ਦਿਨੇਸ਼ ਸਿੰਘ ਬੱਬੂ ਨੇ ਪਾਈ ਵੋਟ | Gurdaspur Lok Sabha Seat LIVE
- ਕਾਂਗਰਸੀ ਉਮੀਦਵਾਰ ਨੇ ਵੀ ਪਾਈ ਵੋਟ | Gurdaspur Lok Sabha Seat LIVE
ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਗੁਰਦਾਸਪੁਰ ਲੋਕ ਸਭਾ ਸੀਟ ’ਤੇ ਲੋਕ ਸਭਾ ਚੋਣਾਂ ਸਬੰਧੀ ਸਵੇਰੇ 7 ਵਜੇ ਤੋਂ ਲਗਾਤਾਰ ਵੋਟਿੰਗ ਜਾਰੀ ਹੈ। ਸਵੇਰੇ ਨੌ ਵਜੇ ਤੋਂ ਹੀ ਇਸ ਸੀਟ ’ਤੇ 8.81 ਫੀਸਦੀ ਵੋਟਿੰਗ ਹੋਈ ਹੈ। ਫਿਰ ਸਵੇਰੇ 11 ਵਜੇ ਤੱਕ ਗੁਰਦਾਸਪੁਰ ’ਚ 24.72 ਫੀਸਦੀ ਵੋਟਿੰਗ ਹੋਈ ਹੈ। ਹਾਲਾਂਕਿ ਹੁਣ ਨਵਾਂ ਡਾਟਾ ਸਾਹਮਣੇ ਆਇਆ ਹੈ। 3 ਵਜੇ ਤੱਕ ਗੁਰਦਾਸਪੁਰ ’ਚ 49.10 ਫੀਸਦੀ ਵੋਟਿੰਗ ਹੋ ਚੁੱਕੀ ਹੈ। ਹਾਲਾਂਕਿ ਗਰਮੀ ਦੇ ਜ਼ਿਆਦਾ ਹੋਣ ਕਰਕੇ ਹੁਣ ਬੂਥ ਕੇਂਦਰਾਂ ’ਤੇ ਲੋਕਾਂ ਦੀ ਭੀੜ ਥੋੜੀ ਘੱਟ ਹੋਈ ਹੈ। (Gurdaspur Lok Sabha Seat LIVE)
ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ ’ਚ 1 ਵਜੇ ਤੱਕ 36 ਫੀਸਦੀ ਹੋਈ ਵੋਟਿੰਗ
ਸ਼ਾਮ 6 ਵਜੇ ਤੱਕ ਵੋਟਿੰਗ ਚੱਲੇਗੀ। ਦੱਸ ਦੇਈਏ ਕਿ ਗੁਰਦਾਸਪੁਰ ਸੀਟ ’ਤੇ ਕੁਲ ਵੋਟਰਾਂ ਦੀ ਗਿਣਤੀ 16 ਲੱਖ 3 ਹਜ਼ਾਰ ਤੇ 628 ਲੋਕਾਂ ਦੀ ਗਿਣਤੀ ਹੈ। ਜਿਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 8 ਲੱਖ 48 ਹਜ਼ਾਰ 196 ਹੈ। ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 55 ਹਜ਼ਾਰ 396 ਦੀ ਹੈ। ਇਸ ਤੋਂ ਇਲਾਵਾ 36 ਟਰਾਂਸਜੈਂਡਰਾਂ ਦੀ ਗਿਣਤੀ ਹੈ। ਇਸ ਸੀਟ ’ਤੇ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕਾਂਗਰਸ ਦੇ ਉਮੀਦਵਾਰ ਸਾਬਕਾ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਦੇ ਦਿਨੇਸ਼ ਬੱਬੂ ਤੇ ਅਕਾਲੀ ਦਲ ਦੇ ਡਾ. ਦਲਜੀਤ ਚੀਮ ਵਿਚਕਾਰ ਹੈ। ਇਸ ਸੀਟ ’ਤੇ ਕੁਲ 26 ਉਮੀਦਵਾਰ ਮੈਦਾਨ ’ਚ ਹਨ। (Gurdaspur Lok Sabha Seat LIVE)