ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home Breaking News ਐਲਨ ਕਰੀਅਰ ਇੰਸ...

    ਐਲਨ ਕਰੀਅਰ ਇੰਸਟੀਚਿਊਟ ਦੀ ਗੁਨ ਗੋਇਲ ਨੇ ਨੀਟ ਪ੍ਰੀਖਿਆ ਵਿੱਚ 700 ਅੰਕ ਪ੍ਰਾਪਤ ਕੀਤੇ

    NEET Result
    ਬਠਿੰਡਾ : ਗੁਨ ਗੋਇਨ ਨੂੰ ਸਨਮਾਨਿਤ ਕਰਦੇ ਹੋਏ ਐਲਨ ਸੈਂਟਰ ਹੈਡ ਸੁਨੀਲ ਗੁਪਤਾ, ਮੈਡੀਕਲ ਹੈੱਡ ਸੰਦੀਪ ਗਰੇਵਾਲ ਅਤੇ ਸਟਾਫ ਤਸਵੀਰ : ਸੁਖਨਾਮ

    ਬਠਿੰਡਾ (ਸੁਖਨਾਮ)। ਐਲਨ ਕੈਰੀਅਰ ਇੰਸਟੀਚਿਊਟ (Allen Career Institute) ਨੇ ਨੀਟ-ਜੇਈਈ (NEET Result) ਪ੍ਰੀਖਿਆ ਦੀ ਤਿਆਰੀ ਅਤੇ ਸੇਵਾਵਾਂ ਲਈ ਦੇਸ਼ ਵਿੱਚ ਇੱਕ ਵੱਡਾ ਨਾਮ ਕਮਾਇਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਲਨ ਕਰੀਅਰ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਚੋਟੀ ਦੇ ਰੈਂਕ ਪ੍ਰਾਪਤ ਕੀਤੇ । ਐਲਨ ਕੈਰੀਅਰ ਇੰਸਟੀਚਿਊਟ ਬਠਿੰਡਾ ਕੈਂਪਸ ਦੀ ਗੁਨ ਗੋਇਲ ਨੇ ਨੀਟ ਦੀ ਪ੍ਰੀਖਿਆ ਵਿੱਚ 700 ਅੰਕ ਪ੍ਰਾਪਤ ਕਰਕੇ ਬਠਿੰਡਾ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ।

    ਇਸ ਮੌਕੇ ਐਲਨ ਕੈਂਪਸ ਬਠਿੰਡਾ ਵਿਖੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਮੂਹ ਸਟਾਫ ਮੈਂਬਰ ਅਤੇ ਮਾਪੇ ਵੀ ਹਾਜਰ ਸਨ। ਸਮਾਗਮ ਦੌਰਾਨ ਸੈਂਟਰ ਹੈੱਡ ਸੁਨੀਲ ਗੁਪਤਾ ਅਤੇ ਮੈਡੀਕਲ ਹੈੱਡ ਸੰਦੀਪ ਗਰੇਵਾਲ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਮਿਹਨਤ ਅਤੇ ਲਗਨ ਨਾਲ ਜਿੰਦਗੀ ਵਿੱਚ ਅੱਗੇ ਵਧਣ ਦਾ ਸੁਨੇਹਾ ਦਿੱਤਾ।

    LEAVE A REPLY

    Please enter your comment!
    Please enter your name here