ਜਾਣੋ ਪਲੇਇੰਗ-11 ਤੇ ਪਿੱਚ ਰਿਪੋਰਟ | GT vs RCB
ਸਪੋਰਟਸ ਡੈਸਕ। ਆਈਪੀਐੱਲ 2024 ’ਚ ਅੱਜ ਡਬਲ ਹੈਡਰ (ਇੱਕ ਦਿਨ ’ਚ 2 ਮੈਚ) ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਤੇ ਰਾਇਲ ਚੈਲੰਜਰਜ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਦਿਨ ਦਾ ਦੂਜਾ ਮੈਚ ਚੇਨਈ ਸੁਪਰ ਕਿੰਗਜ ਅਤੇ ਸਨਰਾਈਜਰਸ ਹੈਦਰਾਬਾਦ ਵਿਚਕਾਰ ਐੱਮਏ ਚਿਦੰਬਰਮ ਸਟੇਡੀਅਮ, ਚੇਨਈ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। (GT vs RCB)
ਮਈ ’ਚ ਨਹੀਂ ਬਦਲੇਗਾ ਦਫ਼ਤਰਾਂ ਦਾ ਸਮਾਂ, ਜਾਣੋ ਕਾਰਨ
ਪਿੱਚ ਰਿਪੋਰਟ | GT vs RCB
ਅਹਿਮਦਾਬਾਦ ਦੀ ਪਿੱਚ ਬੱਲੇਬਾਜਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਹੁਣ ਤੱਕ ਇੱਥੇ 31 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 14 ਮੈਚਾਂ ’ਚ ਪਹਿਲੀ ਪਾਰੀ ’ਚ ਬੱਲੇਬਾਜੀ ਕਰਨ ਵਾਲੀ ਟੀਮ ਜਿੱਤੀ ਤੇ 17 ’ਚ ਪਿੱਛਾ ਕਰਨ ਵਾਲੀ ਟੀਮ ਜੇਤੂ ਰਹੀ। ਇੱਥੇ ਸਭ ਤੋਂ ਜ਼ਿਆਦਾ ਟੀਮ ਦਾ ਸਕੋਰ 233/3 ਹੈ, ਜੋ ਗੁਜਰਾਤ ਨੇ ਪਿਛਲੇ ਸੀਜਨ ’ਚ ਮੁੰਬਈ ਇੰਡੀਅਨਜ ਖਿਲਾਫ਼ ਬਣਾਇਆ ਸੀ। (GT vs RCB)
ਮੌਸਮ ਸਬੰਧੀ ਜਾਣਕਾਰੀ | GT vs RCB
ਐਤਵਾਰ ਨੂੰ ਅਹਿਮਦਾਬਾਦ ’ਚ ਬਹੁਤ ਗਰਮੀ ਰਹੇਗੀ। ਸੂਰਜ ਦੀ ਰੌਸ਼ਨੀ ਵੀ ਬਹੁਤ ਤੇਜ ਹੋਵੇਗੀ। ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਮੈਚ ਵਾਲੇ ਦਿਨ ਇੱਥੇ ਤਾਪਮਾਨ 40 ਤੋਂ 28 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। (GT vs RCB)
Education: ਵਿਦਿਆਰਥੀਆਂ ਦਾ ਦੁਖਾਂਤ
ਦੋਵਾਂ ਟੀਮਾਂ ਦੀ ਪਲੇਇੰਗ-11 | GT vs RCB
ਗੁਜਰਾਤ ਟਾਇਟਨਸ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਮਿਲਰ, ਅਜਮਤੁੱਲਾ ਉਮਰਜਈ, ਰਾਹੁਲ ਤਿਵਾਤੀਆ, ਸ਼ਾਹਰੁਖ ਖਾਨ, ਰਾਸ਼ਿਦ ਖਾਨ, ਸਾਈ ਕਿਸ਼ੋਰ, ਨੂਰ ਅਹਿਮਦ, ਮੋਹਿਤ ਸ਼ਰਮਾ ਤੇ ਸੰਦੀਪ ਵਾਰੀਅਰ। (GT vs RCB)
ਪ੍ਰਭਾਵੀ ਖਿਡਾਰੀ : ਸਾਈ ਸੁਦਰਸ਼ਨ। GT vs RCB
ਰਾਇਲ ਚੈਲੇਂਜਰਜ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਵਿਲ ਜੈਕ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਕਰਨ ਸ਼ਰਮਾ, ਲਾਕੀ ਫਰਗੂਸਨ, ਮੁਹੰਮਦ ਸਿਰਾਜ ਤੇ ਯਸ਼ ਦਿਆਲ। (GT vs RCB)
ਇਮਪੈਕਟ ਪਲੇਅਰ : ਸਵਪਨਿਲ ਸਿੰਘ। GT vs RCB