IPL Eliminator: ਭਾਰੀ ਪਏ ਰੋਹਿਤ ਦੇ 3 ਕੈਚ ਛੱਡਣੇ, ਗੁਜਰਾਤ ਮੁੰਬਈ ਤੋਂ ਹਾਰਕੇ ਟੂਰਨਾਮੈਂਟ ਤੋਂ ਬਾਹਰ

IPL Eliminator
IPL Eliminator: ਭਾਰੀ ਪਏ ਰੋਹਿਤ ਦੇ 3 ਕੈਚ ਛੱਡਣੇ, ਗੁਜਰਾਤ ਮੁੰਬਈ ਤੋਂ ਹਾਰਕੇ ਟੂਰਨਾਮੈਂਟ ਤੋਂ ਬਾਹਰ

ਰੋਹਿਤ ਨੇ ਖੇਡੀ 82 ਦੌੜਾਂ ਦੀ ਪਾਰੀ

  • ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ ਖੇਡੀ 80 ਦੌੜਾਂ ਦੀ ਪਾਰੀ
  • ਜਸਪ੍ਰੀਤ ਬੁਮਰਾਹ ਨੇ ਪਲਟਿਆ ਮੈਚ

IPL Eliminator: ਸਪੋਰਟਸ ਡੈਸਕ। ਆਈਪੀਐੱਲ 2025 ਦੇ ਸੀਜ਼ਨ ਦਾ ਐਲੀਮੀਨੇਟਰ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਗੁਜਰਾਤ ਵਿਚਕਾਰ ਖੇਡਿਆ ਗਿਆ। ਮੁੰਬਈ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਆਪਣੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੀ 82 ਦੌੜਾਂ ਦੀ ਤੂਫਾਨੀ ਪਾਰੀ ਤੇ ਓਪਰਨ ਜੌਨੀ ਬੇਅਰਸਟੋ ਦੀ ਤੂਫਾਨੀ 47 ਦੌੜਾਂ ਦੀ ਮੱਦਦ ਨਾਲ ਆਪਣੇ 20 ਓਵਰਾਂ ’ਚ 228 ਦੌੜਾਂ ਦਾ ਸਕੋਰ ਬਣਾਇਆ।

ਇਹ ਖਬਰ ਵੀ ਪੜ੍ਹੋ : Speeding Car Accident: ਵਿਆਹ ਤੋਂ ਵਾਪਸ ਆ ਰਹੀ ਕਾਰ ਖੱਡ ’ਚ ਡਿੱਗੀ, 5 ਦੀ ਮੌਤ

ਸੂਰਿਆਕੁਮਾਰ ਯਾਦਵ ਨੇ 33 ਦੌੜਾਂ ਬਣਾਈਆਂ। ਆਖਿਰ ’ਚ ਕਪਤਾਨ ਹਾਰਦਿਕ ਪਾਂਡਿਆ ਨੇ ਸਿਰਫ 9 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਨਾਬਾਦ 22 ਦੌੜਾਂ ਦੀ ਪਾਰੀ ਖੇਡੀ। ਗੁਜਰਾਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਤੇ ਸਾਈ ਕਿਸ਼ੋਰ ਨੇ 2-2 ਵਿਕਟਾਂ ਮਿਲੀਆਂ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਗੁਜਰਾਤ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੇ ਆਪਣੇ ਪਹਿਲੇ ਹੀ ਓਵਰ ’ਚ ਕਪਤਾਨ ਸ਼ੁਭਮਨ ਗਿੱਲ ਦੀ ਵਿਕਟ ਗੁਆ ਦਿੱਤੀ। ਸ਼ੁਭਮਨ ਗਿੱਲ ਨੂੰ ਪਹਿਲੇ ਹੀ ਓਵਰ ’ਚ ਮੁੰਬਈ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਲੱਤ ਅੜਿਕਾ ਆਊਟ ਕਰਕੇ ਗੁਜਰਾਤ ਨੂੰ ਪਹਿਲਾ ਝਟਕਾ ਦਿੱਤਾ। IPL Eliminator

ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਈ ਵਿਕਟਕੀਪਰ ਬੱਲੇਬਾਜ਼ ਕੁਸ਼ਲ ਮੈਂਡਿਸ ਨੇ 20 ਦੌੜਾਂ ਬਣਾਈਆਂ ਪਰ ਉਹ ਹਿੱਟ ਵਿਕਟ ਆਊਟ ਹੋ ਗਏ। ਫਿਰ ਬੱਲੇਬਾਜ਼ੀ ਕਰਨ ਆਈ ਵਾਸ਼ਿੰਗਟਨ ਸੁੰਦਰ ਨੇ ਓਪਰਨ ਸਾਈ ਸੁਦਰਸ਼ਨ ਨਾਲ ਵਧੀਆ ਸਾਂਝੇਦਾਰੀ ਕੀਤੀ, ਇੱਕ ਸਮੇਂ ਲੱਗ ਰਿਹਾ ਸੀ ਕਿ ਗੁਜਰਾਤ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਵੇਗਾ। ਪਰ ਫਿਰ ਜਸਪ੍ਰੀਤ ਬੁਮਰਾਹ ਨੇ ਵਾਸ਼ਿੰਗਟਨ ਸੁੰਦਰ ਨੂੰ ਬੋਲਡ ਕਰਕੇ ਮੈਚ ਦਾ ਰੁੱਖ ਪਲਟ ਦਿੱਤਾ, ਇੱਥੋਂ ਹੀ ਗੁਜਰਾਤ ’ਤੇ ਦਬਾਅ ਪੈਣਾ ਸ਼ੁਰੂ ਹੋ ਗਿਆ। ਬੁਮਰਾਹ ਦੇ ਕਸੀ ਹੋਈ ਗੇਂਦਬਾਜ਼ੀ ਕੀਤੀ ਤੇ ਆਪਣੇ 4 ਓਵਰਾਂ ’ਚ ਸਿਰਫ 27 ਦੌੜਾਂ ਦਿੱਤੀਆਂ, ਟ੍ਰੇਂਟ ਬੋਲਟ ਮਹਿੰਗੇ ਜ਼ਰੂਰ ਸਾਬਤ ਹੋਏ ਪਰ ਆਪਣੇ 4 ਓਵਰਾਂ ’ਚ 56 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। IPL Eliminator

IPL Eliminator

ਸਾਈ ਸੁਦਰਸ਼ਨ ਨੇ ਖੇਡੀ ਅਰਧਸੈਂਕੜੇ ਵਾਲੀ ਪਾਰੀ | IPL Eliminator

ਗੁਜਰਾਤ ਦੀ ਸ਼ੁਰੂਆਤ ਸ਼ੁਭਮਨ ਗਿੱਲ ਦੀ ਵਿਕਟ ਦੇ ਨਾਲ ਹੋਈ। ਕਪਤਾਨ ਸ਼ੁਭਮਨ ਗਿੱਲ ਸਿਰਫ਼ ਇੱਕ ਦੌੜ ਹੀ ਬਣਾ ਸਕੇ। ਉਸਨੂੰ ਟ੍ਰੇਂਟ ਬੋਲਟ ਨੇ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਕ੍ਰੀਜ਼ ’ਤੇ ਆਏ ਕੁਸਲ ਮੈਂਡਿਸ ਹਿੱਟ ਵਿਕਟ ਹੋਣ ਤੋਂ ਬਾਅਦ ਪੈਵੇਲੀਅਨ ਵਾਪਸ ਚਲੇ ਗਏ। ਉਸਨੇ ਸਾਈ ਸੁਦਰਸ਼ਨ ਨਾਲ 34 ਗੇਂਦਾਂ ’ਚ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਂਡਿਸ ਨੇ ਇਸ ’ਚ 20 ਦੌੜਾਂ ਦਾ ਯੋਗਦਾਨ ਪਾਇਆ। ਫਿਰ ਸੁਦਰਸ਼ਨ ਨੂੰ ਵਾਸ਼ਿੰਗਟਨ ਸੁੰਦਰ ਦਾ ਸਾਥ ਮਿਲਿਆ।

ਦੋਵਾਂ ਵਿਚਕਾਰ 44 ਗੇਂਦਾਂ ’ਚ 84 ਦੌੜਾਂ ਦੀ ਸਾਂਝੇਦਾਰੀ ਹੋਈ। ਸੁੰਦਰ ਨੇ 48 ਤੇ ਸੁਦਰਸ਼ਨ ਨੇ 80 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਦਰਫੋਰਡ ਨੇ 24, ਸ਼ਾਹਰੁਖ ਖਾਨ ਨੇ 13 ਦੌੜਾਂ ਬਣਾਈਆਂ। ਰਾਹੁਲ ਤੇਵਤੀਆ 16 ਤੇ ਰਾਸ਼ਿਦ ਖਾਨ ਬਿਨਾਂ ਖਾਤਾ ਖੋਲ੍ਹੇ ਨਾਬਾਦ ਰਹੇ। ਮੁੰਬਈ ਇੰਡੀਅਨਜ਼ ਲਈ, ਟ੍ਰੇਂਟ ਬੋਲਟ ਨੇ ਦੋ ਵਿਕਟਾਂ ਲਈਆਂ ਜਦੋਂ ਕਿ ਜਸਪ੍ਰੀਤ ਬੁਮਰਾਹ, ਰਿਚਰਡ ਗਲੀਸਨ, ਮਿਸ਼ੇਲ ਸੈਂਟਨਰ ਤੇ ਅਸ਼ਵਨੀ ਕੁਮਾਰ ਨੇ ਇੱਕ-ਇੱਕ ਵਿਕਟ ਲਈ।

