ਕੁਦਰਤੀ ਕਰੋਪੀਆਂ ’ਚ ਵਾਧਾ ਬਨਾਮ ਕਥਿਤ ਮਨੁੱਖੀ ਵਿਕਾਸ
ਜੰਮੂ-ਕਸ਼ਮੀਰ ’ਚ ਅਮਰਨਾਥ ਗੁਫ਼ਾ ਦੇ ਨਜ਼ਦੀਕ ਬੱਦਲ ਫਟਣ ਨਾਲ ਹੋਇਆ ਹਾਦਸਾ ਇੱਕ ਪਾਸੇ ਤਾਂ ਉੱਤਰਾਖੰਡ ’ਚ ਲਿਖੇ ਜਾ ਰਹੇ ਆਧੁਨਿਕ ਵਿਕਾਸ ਦੇ ਮਾੜੇ ਨਤੀਜੇ ਦਾ ਵਿਸਥਾਰ ਹੀ ਹੈ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਤੇ 40 ਤੋਂ ਜ਼ਿਆਦਾ ਸ਼ਰਧਾਲੂ ਲਾਪਤਾ ਹਨ ਜਦੋਂ ਕਿ ਘਟਨਾ ਦੇ ਤੁਰੰਤ ਬਾਅਦ ਭਾਰਤੀ ਫੌਜ ਨਾਲ ਮਿਲ ਕੇ ਸੁਰੱਖਿਆ ਏਜੰਸੀਆਂ ਜੰਗੀ ਪੱਧਰ ’ਤੇ ਬਚਾਅ ਅਤੇ ਰਾਹਤ ਕਾਰਜਾਂ ’ਚ ਜੁੱਟ ਗਈਆਂ ਸਨ ਯਾਤਰੀਆਂ ਦੇ ਅਰਾਮ ਲਈ ਜੋ ਅਰਾਮ ਸਥਾਨ ਬਣਾਏ ਗਏ ਸਨ, ਬੱਦਲ ਫਟਣ ਨਾਲ ਉੱਥੇ ਜ਼ਮੀਨ ਖਿਸਕਣ ਨਾਲ ਉਸ ਮਲਬੇ ਦੀ ਲਪੇਟ ’ਚ ਕਈ ਤੰਬੂ ਆ ਗਏ ਨਤੀਜੇ ਵਜੋਂ ਕੈਂਪ ਖੇਤਰ ’ਚ ਚਿੱਕੜ ਦੀ ਮੋਟੀ ਪਰਤ ਦੇ ਹੇਠਾਂ ਕਈ ਜ਼ਿੰਦਗੀਆਂ ਦਬੀਆਂ ਰਹਿ ਗਈਆਂ
ਇਸ ਹਾਦਸੇ ’ਚ ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਬਚ ਗਿਆ ਸਿੰਘ ਦਾ ਕਹਿਣਾ ਹੈ ਕਿ ਅਚਾਨਕ ਮੌਸਮ ’ਚ ਬਦਲਾਅ ਆਇਆ ਤੇ ਬੱਦਲ ਫਟਣ ਨਾਲ ਤੇਜ਼ ਬਰਸਾਤ ਹੋਣ ਲੱਗੀ ਇਸ ਨਾਲ ਜੋ ਪਹਾੜੀ ਮਲਬੇ ਦਾ ਸੈਲਾਬ ਹੇਠਾਂ ਆਇਆ ਉਸ ’ਚ ਕਈ ਤੰਬੂਆਂ ਨੂੰ ਰੁੜ੍ਹਦੇ ਦੇਖਿਆ ਇਹ ਹਾਦਸਾ ਉੱਤਰਾਖੰਡ ’ਚ ਆਏ ਕੇਦਾਰਨਾਥ ਅਤੇ ਰਿਸ਼ੀ-ਗੰਗਾ ਹਾਦਸਿਆਂ ਵਰਗਾ ਹੀ ਸੀ ਦਰਅਸਲ ਆਧੁਨਿਕ ਵਿਕਾਸ ਲਈ ਜਿਸ ਤਰ੍ਹਾਂ ਪਹਾੜਾਂ ਨੂੰ ਉੱਤਰਾਖੰਡ, ਹਿਮਾਚਲ ਅਤੇ ਕਸ਼ਮੀਰ ’ਚ ਨਿਚੋੜਿਆ ਜਾ ਰਿਹਾ ਹੈ, ਉਸ ਦੇ ਨਤੀਜੇ ਵਜੋਂ ਹਾਦਸਿਆਂ ਦੀ ਇਹ ਇਬਾਰਤ ਕੁਦਰਤ ਦਾ ਗੁੱਸਾ ਲਿਖ ਰਿਹਾ ਹੈ ਪਰ ਅਸੀਂ ਹਾਂ ਕਿ ਇਨ੍ਹਾਂ ਲਗਾਤਾਰ ਹੋ ਰਹੇ ਹਾਦਸਿਆਂ ਤੋਂ ਕੋਈ ਸਿੱਖਿਆ ਨਹੀਂ ਲੈ ਰਹੇ ਹਾਂ
ਕੇਦਾਰਨਾਥ ’ਚ ਵੀ ਬੱਦਲ ਫਟਣ ਨਾਲ ਕਹਿਰ ਭਿਆਨਕ ਰੂਪ ’ਚ ਦੇਖਣ ਨੂੰ ਮਿਲਿਆ ਸੀ ਤੱਦ 2013 ’ਚ ਸੁਪਰੀਮ ਕੋਰਟ ਦੇ ਆਦੇਸ਼ ’ਤੇ ਉੱਤਰਾਖੰਡ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ, ਜਿਸ ਨਾਲ ਹਿਮਾਲਿਆ ਖੇਤਰ ’ਚ ਨਿਰਮਾਣ-ਅਧੀਨ 80 ਬਿਜਲੀ ਪ੍ਰਾਜੈਕਟਾਂ ਦੀ ਸਮੀਖਿਆ ਕਰਕੇ ਰਿਪੋਰਟ ਦੇਣੀ ਸੀ ਇਸ ਵਿੱਚ ਰਿਸ਼ੀ ਗੰਗਾ ਪ੍ਰਾਜੈਕਟ ਵੀ ਸ਼ਾਮਲ ਸੀ ਇਸ ਕਮੇਟੀ ਨੂੰ ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਅਧਿਐਨ ਕਰਕੇ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦੇਣੀ ਸੀ,
ਪਰ ਅਜਿਹਾ ਹੋਇਆ ਨਹੀਂ ਅਤੇ ਰਿਸ਼ੀ-ਗੰਗਾ ਘਟਨਾ ਵਾਪਰ ਗਈ ਇੱਥੇ ਬਰਫ ਦੇ ਇੱਕ ਵੱਡੇ ਹਿੱਸੇ ਦੇ ਟੁੱਟਣ ਨਾਲ ਆਏ ਹੜ੍ਹ ਕਾਰਨ ਚਮੋਲੀ ਜ਼ਿਲ੍ਹੇ ਦੇ ਰਿਸ਼ੀਗੰਗਾ ਅਤੇ ਧੌਲੀਗੰਗਾ ਪਾਣੀ ਬਿਜਲੀ ਪ੍ਰਾਜੈਕਟਾਂ ਲਈ ਬਣਾਏ ਜਾ ਬੰਨ੍ਹ ਟੁੱਟ ਗਏ ਸਨ ਨਤੀਜੇ ਵਜੋਂ ਕਰੀਬ 150 ਤੋਂ ਜ਼ਿਆਦਾ ਲੋਕ ਮੌਤ ਦੇ ਮੂੰਹ ’ਚ ਸਮਾ ਗਏ ਸੀ ਇਸ ਘਟਨਾ ਨੇ ਇੱਕ ਵਾਰ ਫੇਰ ਆਧੁਨਿਕ ਵਿਕਾਸ ਬਨਾਮ ਕਹਿਰ ਦੀ ਚਿਤਾਵਨੀ ਦਿੱਤੀ ਸੀ ਪਰ ਸ਼ਾਸਨ-ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਅਤੇ ਬਰਬਾਦੀ ਦਾ ਕਥਿਤ ਵਿਕਾਸ ਜਾਰੀ ਰਿਹਾ ਏਦਾਂ ਹੀ ਵਿਕਾਸ ਦੀ ਇਬਾਰਤ ਘਾਟੀ ’ਚ ਕਿਸ਼ਨਗੰਗਾ ਨਦੀ ’ਤੇ ਬਣੇ ਬਿਜਲੀ ਪ੍ਰਾਜੈਕਟਾਂ ਨੇ ਇਸ ਅਮਰਨਾਥ ਹਾਦਸੇ ਨਾਲ ਲਿਖ ਦਿੱਤੀ ਹੈ
