Crime News: ਪਿੰਡ ਨਨਹੇੜਾ ਵਿਖੇ ਦੇਰ ਰਾਤ ਘਰ ’ਤੇ ਚੱਲੀਆਂ ਗੋਲੀਆਂ

Murder

Crime News: ਬਾਦਸ਼ਾਹਪੁਰ (ਮਨੋਜ ਗੋਇਲ)। ਬੀਤੀ ਰਾਤ ਕਰੀਬ 10:30 ਵਜੇ ਪਿੰਡ ਨਨਹੇੜਾ ਵਿਖੇ ਇੱਕ ਘਰ ’ਤੇ ਚੱਲੀਆਂ ਗੋਲੀਆਂ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਤਫਤੀਸ਼ੀ ਅਫਸਰ ਏਐਸਆਈ ਪਰਮਜੀਤ ਸਿੰਘ ਵੱਲੋਂ ਪੁਲਿਸ ਕਾਰਵਾਈ ਕਰਦਿਆਂ ਗੋਲੀਆਂ ਦੇ ਨਿਸ਼ਾਨ ਦੇਖੇ ਤੇ ਹੋਲ ਰਿਕਵਰ ਕਰ ਲਏ ਗਏ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਨਨਨੇੜਾ ਤਹਿਸੀਲ ਸਮਾਣਾ (ਪਟਿਆਲਾ) ਜੋ ਕਿ ਹਿਮਾਚਲ ਪ੍ਰਦੇਸ਼ ਵਿਖੇ ਆਪਣਾ ਕਾਰੋਬਾਰ ਚਲਾ ਰਿਹਾ ਹੈ। Crime News

ਇਹ ਖਬਰ ਵੀ ਪੜ੍ਹੋ : Malerkotla News: ਮਲੇਰਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਉਸਨੇ ਦੱਸਿਆ ਕਿ ਉਸ ਦੇ ਮਨੀਕਰਨ ਵਿਖੇ ਦੋ ਹੋਟਲ ਹਨ ਅਤੇ ਉਸਦੇ ਬੱਚੇ ਪਟਿਆਲਾ ਵਿਖੇ ਉਸਦੀ ਭੈਣ ਕੋਲ ਪੜਦੇ ਹਨ, ਉਸ ਨੇ ਦੱਸਿਆ ਕਿ ਉਹ 9 ਤਰੀਕ ਨੂੰ ਆਪਣੇ ਘਰ ਨਨਹੇੜਾ ਵਿਖੇ ਆਇਆ ਸੀ ਅਤੇ ਦੁਪਹਿਰ ਵੇਲੇ ਹੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਵਾਪਸ ਪਟਿਆਲਾ ਚਲਾ ਗਿਆ। ਜਿਸ ਵੇਲੇ ਇਹ ਘਟਨਾ ਵਾਪਰੀ ਹੈ ਉਹਨਾਂ ਨੇ ਦੱਸਿਆ ਕਿ ਉਹ ਉਸ ਵੇਲੇ ਪਟਿਆਲਾ ਸਨ, ਸਵੇਰ ਸਮੇਂ ਹੀ ਪਿੰਡ ਰਹਿੰਦਿਆਂ ਉਨਾਂ ਦੇ ਭਾਈਚਾਰੇ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ, ਅਤੇ ਉਹ ਉਸੇ ਸਮੇਂ ਹੀ ਪਿੰਡ ਪਹੁੰਚੇ ਅਤੇ ਉਨਾਂ ਨੇ ਵੇਖਿਆ ਕਿ ਗੇਟ ਵਿੱਚ ਤੇ ਘਰ ਦੇ ਅੰਦਰ ਗੋਲੀਆਂ ਦੇ ਨਿਸ਼ਾਨ ਸਨ ਤੇ ਗੋਲੀਆਂ ਦੇ ਹੋਲ ਵੀ ਪਾਏ ਗਏ। ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਵਿੱਚ ਵੇਖਿਆ ਗਿਆ ਕਿ ਦੋ ਮੋਟਰਸਾਈਕਲ ਸਵਾਰ ਆਏ ਉਨ੍ਹਾਂ ਨੇ ਲਗਾਤਾਰ 6 ਰਾਊਂਡ ਕੀਤੇ ਅਤੇ ਫਰਾਰ ਹੋ ਗਏ, ਜਿਨਾ ਦੇ ਮੋਟਰਸਾਈਕਲ ਦਾ ਨੰਬਰ ਟਰੇਸ ਨਾਂਹ ਹੋ ਸਕਿਆ। Crime News

ਕੁਝ ਪਿੰਡ ਵਾਸੀਆਂ ਨਾਲ ਵੀ ਇਸ ਘਟਨਾ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਕਰੀਬ 10:30 ਵਜੇ ਹੋਈ ਹੈ, ਉਨਾਂ ਨੇ ਕਿਹਾ ਕਿ ਜੇਕਰ ਉਹ ਘਰ ਅੰਦਰ ਮੌਜੂਦ ਹੁੰਦੇ ਤਾਂ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਅਤੇ ਨਾਲ ਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਜਲਦ ਹੀ ਇਸ ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਫੜਿਆ ਜਾਵੇ। ਇਸ ਘਟਨਾ ਸਬੰਧੀ ਜਦੋਂ ਪਰਮਿਸ਼ਨਲ ਡੀਐਸਪੀ ਰਸ਼ਮਿੰਦਰ ਸਿੰਘ ਮੁੱਖ ਅਫਸਰ ਥਾਣਾ ਘੱਗਾ ਅਤੇ ਚੌਂਕੀ ਇੰਚਾਰਜ ਬਾਦਸ਼ਾਹਪੁਰ ਪ੍ਰੇਮ ਸਿੰਘ ਨਾਲ ਇਸ ਘਟਨਾ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਫਿਲਹਾਲ ਅਜਿਹਾ ਕੁਝ ਵੀ ਨਹੀਂ ਹੈ ਬਾਕੀ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਜਿਵੇਂ ਵੀ ਕੁਝ ਸਾਹਮਣੇ ਆਉਂਦਾ ਹੈ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ। Crime News