ਸਿੱਧੂ ਮੂਸੇਵਾਲਾ ਦੇ ਕਰੀਬੀ ਤੋਂ ਮੰਗੀ ਸੀ ਫਿਰੌਤੀ | Mansa Encounter
Mansa Encounter: (ਸੁਖਜੀਤ ਮਾਨ) ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਅਤੇ ਮਾਨਸਾ ਵਾਸੀ ਟ੍ਰਾਂਸਪੋਰਟਰ ਪ੍ਰਗਟ ਸਿੰਘ ਤੋਂ ਫਿਰੌਤੀ ਮੰਗਣ ’ਤੇ ਉਸਦੇ ਭਰਾ ਬਲਜਿੰਦਰ ਸਿੰਘ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਇੱਕ ਮੁਲਜ਼ਮ ਅਤੇ ਪੁਲਿਸ ਦਰਮਿਆਨ ਚੱਲੀਆਂ ਗੋਲੀਆਂ ’ਚ ਮੁਲਜ਼ਮ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਹੀ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਿਕ ਮੁਲਜ਼ਮ ਵੱਲੋਂ ਇਹ ਗੋਲੀਆਂ ਹਥਿਆਰ ਬਰਾਮਦ ਕਰਵਾਉਣ ਮੌਕੇ ਚਲਾਈਆਂ ਗਈਆਂ ਹਨ।
ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੌਤੀ ਮੰਗਣ ਅਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਨੂੰ ਤਫਤੀਸ਼ ਦੌਰਾਨ ਜਦੋਂ ਅਸਲੇ ਦੀ ਬ੍ਰਾਮਦਗੀ ਕਰਾਉਣ ਲਈ ਪੁਲਿਸ ਪਾਰਟੀ ਪਿੰਡ ਭੈਣੀਬਾਘਾ ਲੈ ਕੇ ਗਈ ਗਈ ਸੀ ਇਸ ਦੌਰਾਨ ਜਸਦੇਵ ਸਿੰਘ ਆਪਣੀ ਨਿਸ਼ਾਨਦੇਹੀ ’ਤੇ ਉਸ ਵੱਲੋਂ ਲੁਕਾਇਆ ਹੋਇਆ ਅਸਲਾ ਪੁਲਿਸ ਪਾਰਟੀ ਨੂੰ ਬ੍ਰਾਮਦ ਕਰਾਉਣ ਲੱਗਾ ਤਾਂ ਉਸ ਵੱਲੋਂ ਲੁਕਾਇਆ ਹੋਇਆ ਪਿਸਟਲ ਪਹਿਲਾਂ ਹੀ ਲੋਡ ਹੋਣ ਕਰਕੇ ਉਸਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਪਰ ਪੁਲਿਸ ਪਾਰਟੀ ਇਸ ਹਮਲੇ ’ਚੋਂ ਵਾਲ-ਵਾਲ ਬਚ ਗਈ।
ਇਹ ਵੀ ਪੜ੍ਹੋ: Bathinda News: ਬਠਿੰਡਾ ਜ਼ੇਲ ’ਚ ਭੁੱਖ ਹੜਤਾਲ ਕਰਨ ਵਾਲੇ ਗੈਂਗਸਟਰਾਂ ਦਾ ਕਰਵਾਇਆ ਮੈਡੀਕਲ
ਉਹਨਾਂ ਦੱਸਿਆ ਕਿ ਆਪਣੇ ਬਚਾਅ ਲਈ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਚਲਾਈ ਗੋਲੀ ਨਾਲ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਦੇ ਪੈਰਾਂ ’ਤੇ ਗੋਲੀ ਲੱਗ ਗਈ। ਐਸਐਸਪੀ ਮੀਨਾ ਨੇ ਫਿਰੌਤੀ ਮੰਗਣ ਵਾਲੇ ਮਾਮਲੇ ਦੀ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 2 ਫਰਵਰੀ ਨੂੰ ਬਲਜਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰ 2 ਮਾਨਸਾ ਦੇ ਘਰ ਰਾਤ ਨੂੰ ਕਰੀਬ 11.00 ਵਜੇ ਦੋ ਨਾ ਮਲੂਮ ਵਿਅਕਤੀਆਂ ਨੇ ਮੋਟਰ ਸਾੲਕਿਲ ਪਰ ਆ ਕੇ ਘਰ ਦੇ ਗੇਟ ਪਰ ਫਾਇਰ ਕੀਤੇ ਸਨ ਅਤੇ ਉਸਦੇ ਭਰਾ ਪ੍ਰਗਟ ਸਿੰਘ ਨੂੰ ਵੀ ਕਈ ਦਿਨ ਤੋਂ ਉਸਦੇ ਫੋਨ ’ਤੇ ਵਟਸਐਪ ਨੰਬਰ ਰਾਹੀਂ ਧਮਕੀਆ ਦੇ ਕੇ 30 ਲੱਖ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ ਸੀ।
