ਭਾਰਤ ਲੈ ਰਿਹਾ ਹੈ ਸਾਡੀ ਜਗ੍ਹਾ
ਨਵੀਂ ਦਿੱਲੀ: ਭੂਟਾਨ ਦੇ ਡੋਕਾ ਲਾ ਇਲਾਕੇ ਨੂੰ ਲੈ ਕੇ ਭਾਰਤ ਅਤੇ ਚੀਨ ਦਰਅਿਮਾਨ ਜਾਰੀ ਰੱਫੜ ਦੌਰਾਨ ਚੀਨ ਦੇ ਸਰਕਾਰੀ ਅਖ਼ਬਾਰ ਨੇ ਭਾਰਤ ਦੀ ਤਾਰੀਫ਼ ਕੀਤੀ ਹੈ। ਗਲੋਬਲ ਟਾਈਮਜ਼ ਨੇ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਨੂੰ ਲੈ ਕੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਹੈ ਕਿ ਭਾਰਤ ਦੇ ਜੀਐੱਸਟੀ ਅਤੇ ਮੇਕ ਇਨ ਇੰਡੀਆ ਦੇ ਕਦਮ ਨਾਲ ਇੱਕ ਮਾਰਕੀਟ ਵਜੋਂ ਭਾਰਤ ਵਿਦੇਸ਼ੀ ਕੰਪਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਇਸ ਲੇਖ ਵਿੱਚ ਇਹ ਵੀ ਲਿਖਿਆ ਗਿਆ ਹੈ ਕਿਹੁਣ ਤੱਥ ਇਲੈਕਟ੍ਰੋਨਿਕ ਯੰਤਰਾਂ ਦੀ ਲੋ-ਕਾਸਟ ਮੈਨੂਫੈਕਚਰਿੰਗ ਚੀਨ ਵਿੱਚ ਹੁੰਦੀ ਸੀ, ਪਰ ਹੌਲੀ-ਹੌਲੀ ਇਹ ਮਾਰਕੀਟ ਚੀਨ ਤੋਂ ਹਟ ਰਹੀ ਹੈ। ਇਸ ਤਰ੍ਹਾਂ ਭਾਰਤ ਲਈ ਇਹ ਮਹੱਤਵਪੂਰਨ ਹੈ ਕਿ ਇਹ ਕਿਵੇਂ ਵਿਸ਼ਵ ਫੈਕਟਰੀ ਦੇ ਰੂਪ ਵਿੱਚ ਚੀਨ ਦੀ ਜਗ੍ਹਾ ਲੈਂਦਾ ਹੈ।