ਨਵਾਂ ਵਿਸ਼ਵ ਰਿਕਾਰਡ ਬਣਾ ਕੇ ਮਨਾਇਆ ਡਾ. ਐੱਮਐੱਸਜੀ ਦਾ Birdh Day

Guinness World Record, Dera Sacha Sauda, Gurmeet Ram Rahim, Birthday Celebration

ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਗੋਲਡਨ ਜੁਬਲੀ ਬਰਥ ਡੇ ਨੂੰ ਉਨ੍ਹਾਂ ਦੇ ਪ੍ਰਸੰਸਕ ਵੱਖ-ਵੱਖ ਅੰਦਾਜ਼ ‘ਚ ਮਨਾ ਰਹੇ ਹਨ ਇਸੇ ਲੜੀ ‘ਚ ਪ੍ਰਸੰਸਕਾਂ ਨੇ ਬੀਤੀ ਰਾਤ ਕੇਕ ‘ਤੇ ਸਭ ਤੋਂ ਵੱਧ ਮੋਮਬੱਤੀਆਂ ਬਾਲ ਕੇ ਡਾ. ਐੱਮਐੱਸਜੀ ਦਾ ਜਨਮਦਿਨ ਮਨਾਉਂਦਿਆਂ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

ਕੇਕ ‘ਤੇ ਬਾਲੀਆਂ ਸਭ ਤੋਂ ਵੱਧ 1 ਲੱਖ 50 ਹਜ਼ਾਰ ਮੋਮਬੱਤੀਆਂ

ਪ੍ਰਸੰਸਕਾਂ ਨੇ 427.25 ਸਕੇਅਰ ਫੁੱਟ ਆਕਾਰ ਦੇ ਕੇਕ ‘ਤੇ 1 ਲੱਖ 50 ਹਜ਼ਾਰ ਮੋਮਬੱਤੀਆਂ ਬਾਲ ਕੇ ਡਾ. ਐੱਮਐੱਸਜੀ ਨੂੰ ਉਨ੍ਹਾਂ ਦੇ ਅਵਾਤਾਰ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਸ਼ਾਹ ਸਤਿਨਾਮ ਜੀ ਧਾਮ ਵਿਖੇ ਨਿੱਘੇ ਸਮਾਰੋਹ ਦੌਰਾਨ ਇਹ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ।

candals

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਨਵੀਨਰ ਪੁਸ਼ਪਾ ਇੰਸਾਂ ਨੇ ਦੱਸਿਆ ਕਿ ਡਾ. ਐੱਮਐੱਸਜੀ ਦੇ 50ਵੇਂ ਬਰਥ ਡੇ ‘ਤੇ 125 ਪ੍ਰਸੰਸਕਾਂ ਨੇ 170.9 ਗੁਣਾ 2.5 ਫੁੱਟ ਅਕਾਰ ਦੀ ਲੰਮੀ ਤੇ ਚੌੜੀ ਤੇ 3 ਇੰਚ ਮੋਟੀ ਕੇਕ ‘ਤੇ ਇੱਕ ਲੱਖ 50 ਹਜ਼ਾਰ ਮੋਮਬੱਤੀਆਂ ਬਾਲੀਆਂ ਇਹ ਮੋਮਬੱਤੀਆਂ ਲਗਭਗ 55 ਸੈਂਕਿੰਡ ਤੱਕ ਬਲਦੀਆਂ ਰਹੀਆਂ। ਇਸ ਦੌਰਾਨ ਕੇਕ ਨੂੰ ਹਾਈਜੈਨਿਕ ਰੱਖਣ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਤੇ ਮੋਮਬੱਤੀਆਂ ਬਲਣ ਤੋਂ ਬਾਅਦ ਇਹ ਕੇਕ ਪ੍ਰਸੰਸਕਾਂ ‘ਚ ਵੰਡਿਆ ਗਿਆ।

