ਬੁਰਕੀਨਾ ਫਾਸੋ ’ਚ ਬੰਦੂਕਧਾਰੀਆਂ ਦੇ ਹਮਲੇ ’ਚ 12 ਸੁਰੱਖਿਆ ਅਧਿਕਾਰੀਆਂ ਦੀ ਮੌਤ
ਮਾਸਕੋ (ਏਜੰਸੀ)। ਪੱਛਮੀ ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ ਦੇ ਉੱਤਰੀ ਸੂਬੇ ਸੋਰੂ ’ਚ ਬੰਦੂਕਧਾਰੀਆਂ ਦੇ ਹਮਲੇ ’ਚ 12 ਸੁਰੱਖਿਆ ਅਧਿਕਾਰੀ ਮਾਰੇ ਗਏ ਹਨ। ਰੇਡੀਓ ਓਮੇਗਾ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਪੀੜਤਾਂ ’ਚ ਸੱਤ ਫੌਜੀ ਤੇ ਪੰਜ ਗਸ਼ਤ ਕਰਨ ਵਾਲੇ ਜਵਾਨ ਸ਼ਾਮਲ ਹਨ ਤੇ ਸੱਤ ਹੋਰ ਸੁਰੱਖਿਆ ਅਧਿਕਾਰੀ ਲਾਪਤਾ ਦੱਸੇ ਗਏ ਹਨ ਬੁਰਕੀਨਾ ਫਾਸੋ ਦੇ ਉੱਤਰੀ ਭਾਗ ’ਚ ਸਾਲ 2016 ਤੋਂ ਅੱਤਵਾਦੀ ਸੰਗਠਨ ਅਲਕਾਇਦਾ ਤੇ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮੀ ਸਮੂਹਾਂ ਦੀ ਗਤੀਵਿਧੀਆ ਸਰਗਰਮ ਹਨ।
ਜੂਨ ’ਚ 131 ਵਿਅਕਤੀਆਂ ਨੂੰ ਜਿਹਾਦੀਆਂ ਨੇ ਉਤਾਰਿਆ ਮੌਤ ਦੇ ਘਾਟ
ਹਾਲਾਂਕਿ ਪਹਿਲਾਂ ਇਸ ਤਰ੍ਹਾਂ ਨਾਲ ਹਮਲੇ ਇਸਲਾਮਿਕ ਕੱਟੜਪੰਥੀ ਕਰਦੇ ਆਏ ਹਨ ਇਸ ਗੱਲ ਦਾ ਸ਼ੱਕ ਹੈ ਕਿ ਹਾਲ ਦੇ ਮਹੀਨਿਆਂ ’ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸਮੂਹਾਂ ਨੇ ਹੀ ਪੁਲਿਸ ਅਧਿਕਾਰੀਆਂ ’ਤੇ ਹਮਲਾ ਕੀਤਾ ਹੈ ਇਸ ਤੋਂ ਪਹਿਲਾਂ ਜੂਨ ਦੀ ਸ਼ੁਰੂਆਤ ’ਚ ਜਿਹਾਦੀਆਂ ਨੇ ਇੱਥੇ ਵਿਦਰੋਹ ਸ਼ੁਰੂ ਹੋਣ ਤੋਂ ਬਾਅਦ ਬੁਰਕੀਨਾ ਫਾਸੋ ’ਚ ਨਾਗਰਿਕਾਂ ’ਤੇ ਸਭ ਤੋਂ ਘਾਤਕ ਹਮਲਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