ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ (Body Donation)
- ਲੋਕਾਂ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੋਂ ਸੇਧ ਲੈ ਕੇ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਅਜਿਹੇ ਭਲਾਈ ਕਾਰਜ ਕਰਨੇ ਚਾਹੀਦੇ ਹਨ: : ਹੈਲਥ ਸੁਪਰਵਾਈਜ਼ਰ
(ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਪ੍ਰੇਮੀ ਗੁਰਚਰਨ ਸਿੰਘ ਇੰਸਾਂ ਨੇ ਵੀ ਬਲਾਕ ਮੋਗਾ ਦੇ ਮਹਾਨ ਸਰੀਰਦਾਨੀਆਂ ’ਚ ਆਪਣਾ ਨਾਮ ਦਰਜ ਕਰਵਾਇਆ ਹੈ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਇੰਸਾਂ 85 ਮੈਂਬਰ ਦੇ ਪਿਤਾ ਪ੍ਰੇਮੀ ਗੁਰਚਰਨ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਪ੍ਰੇਮੀ ਗੁਰਚਰਨ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਸੈਂਕੜਿਆਂ ਦੀ ਗਿਣਤੀ ’ਚ ਸਾਧ ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਅੰਕਿਰਿਤੀ ਆਯੂਰਵੈਦਿਕ ਮੈਡੀਕਲ ਕਾਲਜ ਐਂਡ ਹੋਸਪਿਟਲ ਲਖਨਊ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ ਸੰਗਤ ਨੇ ਅਬੂਲੈਂਸ ਉੱਤੇ ਫੁੱਲਾਂ ਦੀ ਵਰਖਾ ਕੀਤੀ ਤੇ ਪਵਿੱਤਰ ਨਾਅਰਾ ਲਾਇਆ। (Body Donation)
ਸਰੀਰਦਾਨ ਕਰਨਾ ਬਹੁਤ ਵੱਡੀ ਮਾਨਵਤਾ ਦੀ ਸੇਵਾ
ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਗੀ ਦੇਣ ਪੁੱਜੇ ਸਿਵਲ ਹਸਪਤਾਲ ਮੋਗਾ ਤੋਂ ਜ਼ਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਇਸ ਮਹਾਨ ਸੇਵਾ ਕਾਰਜ ਲਈ ਡੇਰਾ ਸ਼ਰਧਾਲੂਆਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਮਾਨਵਤਾ ਹਿੱਤ ਸੇਵਾ ਕਾਰਜਾਂ ’ਚ ਬਹੁੱਤ ਵਡਮੁੱਲਾ ਯੋਗਦਾਨ ਹੈ ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਜ਼ਰੂਰਤਮੰਦ ਦਾ ਮਕਾਨ ਬਣਾ ਕੇ ਦੇਣਾ ਹੋਵੇ, ਚਾਹੇ ਖ਼ੂਨਦਾਨ ਕਰਨਾ ਹੋਵੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਭ ਤੋਂ ਮੋਹਰੀ ਹੁੰਦੇ ਹਨ।
