ਭਾਰਤ ਇੱਕ ਵਿਭਿੰਨਤਾਪੂਰਨ ਦੇਸ਼ ਹੈ, ਇੱਥੇ ਹਰ ਕੋਹ ’ਤੇ ਭਾਸ਼ਾ ਅਤੇ ਰੀਤੀ-ਰਿਵਾਜ਼ ਬਦਲ ਜਾਂਦੇ ਹਨ। ਰੀਤੀ-ਰਿਵਾਜ਼ ਭਰਪੂਰ ਇਸ ਦੇਸ਼ ਦੀ ਖੁੂਬਸੂਰਤੀ ਹੈ ਕਿ ਅਨੇਕਾਂ ਜਾਤੀਆਂ, ਧਰਮਾਂ ਦੇ ਸੰਸਕਾਰ ਅਤੇ ਰੁਝਾਨ ਇੱਥੇ ਇੱਕ ਸੰੁਦਰ ਗੁਲਦਸਤੇ ਦਾ ਰੂਪ ਲੱਗਦੇ ਹਨ। ਭਾਰਤ ਦੀ ਭੌਤਿਕ ਸੰਪੰਨਤਾ ਕਾਰਨ ਕਈ ਵਿਦੇਸ਼ੀ ਹਮਲਾਵਰਾਂ ਦੀ ਮਾੜੀ ਨਜ਼ਰ ਤਾਂ ਇਸ ਦੇਸ਼ ’ਤੇ ਲੱਗੀ ਹੀ ਰਹੀ ਨਾਲ ਹੀ ਇੱਥੋਂ ਦੀ ਸੱਭਿਆਚਾਰਕ ਵਿਰਾਸਤ ਨੂੰ ਅਪਣਾਉਣ ਲਈ ਵੀ ਚੀਨੀ ਯਾਤਰੀਆਂ ਤੋਂ ਲੈ ਕੇ ਅਰਬ, ਇਰਾਨ ਤੋਂ ਸੂਫੀ ਸੰਤ, ਇਸ ਦੇਸ਼ ਵੱਲ ਆਕਰਸ਼ਿਤ ਹੁੰਦੇ ਰਹੇ ਹਨ। ਜੇਕਰ ਕੋਈ ਸ਼ਰਨਾਰਥੀ ਬਣ ਕੇ ਵੀ ਆਇਆ ਤਾਂ ਉਸ ਨੂੰ ਸਹਿਜ਼ਤਾ ਨਾਲ ਇਸ ਦੇਸ਼ ਨੇ ਸਵੀਕਾਰ ਕਰ ਲਿਆ। (Guidance)
ਇਹੀ ਕਾਰਨ ਸੀ ਕਿ ਵੱਖ-ਵੱਖ ਤਰ੍ਹਾਂ ਦੀਆਂ ਸੱਭਿਅਤਾਵਾਂ ਦਾ ਸੰਗਮ ਭਾਰਤ ਦੇਸ਼ ’ਚ ਮੌਜ਼ੂਦ ਹੈ। ਜਿਸ ਵੀ ਆਉਣ ਵਾਲੇ ਭਾਈਚਾਰੇ ਜਾਂ ਜਾਤੀ, ਧਰਮ ਨੇ ਇੱਥੋਂ ਦੀ ਸੰਸਕ੍ਰਿਤੀ ਨੂੰ ਅਪਣਾ ਲਿਆ ਉਹ ਨਾ ਸਿਰਫ਼ ਤਰੱਕੀ ਦੇ ਰਸਤੇ ’ਤੇ ਚੱਲਣ ਲੱਗਾ ਸਗੋਂ ਨਿੱਜ ਦੀ ਸੰਸਕ੍ਰਿਤੀ ਵਿਰਾਸਤ ਨੂੰ ਵੀ ਪ੍ਰਫੁੱਲਤ ਕਰਦਾ ਰਿਹਾ। ਪਰ ਜਿੱਥੇ ਵੀ ਕਿਸੇ ਭਾਈਚਾਰੇ ਨੇ ਵਿਸ਼ੇਸ਼ ਅਧਿਕਾਰ ਦੇ ਪੱਧਰ ਦੇ ਬਾਵਜ਼ੂਦ ਆਪਣੇ ਸਵਾਰਥ ਦੀ ਖਾਤਰ ਖੁਦ ਦੀ ਜਾਤੀ-ਧਰਮ ਨੂੰ ਸਭ ਤੋਂ ਉੱਪਰ ਮੰਨਿਆ ਤਾਂ ਇੱਥੋਂ ਹੀ ਹਿੰਸਾ ਦਾ ਬੀਜ ਪੈਦਾ ਹੋਣ ਲੱਗਾ, ਜਿਸ ਨੂੰ ਸਮੇਂ-ਸਮੇਂ ’ਤੇ ਨਫ਼ਰਤ ਦੀ ਖਾਦ ਨਾਲ ਸਿੰਜਿਆ ਗਿਆ ਅਤੇ ਫਿਰ ਨਫਰਤ ਦੇ ਇਸ ਰੁੱਖ ਨਾਲ ਫਿਰਕੂਵਾਦ ਦਾ ਫਲ ਪੈਦਾ ਹੋਣ ਲੱਗਾ।
