Barnala News: ਬਰਨਾਲਾ (ਜਸਵੀਰ ਗਹਿਲ)। ਦਿਨ ਚੜਦੇ ਹੀ ਅੱਜ ਬਰਨਾਲਾ ਵਿਖੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਠਾ ਠਾ ਗੋਲੀਆਂ ਚੱਲੀਆਂ। ਇਸ ਦੌਰਾਨ ਪੁਲਿਸ ਨੇ ਇੱਕ ਜਖ਼ਮੀ ਕਰਨ ਤੋਂ ਬਾਅਦ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ 11 ਜਨਵਰੀ ਦੀ ਰਾਤ ਆਕਾਸ਼ਦੀਪ ਸਿੰਘ ਦੇ ਘਰ ਗੋਲੀਆਂ ਚੱਲੀਆਂ ਸਨ।
ਜਿਸ ਤੋਂ ਬਾਅਦ ਜਦੋਂ ਪੁਲਿਸ ਇਸ ਕੇਸ ਵਿੱਚ ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਕਰ ਰਹੀ ਸੀ ਤਾਂ ਪੁਲਿਸ ਨੂੰ ਇਨੁ ਪੱਟ ਮਿਲੀ ਕਿ ਅਕਰਮ ਖਾਨ ਜੋ ਟਰਾਈਡੈਂਟ ਨਜ਼ਦੀਕ ਹਥਿਆਰਾਂ ਸਮੇਤ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਵਿੱਚ ਹੈ। ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਅਕਰਮ ਖਾਨ ਵੱਲੋਂ ਪੁਲਿਸ ਉੱਪਰ ਗੋਲੀਆਂ ਚਲਾ ਦਿੱਤੀਆਂ।
ਜਵਾਬੀ ਕਾਰਵਾਈ ਵਿੱਚ ਅਕਰਮ ਖਾਨ ਦੇ ਲੱਤ ਵਿੱਚ ਗੋਲੀ ਵੱਜੀ ਅਤੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਕਿਹਾ ਕਿ ਅਕਰਮ ਖਾਨ ਦੇ ਖਿਲਾਫ ਪਹਿਲਾ ਵੀ ਪੁਲਿਸ ਕੇਸ ਦਰਜ ਹਨ। ਜਿਸ ਘਰ ਉੱਪਰ ਅਕਰਮ ਖਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਆਕਾਸ਼ ਦੀਪ ਨਾਲ ਅਤੇ ਅਕਰਮ ਖਾਨ ਦੀ ਆਪਸ ਵਿੱਚ ਪਹਿਲਾਂ ਵੀ ਖੈਬਾਜੀ ਹੈ।














