GST on Hospital Room : ਦਿੱਲੀ AIIMS ’ਚ ਹੁਣ ਇਲਾਜ ਕਰਵਾਉਣਾ ਹੋਇਆ ਮਹਿੰਗਾ

ਦਿੱਲੀ AIIMS ’ਚ ਹੁਣ ਇਲਾਜ ਕਰਵਾਉਣਾ ਹੋਇਆ ਮਹਿੰਗਾ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਦੇਸ਼ ਵਿਚ ਮਹਿੰਗਾਈ ਪਹਿਲਾਂ ਹੀ ਸਿਖਰ ’ਤੇ ਹੈ। ਅਜਿਹੇ ’ਚ ਹੁਣ ਹਸਪਤਾਲਾਂ ’ਚ ਵੀ ਜੀ.ਐੱਸ.ਟੀ. ਜਿਸ ਕਾਰਨ ਆਮ ਆਦਮੀ ਦਾ ਇਲਾਜ ਮਹਿੰਗਾ ਹੋ ਗਿਆ ਹੈ। ਦਰਅਸਲ, ਜੀਐਸਟੀ ਕੌਂਸਲ ਦੀ 28 ਤੋਂ 29 ਜੂਨ ਤੱਕ ਹੋਈ 47ਵੀਂ ਮੀਟਿੰਗ ਵਿੱਚ ਕਈ ਸੈਕਟਰਾਂ ਲਈ ਜੀਐਸਟੀ ਦਰਾਂ ਵਿੱਚ ਸੋਧ ਕੀਤੀ ਗਈ ਹੈ ਅਤੇ ਕਈ ਅਜਿਹੀਆਂ ਚੀਜ਼ਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ, ਜਿਨ੍ਹਾਂ ਉੱਤੇ ਹੁਣ ਤੱਕ ਟੈਕਸ ਨਹੀਂ ਲਗਾਇਆ ਗਿਆ ਸੀ।

ਇਸ ਕਾਰਨ ਸੋਮਵਾਰ 18 ਜੁਲਾਈ ਤੋਂ ਦੇਸ਼ ਵਿੱਚ ਕਈ ਸੇਵਾਵਾਂ ਅਤੇ ਖਪਤ ਦੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ। ਇਸ ਵਿੱਚ ਹਸਪਤਾਲ ਇਲਾਜ ਵੀ ਸ਼ਾਮਲ ਹੈ। ਨਵੀਂ ਸੋਧ ਮੁਤਾਬਕ ਹੁਣ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਕਮਰਿਆਂ ਲਈ ਵੱਧ ਪੈਸੇ ਦੇਣੇ ਪੈਣਗੇ।

ਦਿੱਲੀ ਏਮਜ਼ ’ਚ ਇਲਾਜ ਕਰਵਾਉਣਾ ਮਹਿੰਗਾ ਹੋ ਗਿਆ

ਏਮਜ਼ ਦੇ ਪ੍ਰਾਈਵੇਟ ਵਾਰਡ ਵਿੱਚ ਇਲਾਜ ਕਰਵਾਉਣਾ ਹੁਣ ਮਹਿੰਗਾ ਹੋ ਗਿਆ ਹੈ। ਹੁਣ ਏਮਜ਼ ਦੇ ਪ੍ਰਾਈਵੇਟ ਵਾਰਡਾਂ ਵਿੱਚ 5 ਫੀਸਦੀ ਜੀਐਸਟੀ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਹੁਣ ਮਰੀਜ਼ਾਂ ਨੂੰ ਰੋਜ਼ਾਨਾ 300 ਰੁਪਏ ਵਾਧੂ ਦੇਣੇ ਪੈਣਗੇ। ਬੁੱਧਵਾਰ ਨੂੰ ਏਮਜ਼ ਪ੍ਰਸ਼ਾਸਨ ਨੇ ਅਡੀਸ਼ ਜਾਰੀ ਕਰਦੇ ਹੋਏ ਇਸ ਦੀ ਸੂਚਨਾ ਦਿੱਤੀ। ਹੁਣ 6 ਹਜ਼ਾਰ ਰੁਪਏ ਦੇ ਬੈੱਡ ’ਤੇ 5 ਫੀਸਦੀ ਜੀਐਸਟੀ ਲੱਗਣ ਤੋਂ ਬਾਅਦ ਇਸ ਦਾ ਕਿਰਾਇਆ 300 ਤੋਂ 6300 ਰੁਪਏ ਵਧ ਗਿਆ ਹੈ।

ਕੀ ਹੈ ਮਾਮਲਾ

ਧਿਆਨ ਯੋਗ ਹੈ ਕਿ ਏਮਜ਼ ਦੇ ਪ੍ਰਾਈਵੇਟ ਵਾਰਡ ਵਿੱਚ 288 ਬੈੱਡਾਂ ਦੀ ਸੁਵਿਧਾ ਹੈ। ਮਈ ਵਿੱਚ ਜਾਰੀ ਇੱਕ ਆਦੇਸ਼ ਵਿੱਚ, ਏਮਜ਼ ਪ੍ਰਸ਼ਾਸਨ ਨੇ ਪ੍ਰਾਈਵੇਟ ਵਾਰਡ ਵਿੱਚ ਬੀ ਕਲਾਸ ਰੂਮ ਦੀ ਫੀਸ 2,000 ਰੁਪਏ ਪ੍ਰਤੀ ਦਿਨ ਵਧਾ ਕੇ 3,000 ਰੁਪਏ ਅਤੇ ਡੀਲਕਸ ਕਲਾਸ ਰੂਮ ਦੀ ਫੀਸ 3,000 ਤੋਂ 6,000 ਰੁਪਏ ਪ੍ਰਤੀ ਦਿਨ ਵਧਾ ਦਿੱਤੀ ਸੀ। ਜਿਸ ’ਤੇ ਹੁਣ ਇਕ ਵਾਰ ਫਿਰ 5 ਫੀਸਦੀ ਜੀਐਸਟੀ ਜੋੜ ਕੇ ਲਿਆ ਜਾਵੇਗਾ।