ਫਿਰਕੂਵਾਦ ਰੁੱਖ ਖ਼ਤਰਨਾਕ | Guidance
ਨਫਰਤ ਦੇ ਇਸ ਰੁੱਖ ਦੇ ਦਿੱਤੇ ਇਸ ਫਿਰਕੂਵਾਦ ਰੂਪੀ ਫਲ ਦਾ ਨਸ਼ਾ ਕੁਝ ਇਸ ਕਦਰ ਹੁੰਦਾ ਹੈ ਕਿ ਹੋਰ ਜਾਤੀ, ਧਰਮ ਦੇ ਲੋਕ ਵੀ ਇਸ ਦਾ ਸਵਾਦ ਬਦਲੇ ਵੀ ਅੱਗ ’ਚ ਚੱਖਣ ਲੱਗੇ ਜਿਸ ਦਾ ਨਤੀਜਾ ਇਹ ਹੋਇਆ ਕਿ ਨਾ ਸਿਰਫ਼ ਇਸ ਦੇਸ਼ ਦੀ ਵੰਡ ਹੋਈ ਸਗੋਂ ਫਿਰਕੂਵਾਦ ਦੀ ਅੱਗ ’ਚ ਸੜਨ ਲਈ ਸਦੀਆਂ ਲਈ ਇੱਕ ਮੰਚ ਤਿਆਰ ਹੋ ਗਿਆ। ਇਸ ਫਿਰਕੂਵਾਦ ਦੇ ਸਿੱਟੇ ਵਜੋਂ ਹੀ ਸਮੇਂ-ਸਮੇਂ ’ਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵੱਖਵਾਦ ਦੀ ਚੰਗਿਆੜੀ ਧੁਖ਼ਦੀ ਰਹਿੰਦੀ ਹੈ। ਆਪਣੇ-ਆਪ ਨੂੰ ਸਰਵਸ੍ਰੇਸ਼ਠ ਅਤੇ ਦੂਜਿਆਂ ਨੂੰ ਮਾੜੇ ਸਮਝਣ ਦਾ ਹੀ ਨਤੀਜਾ ਹੈ ਕਿ ਭਾਰਤ ਸੰਘ ’ਚ ਅੱਜ ਫਿਰਕੂਵਾਦ ਦੀ ਜ਼ਰਾ ਜਿੰਨੀ ਚੰਗਿਆੜੀ ਇੱਕ ਭਾਂਬੜ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਸ ਦੀ ਅੱਗ ’ਚ ਪੂਰਾ ਸਮਾਜ ਸੜਨ ਲੱਗਦਾ ਹੈ।
ਫਿਰਕੂਵਾਦੀ ਹਿੰਸਾ ਇੱਕ ਤਰ੍ਹਾਂ ਦੀ ਹਿੰਸਾ ਹੈ, ਜੋ ਕਿਸੇ ਧਰਮ, ਪੰਥ ਜਾਂ ਫਿਰਕੇ ਵਿਸ਼ੇਸ਼ ਦੇ ਲੋਕਾਂ ਵਿਚਕਾਰ ਹੁੰਦੀ ਹੈ। ਇਸ ਦੇ ਅੰਤਰਗਤ ਸਾਰੇ ਤਰ੍ਹਾਂ ਦੀ ਹਿੰਸਾ, ਝੜਪਾਂ ਅਤੇ ਦੰਗੇ ਸ਼ਾਮਲ ਕੀਤੇ ਜਾਂਦੇ ਹਨ, ਜੋ ਧਾਰਮਿਕ, ਪੰਥ ਜਾਂ ਸਮਾਜਿਕ ਫਿਰਕਿਆ ਵਿਚਕਾਰ ਹੁੰਦੇ ਹਨ। ਜੋ ਲੋਕ ਇਸ ਨਫਰਤ ਦੀ ਅੱਗ ਦਾ ਸ਼ਿਕਾਰ ਹੋ ਜਾਂਦੇ ਹਨ, ਅਕਸਰ ਉਨ੍ਹਾਂ ਦਾ ਫਿਰਕੂਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੰੁਦਾ। ਜਿਨ੍ਹਾਂ ਦੀ ਜਾਇਦਾਦ ਨੂੰ ਲੁੱਟਿਆ ਜਾਂਦਾ ਹੈ ਜਾਂ ਸਾੜਿਆ ਜਾਂਦਾ ਹੈ ਉਹ ਅਕਸਰ ਬੇਕਸੂਰ ਹੁੰਦੇ ਹਨ। ਜਨਤਕ ਜਾਇਦਾਦ ਨੂੰ ਧਾਰਮਿਕ ਦੰਗਿਆਂ ’ਚ ਨਸ਼ਟ ਕਰ ਦੇਣਾ ਤਾਂ ਜਿਵੇਂ ਧਾਰਮਿਕ ਹਿੰਸਾ ’ਚ ਆਮ ਹੋਣ ਲੱਗਾ ਹੈ।
ਕਿਸੇ ਪਰਾਏ ਮੁਲਕ ਲਈ ਕੰਮ
ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਕਸਾਉਣ ਅਤੇ ਫ਼ਿਰ ਪ੍ਰਤੀਕਿਰਿਆ ਵਜੋਂ ਕਾਨੂੰਨ ਆਪਣੇ ਹੱਥ ’ਚ ਲੈ ਕੇ ਦੰਗੇ ਫੈਲਾਉਣਾ ਇਹ ਸਿੱਧ ਕਰਦਾ ਹੈ ਕਿ ਦੇਸ਼ ਦੀ ਮਿੱਟੀ ’ਚੋਂ ਉਪਜੇ ਇਹ ਦੰਗਾਕਾਰੀ, ਆਪਣੇ ਦੇਸ਼ ਦੇ ਨਾ ਹੋ ਕੇ ਕਿਸੇ ਪਰਾਏ ਮੁਲਕ ’ਚ ਰਹਿ ਰਹੇ ਹੋਣ। ਇਸ ਫਿਰਕੂਵਾਦ ਦੇ ਜ਼ਹਿਰ ’ਚੋਂ ਪੈਦਾ ਹੋਏ ਦੰਗਾਕਾਰੀ ਇਸ ਗੱਲ ਤੋਂ ਵੀ ਗੁਰੇਜ਼ ਨਹੀਂ ਕਰਦੇ ਕਿ ਜਿਸ ਜਾਇਦਾਦ ਦਾ ਨੁਕਸਾਨ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਦੇ ਦੇਸ਼ ਦੇ ਟੈਕਸਦਾਤਾਵਾਂ ਦੀ ਜੋੜੀ ਕਮਾਈ ਨਾਲ ਬਣੀ ਹੋਈ ਹੈ ਅਤੇ ਉਨ੍ਹਾਂ ਹੀ ਲੋਕਾਂ ਦੇ ਕਲਿਆਣ ਲਈ ਨਿਵੇਸ਼ ਕੀਤਾ ਗਿਆ ਹੈ। ਇਸ ਨਾਸ਼ਵਾਨ ਸੰਸਾਰ ’ਚ ਜਿੱਥੇ ਰੋਮ-ਰੋਮ ’ਚ ਰਾਮ ਹੈ ਅਤੇ ਕਣ-ਕਣ ’ਚ ਖੁਦਾ ਹੈ। ਉਸੇ ਦੀ ਖੁਦਾਈ ਨੂੰ ਫਿਰਕੂਵਾਦ ਦੀ ਅੱਗ ’ਚ ਸੁਆਹ ਕੀਤਾ ਜਾ ਰਿਹਾ ਹੈ। ਸਮਾਜ ਇਸ ਕੰਢੇ ’ਤੇ ਆ ਗਿਆ ਹੈ ਕਿ ਇਨਸਾਨ, ਇਨਸਾਨੀਅਤ ਨੂੰ ਭੁੱਲ ਕੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ
ਇੱਕ ਰਿਪੋਰਟ ਅਨੁਸਾਰ ਚਾਰ ਸਾਲਾਂ ਵਿਚਕਾਰ ਦੇਸ਼ ’ਚ ਫਿਰਕੂਵਾਦ ਜਾਂ ਧਾਰਮਿਕ ਦੰਗਿਆਂ ਦੇ 2900 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਹਾਲਾਂਕਿ ਸਮੇਂ-ਸਮੇਂ ’ਤੇ ਸਰਕਾਰ ਵੱਲੋਂ ਹਿੰਸਾ ਭੜਕਾਉਣ ਦੀ ਸਮਰੱਥਾ ਵਾਲੀਆਂ ਫਰਜ਼ੀ ਖਬਰਾਂ ਅਤੇ ਅਫਵਾਹਾਂ ਦੇ ਪ੍ਰਸਾਰ ’ਤੇ ਨਜ਼ਰ ਰੱਖਣ, ਉਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸਾਰੇ ਜ਼ਰੂਰੀ ਉਪਾਅ ਕਰਨ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਨਾਲ ਸਖਤੀ ਨਾਲ ਨਜਿੱਠਣ ਲਈ ਕਿਹਾ ਗਿਆ ਹੈ। ਹਾਲ ਹੀ ’ਚ ਜਾਰੀ ਰਾਸ਼ਟਰੀ ਅਪਰਾਧ ਰਿਪੋਰਟ ਬਿਉਰੋ ਦੇ 2021 ਦੇ ਅਪਰਾਧ ਅੰਕੜਿਆਂ ਅਨੁਸਾਰ, ਦੇਸ਼ ਭਰ ’ਚ ਫਿਰਕੂਵਾਦੀ ਹਿੰਸਾ ਦੇ 378 ਮਾਮਲੇ ਦਰਜ ਕੀਤੇ ਗਏ ਹਨ।
ਸ੍ਰੀ ਰਾਮ ਮੰਦਿਰ ਅੰਦੋਲਨ ਦੀ ਪ੍ਰਤੀਕਿਰਿਆ ’ਚ ਸੇਵਕਾਂ ਨੂੰ ਜਿੰਦਾ ਸਾੜ ਦੇਣ ਦਾ ਸਿੱਟੇ ਵਜੋਂ ਗੁਜਰਾਤ ਦੰਗੇ ਹੋਣ, ਫਿਰ ਉਸ ਪ੍ਰਤੀਕਿਰਿਆ ਵਿਚ ਮੁੰਬਈ ਬੰਬ ਧਮਾਕੇ ਇਸੇ ਫਿਰਕੂਵਾਦ ਦੇ ਜ਼ਹਿਰ ਦੀ ਪੈਦਾ ਹੋਈ ਲੜੀ ਹੈ, ਜੋ ਦੇਸ਼ ’ਚ ਆਪਸੀ ਸੁਹਿਰਦਤਾ ਨੂੰ ਖਤਮ ਕਰ ਰਹੀ ਹੈ। ਹਾਲੀਆ ਘਟਨਾ ਹਰਿਆਣਾ ’ਚ ਦੇਖਣ ਨੂੰ ਮਿਲੀ ਜਿੱਥੇ ਬੇਕਸੂਰ ਰਾਹਗੀਰਾਂ ’ਤੇ ਪੱਥਰ ਵਰ੍ਹਾਏ ਗਏ ਅਤੇ ਯਾਤਰੀਆਂ ਨਾਲ ਭਰੇ ਜਨਤਕ ਵਾਹਨਾਂ ’ਤੇ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : ’ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਜਲਦ ਜਾਰੀ ਹੋਵੇਗੀ ਮੋਬਾਈਲ ਐਪ
ਹਰਿਆਣਾ ਦੇ ਮੇਵਾਤ ’ਚ ਦੰਗਾਕਾਰੀਆਂ ਨੇ ਹਿੰਦੂ ਭਾਈਚਾਰੇ ’ਤੇ ਹਮਲਾ ਕਰਨ ਦੀ ਜੋ ਰਣਨੀਤੀ ਅਪਣਾਈ, ਜਿਸ ’ਚ ਬੱਚੇ ਅਤੇ ਨੌਜਵਾਨਾਂ ਦੀ ਵਰਤੋਂ ਕੀਤੀ ਗਈ, ਉਹ ਇਹ ਸੋਚਣ ਨੂੰ ਮਜ਼ਬੂਰ ਕਰਦੀ ਹੈ ਕਿ ਸਾਡੇ ਸਮਾਜ ਦਾ ਬੱਚਾ ਅਤੇ ਨੌਜਵਾਨ ਵਰਗ, ਜਿਸ ਦੇ ਹੱਥੋਂ ਦੇਸ਼ ਦਾ ਉੱਜਵਲ ਭਵਿੱਖ ਲਿਖਿਆ ਜਾਣਾ ਸੀ, ਉਹ ਕਿਸ ਕਦਰ ਇੱਕ ਭਾਈਚਾਰੇ ਪ੍ਰਤੀ ਨਫਰਤ ਦੀ ਅੱਗ ’ਚ ਆਪਣੇ ਦੇਸ਼ ਨੂੰ ਸੁਆਹ ਕਰਨ ’ਚ ਲੱਗਾ ਹੋਇਆ ਹੈ। ਹੁਣ ਇਸ ਘਟਨਾ ਦੀ ਪ੍ਰਤੀਕਿਰਿਆ ਵਜੋਂ ਜੇਕਰ ਦੰਗਿਆਂ ਦੀ ਅੱਗ ਫੈਲਦੀ ਹੈ ਤਾਂ ਇਹ ਭਾਰਤ ਵਰਗੇ ਸੰਵੇਦਨਸ਼ੀਲ ਸਮਾਜ ਲਈ ਖਤਰਨਾਕ ਹੈ, ਜੋ ਪਹਿਲਾਂ ਹੀ ਵਿਦੇਸ਼ੀ ਸ਼ਕਤੀਆਂ ਦੀ ਅੱਖ ਦਾ ਰੋੜਾ ਬਣਿਆ ਹੋਇਆ ਹੈ। ਜਦੋਂ ਤੱਕ ਇੱਕ ਭਾਈਚਾਰਾ ਦੂਜੇ ਭਾਈਚਾਰੇ ਨੂੰ ਅਪਮਾਨਿਤ ਕਰਦਾ ਰਹੇਗਾ, ਉਦੋਂ ਤੱਕ ਸਮਾਜਿਕ ਸੁਹਿਰਦਤਾ ਕਾਇਮ ਨਹੀਂ ਹੋ ਸਕਦੀ।
ਕਿਸੇ ਧਾਰਮਿਕ ਸਥਾਨ ’ਤੇ ਹਥਿਆਰਾਂ ਦਾ ਜਖੀਰਾ ਇਕੱਠਾ ਹੋ ਜਾਣ ਦੇ ਪਿੱਛੇ ਵੀ ਵਿਦੇਸ਼ੀ ਸ਼ਕਤੀਆਂ ਵੱਲੋਂ ਪੋਸ਼ਿਤ ਸਲੀਪਰ ਸੈਂਲ ਦੀ ਭੂਮਿਕਾ ਹੀ ਕਹੀ ਜਾ ਸਕਦੀ ਹੈ। ਇਹ ਨਕਾਰਾਤਮਕ ਸ਼ਕਤੀਆਂ ਸਲੀਪਰ ਸੈੱਲ ਦੇ ਰੂਪ ’ਚ ਸਾਰੇ ਦੇਸ਼ ’ਚ ਫੈਲੀਆਂ ਹੋਈਆਂ ਹਨ, ਜੋ ਦੇਸ਼ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਹੀਆਂ ਹਨ। ਆਮ ਆਦਮੀ ਦੇ ਘਰ ’ਚ ਆਧੁਨਿਕ ਹਥਿਆਰਾਂ ਦੀ ਮੌਜ਼ੂਦਗੀ ਇਸ ਸਲੀਪਰ ਸੈੱਲ ਦਾ ਸਮਾਜ ’ਚ ਮੌਜ਼ੂਦ ਹੋਣ ਦਾ ਪ੍ਰਤੱਖ ਪ੍ਰਮਾਣ ਹੈ, ਜੋ ਕਿ ਸੋਸ਼ਲ ਮੀਡੀਆ ’ਤੇ ਫੈਲੀ ਫੇਕ ਨਿਊਜ ਦੇ ਬੁੱਤੇ ਪੂਰੇ ਦੇਸ਼ ਨੂੰ ਸਾੜ ਦੇਣ ਦੀ ਸਮਰੱਥਾ ਰੱਖਦੀ ਹੈ।
ਜਾਣ ਬੁੱਝ ਕੇ ਕੀਤਾ ਜਾਣ ਵਾਲਾ ਕਾਰਾ
ਅੱਜ ਜੇਕਰ ਸਮਾਜ ’ਤੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਅਜਿਹੇ ਰੁਝਾਨ ਪੈਦਾ ਹੋ ਰਹੇ ਹਨ, ਜਿਨ੍ਹਾਂ ’ਚ ਨੈਤਿਕ ਸਿੱਖਿਆ ਅਤੇ ਸਦਾਚਾਰ ਦੀ ਬਜਾਏ ਅਨੈਤਿਕਤਾ ਅਤੇ ਭਿ੍ਰਸ਼ਟ ਵਿਹਾਰ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ਸਮਾਜ ’ਚ ਧਾਰਮਿਕ ਕੱਟੜਵਾਦ ਅਤੇ ਰਾਸ਼ਟਰ-ਵਿਰੋਧ ਦਾ ਇੱਕ ਬੇਲਗਾਮ ਲਸ਼ਕਰ ਤਿਆਰ ਕਰਨ ’ਚ ਲੱਗਾ ਹੋਇਆ ਹੈ। ਇਹ ਜਾਣ-ਬੱੁਝ ਕੇ ਕੀਤਾ ਜਾਣ ਵਾਲਾ ਕਾਰਾ ਦੇਸ਼ ਦੀਆਂ ਅੰਦਰੂਨੀ ਸ਼ਕਤੀਆਂ ਵੱਲੋਂ ਹੋਵੇ ਜਾਂ ਫ਼ਿਰ ਵਿਦੇਸ਼ੀ ਤਾਕਤਾਂ ਦੇ ਜ਼ਰੀਏ ਹੋ ਰਿਹਾ ਹੋਵੇ ਪਰ ਇਸ ਨੂੰ ਹਵਾ ਦੇਣ ਦਾ ਕੰਮ ਸੱਤਾ-ਮੋਹ ਦੇ ਗਣਿਤ ’ਚ ਉਲਝੀਆਂ ਕੁਝ ਸ਼ਕਤੀਆਂ ਦੇ ਹੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਮਾਜ ’ਚ ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ’ਚ ਦੇਸ਼ਧੋ੍ਰਹ ਦੀ ਪੋਸਟ ਦਾ ਇਸਤੇਮਾਲ ਸਮਾਜ ’ਚ ਅੱਗ ਲਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਅਫਸੋਸ ਇਹ ਕਿ ਇਨ੍ਹਾਂ ਪੋਸਟਾਂ ਦੀ ਹਮਾਇਤ ਕਰਨ ਵਾਲਿਆਂ ਦਾ ਇੱਕ ਬੁੱਧੀਜੀਵੀ ਵਰਗ ਵੀ ਅਚਾਨਕ ਪ੍ਰਗਟ ਹੋ ਜਾਂਦਾ ਹੈ। ਇਹ ਸਮਾਜ ’ਚ ਨੈਤਿਕ ਦੀਵਾਲੀਆਪਣ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਮੀਡੀਆ ਸਾਈਟਾਂ ਨੂੰ ਧਾਰਮਿਕ ਮੁੱਦਿਆਂ ਲਈ ਹਥਿਆਰ ਦੇ ਤੌਰ ’ਤੇ ਇਸਤੇਮਾਲ ਕੀਤੇ ਜਾਣ ਦੇ ਮਾਮਲੇ ਵੀ ਉਜਾਗਰ ਹੋ ਰਹੇ ਹਨ। ਜ਼ਿਆਦਾਤਰ ਦੰਗਿਆਂ ’ਚ ਸਲੀਪਰ ਸੈੱਲ ਵੱਲੋਂ ਫੈਲਾਈ ਜਾ ਰਹੀ ਨਫਰਤ ਦੇ ਪੈਗਾਮ ਹੀ ਹਨ, ਜੋ ਸੋਸ਼ਲ ਮੀਡੀਆ ਜ਼ਰੀਏ ਘਰ-ਘਰ ਪਹੰੁਚਾਏ ਜਾ ਰਹੇ ਹਨ। ਛੋਟੇ-ਛੋਟੇ ਕਸਬੇ ਤੇ ਪਿੰਡ ਵੀ ਇੰਟਰਨੈੱਟ ਦੀ ਪਹੰੁਚ ਨਾਲ ਸਮਾਜ ’ਚ ਇਨ੍ਹਾਂ ਜ਼ਹਿਰੀਲੀਆਂ ਪੋਸਟਾਂ ਜਰੀਏ ਹਿੰਸਾ ਦਾ ਕੇਂਦਰ ਬਣਦੇ ਜਾ ਰਹੇ ਹਨ।
ਅੱਜ ਜੇਕਰ ਅਸੀਂ ਆਪਣੇ ਸਮਾਜਿਕ ਤਾਣੇ-ਬਾਣੇ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੇ ਪਰਿਵਾਰ ਦੇ ਕਿਸ਼ੋਰ ਅਤੇ ਨੌਜਵਾਨ ਵਰਗ ਨੂੰ ਅਜਿਹਾ ਮਾਰਗਦਰਸ਼ਨ ਦੇਣਾ ਹੋਵੇਗਾ ਤਾਂ ਕਿ ਉਨ੍ਹਾਂ ਦਾ ਨੈਤਿਕ ਅਤੇ ਚਾਰਿੱਤਿ੍ਰਕ ਵਿਕਾਸ ਹੋ ਸਕੇ। ਸ਼ਾਸਨ ਵੱਲੋਂ ਕਾਨੂੰਨ ਬਣਾਉਣ ਦੀ ਬਜਾਏ ਪਰਿਵਾਰਕ ਮਾਹੌਲ ਇਸ ਦਿਸ਼ਾ ’ਚ ਜ਼ਿਆਦਾ ਸਾਰਥਿਕ ਨਤੀਜੇ ਦੇ ਸਕਦਾ ਹੈ।
ਮੁਨੀਸ਼ ਭਾਟੀਆ
(ਇਹ ਲੇਖਕ ਦੇ ਆਪਣੇ ਵਿਚਾਰ ਹਨ)