ਰੋਹਿਤ ਦੀ ਧਮਾਕੇਦਾਰ ਪਾਰੀ | IPL Eliminator

ਇਸ ਤੋਂ ਪਹਿਲਾਂ, ਰੋਹਿਤ ਸ਼ਰਮਾ ਤੇ ਜੌਨੀ ਬੇਅਰਸਟੋ ਦੀ ਸਲਾਮੀ ਜੋੜੀ ਨੇ ਮੁੰਬਈ ਨੂੰ ਤੇਜ਼ ਸ਼ੁਰੂਆਤ ਦਿਵਾਈ। ਦੋਵਾਂ ਵਿਚਕਾਰ ਪਹਿਲੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਹੋਈ। ਸਾਈ ਕਿਸ਼ੋਰ ਨੇ ਇਸ ਮੈਚ ’ਚ ਆਪਣਾ ਡੈਬਿਊ ਕਰਨ ਵਾਲੇ ਬੇਅਰਸਟੋ ਨੂੰ ਗੈਰਾਲਡ ਕੋਏਟਜ਼ੀ ਹੱਥੋਂ ਕੈਚ ਕਰਵਾਇਆ। ਉਹ 22 ਗੇਂਦਾਂ ’ਚ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਇਸ ਤੋਂ ਬਾਅਦ ਰੋਹਿਤ ਨੂੰ ਸੂਰਿਆਕੁਮਾਰ ਯਾਦਵ ਦਾ ਸਾਥ ਮਿਲਿਆ। ਦੋਵਾਂ ਨੇ 34 ਗੇਂਦਾਂ ’ਚ 59 ਦੌੜਾਂ ਜੋੜੀਆਂ।

ਇਸ ਦੌਰਾਨ ਸੂਰਿਆਕੁਮਾਰ ਨੇ 20 ਗੇਂਦਾਂ ਦਾ ਸਾਹਮਣਾ ਕੀਤਾ ਤੇ 33 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਮੈਚ ’ਚ, ਰੋਹਿਤ ਸ਼ਰਮਾ ਨੇ 28 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਆਈਪੀਐਲ ’ਚ 300 ਛੱਕੇ ਵੀ ਪੂਰੇ ਕੀਤੇ। ਉਹ ਆਈਪੀਐਲ ਵਿੱਚ 300 ਛੱਕਿਆਂ ਦੇ ਅੰਕੜੇ ਨੂੰ ਛੂਹਣ ਵਾਲੇ ਪਹਿਲੇ ਸਰਗਰਮ ਖਿਡਾਰੀ ਬਣ ਗਏ ਹਨ। ਹੁਣ ਉਨ੍ਹਾਂ ਦੇ ਨਾਂਅ 302 ਛੱਕੇ ਦਰਜ ਹਨ। ਆਈਪੀਐਲ ’ਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਕੋਲ ਹੈ।

ਹਿਟਮੈਨ ਨੇ ਤਿਲਕ ਵਰਮਾ ਨਾਲ ਤੀਜੀ ਵਿਕਟ ਲਈ 22 ਗੇਂਦਾਂ ’ਚ 43 ਦੌੜਾਂ ਜੋੜੀਆਂ। ਸਾਬਕਾ ਕਪਤਾਨ 50 ਗੇਂਦਾਂ ’ਚ 9 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਉਣ ’ਚ ਕਾਮਯਾਬ ਰਹੇ। ਤਿਲਕ 11 ਗੇਂਦਾਂ ’ਚ 25 ਦੌੜਾਂ ਤੇ ਨਮਨ ਧੀਰ 9 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਹਾਰਦਿਕ ਪੰਡਯਾ 9 ਗੇਂਦਾਂ ’ਚ 3 ਛੱਕਿਆਂ ਦੀ ਮਦਦ ਨਾਲ 22 ਦੌੜਾਂ ਬਣਾ ਕੇ ਨਾਬਾਦ ਰਹੇ ਜਦੋਂ ਕਿ ਸੈਂਟਨਰ ਆਪਣਾ ਖਾਤਾ ਖੋਲ੍ਹੇ ਬਿਨਾਂ ਨਾਬਾਦ ਰਹੇ। ਗੁਜਰਾਤ ਲਈ, ਪ੍ਰਸਿਧ ਕ੍ਰਿਸ਼ਨਾ ਤੇ ਸਾਈ ਕਿਸ਼ੋਰ ਨੇ 2-2 ਵਿਕਟਾਂ ਲਈਆਂ ਜਦੋਂ ਕਿ ਮੁਹੰਮਦ ਸਿਰਾਜ ਨੂੰ ਇੱਕ ਵਿਕਟ ਮਿਲੀ।