ਇਹ ਸਭ ਕੁਦਰਤੀ ਹਾਦਸੇ ਘੱਟ ਅਤੇ ਮਨੁੱਖ ਵੱਲੋਂ ਪੈਦਾ ਤਬਾਹੀਆਂ ਜ਼ਿਆਦਾ ਹਨ ਹਾਲਾਂਕਿ 2019 ’ਚ ਨੰਦਾ ਦੇਵੀ ਸੁਰੱਖਿਅਤ ਖੇਤਰ ’ਚ ਬਿਜਲੀ ਲਈ ਬਣ ਰਹੇ ਬੰਨ੍ਹਾਂ ਨੂੰ ਰੋਕਣ ਲਈ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ, ਕਿਉਂਕਿ ਪਹਾੜਾਂ ’ਤੇ ਜੋ ਝੀਲਾਂ ਬਣਾਈਆਂ ਜਾ ਰਹੀਆਂ ਹਨ, ਉਹ ਕਦੇ ਵੀ ਹੜ੍ਹ ਦਾ ਕਾਰਨ ਬਣ ਸਕਦੀ ਹਨ ਇਸ ਰਿਪੋਰਟ ਦੀ ਅਣਦੇਖੀ ਕੀਤੀ ਗਈ ਅਤੇ 7 ਫਰਵਰੀ 2021 ਦੀ ਸਵੇਰ ਰਿਸ਼ੀ-ਗੰਗਾ ’ਚ ਕਹਿਰ ਦਾ ਦ੍ਰਿਸ਼ ਹਕੀਕਤ ’ਚ ਸਾਹਮਣੇ ਆ ਗਿਆ
ਖੁਸ਼ਹਾਲੀ, ਤਰੱਕੀ ਅਤੇ ਵਿਗਿਆਨਕ ਪ੍ਰਾਪਤੀਆਂ ਦਾ ਸਿਖ਼ਰ ਛੂਹ ਲੈਣ ਦੇ ਬਾਵਜੂਦ ਕੁਦਰਤ ਦੀ ਕਰੋਪੀ ਧਰਤੀ ਦੇ ਕਿਸ ਹਿੱਸੇ ਦੇ ਗਰਭ ’ਚੋਂ ਫੁੱਟ ਪਵੇਗੀ ਜਾਂ ਅਸਮਾਨ ਤੋਂ ਡਿੱਗ ਪਵੇਗੀ, ਇਹ ਜਾਣਨ ’ਚ ਅਸੀਂ ਬੌਣੇ ਹੀ ਹਾਂ ਭੂਚਾਲ ਦੀ ਤਾਂ ਭਿਣਕ ਵੀ ਨਹੀਂ ਲੱਗਦੀ ਜ਼ਾਹਿਰ ਹੈ, ਇਸ ਨੂੰ ਰੋਕਣ ਦਾ ਇੱਕ ਉਪਾਅ ਹੈ ਕਿ ਵਿਕਾਸ ਦੀ ਜ਼ਲਦਬਾਜ਼ੀ ’ਚ ਵਾਤਾਵਰਨ ਦੀ ਅਣਦੇਖੀ ਨਾ ਕੀਤੀ ਜਾਵੇ ਪਰ ਵਿਡੰਬਨਾ ਹੈ ਕਿ ਘਰੇਲੂ ਵਿਕਾਸ ਦਰ ਨੂੰ ਹੱਲਾਸ਼ੇਰੀ ਦੇਣ ਦੇ ਮੱਦੇਨਜ਼ਰ ਬੁਨਿਆਦੀ ਵਿਕਾਸ ਦੇ ਬਹਾਨੇ ਦੇਸ਼ੀ-ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਵਾਤਾਵਰਨ ਸਬੰਧੀ ਮਨਜ਼ੂਰੀਆਂ ਨੂੰ ਸਰਕਾਰਾਂ ਅੜਿੱਕਾ ਕਰਾਰ ਦੇ ਦਿੰਦੀਆਂ ਹਨ ਇਸ ਤੋਂ ਸਾਬਤ ਹੁੰਦਾ ਹੈ ਕਿ ਆਖ਼ਰ ਸਾਡੀ ਵਰਤਮਾਨ ਅਰਥਵਿਵਸਥਾ ਦਾ ਮਜ਼ਬੂਤ ਆਧਾਰ ਅਟੁੱਟ ਕੁਦਰਤੀ ਸੰਪਦਾ ਅਤੇ ਖੇਤੀ ਹੀ ਹੈ