‘ਮੋਸਟ ਕੈਂਡਲ ਲਿਟ ਆਨ ਏ ਕੇਕ’ ਦੇ ਇਸ ਨਵੇਂ ਵਿਸ਼ਵ ਰਿਕਾਰਡ ਨੂੰ ਗਿੰਨਿਜ਼ ਬੁੱਕ ਆਫ਼ ਵਿਸ਼ਵ ਰਿਕਾਰਡ ‘ਚ ਦਰਜ ਕਰਵਾਉਣ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਵਿਸ਼ਵ  ਰਿਕਾਰਡ ਨਿਊਯਾਰਕ (ਯੂਐਸਏ) ‘ਚ ਸ੍ਰੀ ਚਿੰਮਯ ਸੈਂਟਰ ਦੇ ਨਾਂਅ ਹੈ, ਜਿਨ੍ਹਾਂ ਨੇ 27 ਅਗਸਤ 2016 ਨੂੰ ਕੇਕ ‘ਤੇ 72,585 ਮੋਮਬੱਤੀਆਂ ਬਾਲੀਆਂ ਸਨ।

ਪਟਿਆਲਾ ਦੇ ਅਰੁਣ ਬਜ਼ਾਜ਼ ਨੇ ਧਾਗਿਆਂ ਨਾਲ ਬਣਾਈ ਪੂਜਨੀਕ ਗੁਰੂ ਜੀ ਦੀ ਤਸਵੀਰ

ਰਿਆਸਤੀ ਸ਼ਹਿਰ ਪਟਿਆਲਾ ਦਾ ਵਾਸੀ ਅਰੁਣ ਬਜ਼ਾਜ਼ ਧਾਗਿਆਂ ਨੂੰ ਬੋਲਣ ਲਾ ਦਿੰਦਾ ਹੈ ਧਾਗਿਆਂ ਨੂੰ ਪਰੋ ਕੇ ਤਸਵੀਰ ਬਣਾਉਣ ਦੀ ਕਲਾ ਦੇ ਇਸ ਮਾਹਿਰ ਨੌਜਵਾਨ ਵੱਲੋਂ ਬਣਾਈ ਤਸਵੀਰ ਨੂੰ ਵੇਖਕੇ ਪਹਿਲੀ ਨਜ਼ਰੇ ਉਹ ਇੱਕ ਕੈਮਰੇ ਨਾਲ ਕਲਿੱਕ ਕੀਤੀ ਫੋਟੋ ਦਾ ਭੁਲੇਖਾ ਪਾਉਂਦੀ ਹੈ। ਪੂਜਨੀਕ ਗੁਰੂ ਜੀ ਦੇ 50ਵੇਂ ਜਨਮ ਦਿਵਸ ਮੌਕੇ ਚੱਲ ਰਹੇ ਭੰਡਾਰੇ ਦੇ ਪ੍ਰੋਗਰਾਮਾਂ ਦੌਰਾਨ ਬੀਤੀ ਰਾਤ ਜਦੋਂ ਅਰੁਣ ਬਜ਼ਾਜ਼ ਨੇ ਧਾਗਿਆਂ ਨਾਲ ਬਣਾਈ ਪੂਜਨੀਕ ਗੁਰੂ ਜੀ ਦੀ ਤਸਵੀਰ ਉਨ੍ਹਾਂ ਨੂੰ ਭੇਂਟ ਕੀਤੀ ਤਾਂ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਪੂਜਨੀਕ ਗੁਰੂ ਜੀ ਨੇ ਨੌਜਵਾਨ ਦੀ ਇਸ ਕਲਾ ਦੀ ਭਰਵੀਂ ਸ਼ਲਾਘਾ ਕੀਤੀ।

Dr MSG Picture

ਪੂਜਨੀਕ ਗੁਰੂ ਜੀ ਨੂੰ ਉਨ੍ਹਾਂ ਦੀ ਤਸਵੀਰ ਭੇਂਟ ਕਰਨ ਉਪਰੰਤ ਖੁਸ਼ੀ ‘ਚ ਖੀਵੇ ਹੋਏ ਅਰੁਣ ਬਜ਼ਾਜ਼ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਂਝ ਤਾਂ ਉਸਨੇ ਕਾਫੀ ਤਸਵੀਰਾਂ ਬਣਾਈਆਂ ਨੇ ਪਰ ਪੂਜਨੀਕ ਗੁਰੂ ਜੀ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਭੇਂਟ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ । ਉਨ੍ਹਾਂ ਆਖਿਆ ਕਿ ਉਸਨੇ ਇਹ ਤਸਵੀਰ ਬੜੀ ਰੀਝ ਨਾਲ 6 ਮਹੀਨੇ ‘ਚ ਤਿਆਰ ਕੀਤੀ ਸੀ।