ਇਸ ਸਬੰਧੀ ਮੁਕੱਦਮਾ ਨੰਬਰ 13 , 3 ਫਰਵਰੀ ਨੂੰ ਧਾਰਾ 109,308 (5),125,3(5) ਬੀਐਨਐਸ 25/27 ਅਸਲਾ ਐਕਟ ਤਹਿਤ ਥਾਣਾ ਸਿਟੀ 2 ਵਿਖੇ ਨਾਮਾਲੂਮ ਵਿਅਕਤੀਆਂ ਖਿਲਾਫ਼ ਦਰਜ਼ ਕੀਤਾ ਗਿਆ ਸੀ ਮਾਮਲੇ ਦੀ ਜਾਂਚ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰ ਲਈ ਬਣੀਆਂ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਮਲ ਕੁਮਾਰ ਉਰਫ ਮੱਦੀ ਪੁੱਤਰ ਮੁਲਤਾਨ ਸਿੰਘ,ਪ੍ਰਭਜੋਤ ਸਿੰਘ ਉਰਫ ਖਾਧਾ ਪੁੱਤਰ ਅਮਰਜੀਤ ਸਿੰਘ ਵਾਸੀਆਨ ਮਾਨਸਾ ਨੂੰ ਮੋਟਰ ਸਾਇਕਲ ਸਪਲੈਡਰ ਸਮੇਤ 6 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ 7 ਫਰਵਰੀ ਨੂੰ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਪੁੱਤਰ ਪ੍ਰਤਾਮ ਸਿੰਘ ਵਾਸੀ ਮਾਨਸਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
8 ਫਰਵਰੀ ਨੂੰ ਸੁਖਵੀਰ ਸਿੰਘ ਉਰਫ ਸਨੀ ਮਾਨ ਪੁੱਤਰ ਅਮਰੀਕ ਸਿੰਘ ਵਾਸੀ ਮਾਨਸਾ, ਨੂਰਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਤਲਵੰਡੀ ਸਾਬੋ, ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਮੱਖਣ ਸਿੰਘ ਵਾਸੀ ਔਤਾਂਵਾਲੀ, ਅਮ੍ਰਿਤਪਾਲ ਸਿੰਘ ਉਰਫ ਫੌਜੀ ਸੂਟਰ ਪੁੱਤਰ ਹਰਜਿੰਦਰ ਸਿੰਘ ਵਾਸੀ ਦਮੋਦਰ ਜਿਲਾ ਗੁਰਦਾਸਪੁਰ ਨੂੰ ਸਮੇਤ ਸਕੌਡਾ ਕਾਰ ਡਲਹੌਜੀ (ਹਿਮਾਚਲ ਪ੍ਰਦੇਸ਼) ਤੋਂ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਇਸ ਮੁਕਦੱਮੇ ਵਿੱਚ ਰੁਪਿੰਦਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਲਖਮੀਰਵਾਲਾ ਹਾਲ ਕੈਨੇਡਾ ਅਤੇ ਜਸਨਦੀਪ ਸਰਮਾਂ ਪੁੱਤਰ ਰਾਜਿੰਦਰ ਕੁਮਾਰ ਵਾਸੀ ਮਾਨਸਾ ਹਾਲ ਇੰਗਲੈਡ ਦੀ ਗ੍ਰਿਫਤਾਰੀ ਬਾਕੀ ਹੈ। Mansa Encounter
ਹਾਲਤ ਖਤਰੇ ਤੋਂ ਬਾਹਰ : ਐਸਐਸਪੀ
ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਕੋਲੋਂ 1 ਪਿਸਟਲ 30 ਬੋਰ, 1 ਪਿਸਟਲ 32 ਬੋਰ ਅਤੇ ਕਾਰਤੂਸ ਬਰਾਮਦ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਜ਼ਖਮੀ ਹੋਏੇ ਮੁਲਜ਼ਮ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਾਨਸਾ ਵਿਖੇ ਦਾਖਲ ਕਰਾਇਆ ਗਿਆ ਹੈ, ਜਿੱਥੇ ਡਾਕਟਰ ਵੱਲੋਂ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ । Mansa Encounter