ਉਨ੍ਹਾਂ ਕਿਹਾ ਲੋਕਾਂ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੋਂ ਸੇਧ ਲੈ ਕੇ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਅਜਿਹੇ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ। ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ। ਕਿਉਂਕਿ ਮੈਡੀਕਲ ਖੋਜਾਂ ਲਈ ਮ੍ਰਿਤਕ ਸਰੀਰਦਾਨ ਕਰਨਾ ਬਹੁਤ ਵੱਡੀ ਮਾਨਵਤਾ ਦੀ ਸੇਵਾ ਹੈ। ਇਸ ਮੌਕੇ ਗੁਰਦੇਵ ਸਿੰਘ ਇੰਸਾਂ 85 ਮੈਂਬਰ ਬਠਿੰਡਾ ਅਤੇ ਐਡਵੋਕੇਟ ਵਿਵੇਕ ਕੁਮਾਰ ਅਬੋਹਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੇਮੀ ਗੁਰਚਰਨ ਸਿੰਘ ਇੰਸਾਂ ਜੋ ਕਿ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਕੇ ਇੱਜ਼ਤ ਦੀ ਜ਼ਿੰਦਗੀ ਗੁਜਾਰੀ ਜਦੋਂ ਵੀ ਉਨ੍ਹਾਂ ਨੂੰ ਕੋਈ ਮਿਲਦਾ ਤਾਂ ਉਹ ਹਰ ਕਿਸੇ ਦਾ ਦੁੱਖ-ਸੁੱਖ ਪੁੱਛਦੇ। ਉਨ੍ਹਾਂ ਨੇ ਨਸ਼ੇ ਦੇ ਆਦੀ ਕਈ ਲੋਕਾਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜ ਕੇ ਉਨ੍ਹਾਂ ਦਾ ਨਸ਼ਾ ਛੁਡਵਾਉਣ ਵਿੱਚ ਮਦਦ ਕੀਤੀ।
ਇਸ ਮੌਕੇ ਸਰੀਰਦਾਨੀ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸੇਵਕ ਸਿੰਘ ਇੰਸਾਂ 85 ਮੈਂਬਰ, ਸੁਭਾਸ਼ ਇੰਸਾਂ 85 ਮੈਂਬਰ, ਪਿ੍ਰੰਸ ਇੰਸਾਂ 85 ਮੈਂਬਰ, ਰਾਮ ਲਾਲ 85 ਮੈਂਬਰ, ਸ਼ਕੁੰਤੀ ਇੰਸਾਂ 85 ਮੈਂਬਰ, ਸੁਖਰਾਜ ਸਿੰਘ 85 ਮੈਂਬਰ, ਜਸਪ੍ਰੀਤ ਸਿੰਘ 85 ਮੈਂਬਰ, ਰਣਇੰਦਰ ਰਾਣਾ 85 ਮੈਂਬਰ, ਰਾਕੇਸ਼ ਇੰਸਾਂ 85 ਮੈਂਬਰ, ਅੱਛਰ ਸਿੰਘ 85 ਮੈਂਬਰ, ਜਸਵੰਤ ਸਿੰਘ ਗਰੇਵਾਲ 85 ਮੈਂਬਰ , ਸੱਗੜ ਸਿੰਘ 85 ਮੈਂਬਰ, ਵਿਜੈ ਇੰਸਾਂ 85 ਮੈਂਬਰ, ਲਖਵਿੰਦਰ ਸਿੰਘ 85 ਮੈਂਬਰ, ਸਤਪਾਲ ਸਿੰਘ 85 ਮੈਂਬਰ, ਸੁਖਪਾਲ ਸਿੰਘ 85 ਮੈਂਬਰ,
ਡਾ. ਕਰਨੈਲ ਸਿੰਘ 85 ਮੈਂਬਰ, ਅਸ਼ੋਕ ਕੁਮਾਰ ਇੰਸਾਂ 85 ਮੈਂਬਰ, ਗੁਰਮੇਲ ਆਦਮਪੁਰਾ 85 ਮੈਂਬਰ, ਹਰਭਗਵਾਨ 85 ਮੈਂਬਰ, ਭੈਣ ਕਵਿਤਾ ਇੰਸਾਂ 85 ਮੈਂਬਰ, ਭੈਣ ਰਿੰਪੀ ਇੰਸਾਂ 85 ਮੈਂਬਰ, ਸੁਖਜਿੰਦਰ ਸਿੰਘ 85 ਮੈਂਬਰ ਤੋਂ ਇਲਾਵਾ ਕੋਟਕਪੂਰਾ, ਧਰਮਕੋਟ, ਮਾੜੀ ਮੁਸਤਫ਼ਾ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਬੁੱਟਰ ਬੱਧਨੀ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਤਲਵੰਡੀ ਭਾਈ ਬਲਾਕਾਂ ਦੇ ਜਿੰਮੇਵਾਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।