ਇੱਕ ਵਾਰ ਇੰਡੀਆ ਬੁੱਕ ਆਫ ਰਿਕਾਰਡ, ਦੋ ਵਾਰ ਯੂਨੀਕ ਵਰਲਡ ਰਿਕਾਰਡ, ਇੱਕ ਵਾਰ ਲਿਮਕਾ ਬੁੱਕ ਆਫ ਰਿਕਾਰਡ ਅਤੇ ਇੱਕ ਵਾਰ ਐਵਰੇਸਟ ਵਰਲਡ ਰਿਕਾਰਡ ਬਣਾ ਚੁੱਕੇ ਅਰੁਣ ਦਾ ਅਗਲਾ ਟੀਚਾ ਪੂਜਨੀਕ ਗੁਰੂ ਜੀ ਦੀ ਹੀ ਧਾਗੇ ਨਾਲ 10 ਫੁੱਟ ਦੀ ਤਸਵੀਰ ਬਣਾਉਣ ਦਾ ਹੈ। ਇਸ ਤੋਂ ਪਹਿਲਾਂ ਉਹ 6 ਫੁੱਟ ਦਾ ਬੁੱਤ ਬਣਾ ਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ ਇਸ ਬੁੱਤ ਨੂੰ ਬਣਾਉਣ ‘ਚ ਉਨ੍ਹਾਂ ਦੇ ਤਿੰਨ ਸਾਲ ਲੱਗੇ ਅਤੇ 28 ਲੱਖ 36 ਹਜ਼ਾਰ ਮੀਟਰ ਧਾਗੇ ਦੀ ਵਰਤੋਂ ਕਰਕੇ ਦੁਨੀਆਂ ‘ਚ ਧਾਗੇ ਨਾਲ ਸਭ ਤੋਂ ਲੰਬੀ ਤਸਵੀਰ ਬਣਾਈ।

ਟੇਲੰਟ ਨਾਲ ਭਰਿਆ ਹੋਇਆ ਹੈ ਭਾਰਤ : ਪੂਜਨੀਕ ਗੁਰੂ ਜੀ

ਅਰੁਣ ਬਜ਼ਾਜ਼ ਨੇ ਜਦੋਂ ਧਾਗਿਆਂ ਨਾਲ ਬਣਾਈ ਪੂਜਨੀਕ ਗੁਰੂ ਜੀ ਦੀ ਤਸਵੀਰ ਉਨ੍ਹਾਂ ਨੂੰ ਭੇਂਟ ਕੀਤੀ ਤਾਂ ਆਪ ਜੀ ਨੇ ਨੌਜਵਾਨ ਦੀ ਇਸ ਕਲਾ ਦੀ ਭਰਪੂਰ ਪ੍ਰਸੰਸਾ ਕੀਤੀ ਆਪ ਜੀ ਨੇ ਫ਼ਰਮਾਇਆ ਕਿ ਭਾਰਤ ਟੇਲੰਟ ਨਾਲ ਭਰਿਆ ਹੋਇਆ ਹੈ ਅਰੁਣ ਬਜ਼ਾਜ਼ ਦਾ ਇਹ ਟੇਲੰਟ ਨਹੀਂ ਹੈ ਤਾਂ ਹੋਰ ਕੀ ਹੈ ਇਸ ਮੌਕੇ ਮੌਜੂਦ ਸਵਾ ਸੌ ਕਰੋੜ ਸਾਧ ਸੰਗਤ ਨੇ ਤਾੜੀਆਂ ਮਾਰਕੇ ਅਰੁਣ ਬਜ਼ਾਜ਼ ਦੀ ਹੌਂਸਲਾ ਅਫਜ਼ਾਈ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।