਪ੍ਰਧਾਨ ਪੂਨੀਆ ਨੇ ਦੁੱਖ ਪ੍ਰਗਟ ਕੀਤਾ

ਭਾਜਪਾ ਦੇ ਸੂਬਾ ਪ੍ਰਧਾਨ ਡਾ: ਸਤੀਸ਼ ਪੂਨੀਆ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਸੋਗ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਹਿਮਦਾਬਾਦ ਦੇ ਦੌਰੇ ‘ਤੇ ਗਏ ਡਾ: ਪੂਨੀਆ ਨੇ ਕਰਨਲ ਬੈਂਸਲਾ ਦੇ ਸਪੁੱਤਰ ਵਿਜੇ ਬੈਂਸਲਾ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਡਾ: ਪੂਨੀਆ ਨੇ ਕਿਹਾ ਕਿ ਕਰਨਲ ਬੈਂਸਲਾ ਦਾ ਕਿਸਾਨਾਂ ਅਤੇ ਨੌਜਵਾਨਾਂ ਨੂੰ ਸਮਾਜ ਅਤੇ ਸੂਬੇ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਯੋਗਦਾਨ ਰਿਹਾ, ਉਨ੍ਹਾਂ ਦੀ ਮੌਤ ਸੂਬੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here