ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home ਦੇਸ਼ GST Registrat...

    GST Registration Camp Faridkot: ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਫ਼ਰੀਦਕੋਟ ਅਤੇ ਜੈਤੋ ਵਿਖੇ ਲਾਇਆ ਗਿਆ ਰਜਿਸਟ੍ਰੇਸ਼ਨ ਕੈਂਪ

    GST Registration Camp Faridkot
    GST Registration Camp Faridkot: ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਫ਼ਰੀਦਕੋਟ ਅਤੇ ਜੈਤੋ ਵਿਖੇ ਲਾਇਆ ਗਿਆ ਰਜਿਸਟ੍ਰੇਸ਼ਨ ਕੈਂਪ

    ਰਜਿਸਟਰੇਸ਼ਨ ਕਰਨ ’ਚ ਪੇਸ਼ ਆਉਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਕੀਤਾ ਹੱਲ 

    GST Registration Camp Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਰਾਜ ਕਰ, ਫਰੀਦਕੋਟ, ਵਰੁਣ ਨਾਗਪਾਲ ਦੀ ਅਗਵਾਈ ਹੇਠ ਪੁਰਾਣੀ ਦਾਣਾ ਮੰਡੀ, ਫਰੀਦਕੋਟ ਅਤੇ ਕਿਲ੍ਹਾ ਰੋਡ ਫਰੀਦਕੋਟ ਵਿਖੇ ਰਜਿਸਟ੍ਰੇਸ਼ਨ ਕੈਪ ਲਗਾਇਆ ਗਿਆ। ਇਹ ਕੈਂਪ ਦਾ ਮੁੱਖ ਮਕਸਦ ਅਣ-ਰਜਿਸਟਰਡ ਡੀਲਰਾਂ ਨੂੰ ਮੌਕੇ ’ਤੇ ਹੀ ਰਜਿਸਟਰਡ ਕਰਨਾ ਸੀ ਅਤੇ ਫਰੀਦਕੋਟ ਸ਼ਹਿਰ ਦੇ ਅਣ-ਰਜਿਸਟਰਡ ਡੀਲਰਾਂ ਵੱਲੋਂ ਇਸ ਕੈਂਪ ਵਿੱਚ ਹਿੱਸਾ ਲਿਆ ਗਿਆ।

    ਇਸ ਕੈਂਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼ੀਨਮ ਰਾਣੀ, ਰਾਜ ਕਰ ਅਫਸਰ ਨੇ ਦੱਸਿਆ ਕਿ ਇਹ ਕੈਂਪ ਅਣ-ਰਜਿਸਟਰਡ ਡੀਲਰਾਂ ਨੂੰ ਜੀ.ਐਸ.ਟੀ. ਐਕਟ ਅਧੀਨ ਰਜਿਸਟਰਡ ਕਰਨ ਲਈ ਲਗਾਇਆ ਗਿਆ ਹੈ ਤੇ ਇਸ ਕੈਂਪ ਵਿੱਚ ਹਰ ਅਣ-ਰਜਿਸਟਰਡ ਡੀਲਰ ਨੂੰ ਰਜਿਸਟਰੇਸ਼ਨ ਕਰਨ ਵਿੱਚ ਪੇਸ਼ ਆਉਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜਿਹੜੀਆਂ ਫਰਮ ਰਜਿਸਟਰੇਸਨ ਦੇ ਦਾਇਰੇ ਵਿੱਚ ਆਉਂਦੀਆਂ ਹਨ, ਪ੍ਰੰਤੂ ਉਨ੍ਹਾਂ ਵੱਲੋਂ ਜੀ.ਐਸ.ਟੀ. ਰਜਿਸਟ੍ਰੇਸ਼ਨ ਲਈ ਅਜੇ ਤੱਕ ਅਪਲਾਈ ਨਹੀਂ ਕੀਤਾ ਗਿਆ, ਉਹਨਾਂ ਵਿਰੁੱਧ ਜੀ.ਐਸ.ਟੀ. ਐਕਟ ਅਧੀਨ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। GST Registration Camp Faridkot

    GST Registration Camp Faridkot
    GST Registration Camp Faridkot

    ਇਹ ਵੀ ਪੜ੍ਹੋ: YouTuber Jyoti Malhotra: ਪਾਕਿਸਤਾਨੀ ਪੁਲਿਸ ਦੇ ਸਾਬਕਾ ਐੱਸਆਈ ਨਾਲ ਜੋਤੀ ਮਲਹੋਤਰਾ ਦੀ ਸੀ ‘ਸਿੱਧੀ ਗੱਲਬਾਤ’

    ਉਹਨਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਹ ਰਜਿਸਟ੍ਰੇਸ਼ਨ ਕੈਂਪ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਵੀ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਅਣ-ਰਜਿਸਟਰਡ ਡੀਲਰ ਇਸ ਦਾ ਫਾਇਦਾ ਉਠਾ ਸਕਣ। ਇਸ ਕੈਂਪ ਵਿੱਚ ਜਸਵੰਤ ਸਿੰਘ, ਕੁਲਵਿੰਦਰ ਸਿੰਘ, ਸਮੇਤ ਸਟਾਫ, ਦਫਤਰ ਸਹਾਇਕ ਕਮਿਸ਼ਨਰ ਰਾਜ ਕਰ, ਫਰੀਦਕੋਟ ਨੇ ਵਿਭਾਗ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ।