ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਨਾਈਜੀਰੀਆ &#82...

    ਨਾਈਜੀਰੀਆ ‘ਚ ਬੰਦੂਕਧਾਰੀ ਦੇ ਹਮਲੇ ‘ਚ 14 ਵਿਅਕਤੀਆਂ ਦੀ ਮੌਤ

    ਪੁਲਿਸ ਵੱਲੋਂ ਮਾਮਲੇ ਦਰਜ

    ਅਬੁਜਾ। ਨਾਈਜੀਰੀਆ ਦੇ ਨਿਗੇਰ ‘ਚ ਬੰਦੂਕਧਾਰੀ ਦੇ ਹਮਲੇ ‘ਚ ਘੱਟ ਤੋਂ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਵਾਸੀਯੁ ਅਬੀਓਦਨ ਨੇ ਦੱਸਿਆ ਕਿ ਸੂਬੇ ਦੇ ਉੁਕੁਰੂ ਪਿੰਡ ‘ਚ ਨਵੇਂ ਹਮਲੇ ‘ਚ ਪੰਜ ਵਿਅਕਤੀ ਲਗਾਤਾਰ ਗੋਲੀਬਾਰੀ ਕਰਦੇ ਰਹੇ।

    ਉਨ੍ਹਾਂ ਕਿਹਾ ਕਿ ਬੰਦੂਕਧਾਰੀ ਸ਼ੱਕੀ ਡਾਕੂ ਹੋ ਸਕਦੇ ਹਨ। ਪਿੰਡ ਦੇ ਸਥਾਨਕ ਲੀਡਰ ਅਸ਼ਾਫਾ ਮਾੜਕੇਰਾ ਨੇ ਦੱਸਿਆ ਕਿ ਹਮਲੇ ਤੋਂ ਇੱਕ ਰਾਤ ਪਹਿਲਾਂ ਉਨ੍ਹਾਂ ਨੇ 50 ਮੋਟਰਸਾਈਕਲਾਂ ਨਾਲ ਪਿੰਡ ਦੀ ਰੇਕੀ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ 14 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ‘ਚੋਂ 13 ਪੁਰਸ਼ ਤੇ ਇੱਕ ਔਰਤ ਸ਼ਾਮਲ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