ਪਰ ਕਸ਼ਮੀਰ, ਹਿਮਾਚਲ ਹੋਵੇ ਜਾਂ ਉੱਤਰਾਖੰਡ ਕੁਦਰਤੀ ਸੰਪਦਾ ਨਾਲ ਭਰਪੂਰ ਇਹ ਸੂਬੇ ਉਦਯੋਗਪਤੀਆਂ ਦੀ ਲਾਬੀ ਜੀਡੀਪੀ ਅਤੇ ਵਿਕਾਸ ਦਰ ਦੇ ਨਾਂਅ ’ਤੇ ਵਾਤਾਵਰਨ ਸਬੰਧੀ ਸਖ਼ਤ ਨੀਤੀਆਂ ਦੀ ਧਾਰ ਨੂੰ ਖੁੰਢਾ ਬਣਾ ਕੇ ਆਪਣੇ ਹਿੱਤ ਸਾਧਣ ’ਚ ਲੱਗੀ ਹੈ ਵਿਕਾਸ ਦਾ ਲੌਲੀਪਾਪ ਕੁਦਰਤ ਨਾਲ ਖਿਲਵਾੜ ਦਾ ਕਾਰਨ ਬਣਿਆ ਹੋਇਆ ਹੈ ਇਨ੍ਹਾਂ ਤਬਾਹੀਆਂ ਦਾ ਮੁਲਾਂਕਣ ਇਸ ਪਰਿਪੱਖ ’ਚ ਕਰਨ ਦੀ ਜ਼ਰੂਰਤ ਹੈ
ਹਿਮਾਚਲ ਖੇਤਰ ਦੀ ਤਬਾਹੀ ਦੀ ਇਬਾਰਤ ਟੀਹਰੀ ’ਚ ਗੰਗਾ ਨਦੀ ’ਤੇ ਬਣੇ ਵੱਡੇ-ਵੱਡੇ ਬੰਨ੍ਹਾਂ ਦੇ ਨਿਰਮਾਣ ਨਾਲ ਹੀ ਲਿਖ ਦਿੱਤੀ ਗਈ ਸੀ ਨਤੀਜੇ ਵਜੋਂ ਵੱਡੀ ਗਿਣਤੀ ’ਚ ਲੋਕਾਂ ਦਾ ਪੁਸ਼ਤੈਨੀ ਪਿੰਡਾਂ-ਕਸਬਿਆਂ ਤੋਂ ਉਜਾੜਾ ਤਾਂ ਹੋਇਆ ਹੀ, ਲੱਖਾਂ ਹੈਕਟੇਅਰ ਜੰਗਲ ਵੀ ਤਬਾਹ ਹੋ ਗਏ ਬੰਨ੍ਹ ਦੇ ਨਿਰਮਾਣ ’ਚ ਧਮਾਕਾਖੇਜਾਂ ਦੇ ਇਸਤੇਮਾਲ ਨੇ ਧਰਤੀ ਦੇ ਅੰਦਰੂਨੀ ਈਕੋਲਾਜੀ ਤੰਤਰ ਦੇ ਤਾਣੇ-ਬਾਣੇ ਨੂੰ ਕਮਜ਼ੋਰ ਕਰ ਦਿੱਤਾ ਬਿਜਲੀ ਪ੍ਰਾਜੈਕਟਾਂ ਅਤੇ ਸੜਕਾਂ ਦਾ ਜਾਲ ਵਿਛਾਉਣ ਲਈ ਵੀ ਧਮਾਕਿਆਂ ਨਾਲ ਫੈਲੇ ਮਲਬੇ ਨੂੰ ਵੀ ਨਦੀਆਂ ’ਚ ਸੁੱਟ ਦਿੱਤਾ ਗਿਆ ਨਤੀਜੇ ਵਜੋਂ ਨਦੀਆਂ ਦਾ ਤਲ ਮਲਬੇ ਨਾਲ ਭਰ ਗਿਆ, ਇਸ ਦੇ ਬਾਵਜੂਦ ਉਨ੍ਹਾਂ ਦੀ ਜਲ ਭੰਡਾਰਨ ਸਮਰੱਥਾ ਨਸ਼ਟ ਹੋਈ ਅਤੇ ਪਾਣੀ ਦਾ ਵਹਾਅ ਰੁਕਿਆ ਲਿਹਾਜ਼ਾ ਬਰਸਾਤ ਆਉਂਦੀ ਹੈ ਤਾਂ ਨਦੀਆਂ ਤੁਰੰਤ ਹੜ੍ਹ ’ਚ ਬਦਲ ਕੇ ਤਬਾਹੀ ’ਚ ਬਦਲਣ ਲੱਗਦੀਆਂ ਹਨ ਉੱਤਰਕਾਸ਼ੀ ’ਚ ਜਦੋਂ ਹੜ੍ਹ ਆਇਆ ਸੀ,
ਉਸ ਦੀ ਵਜ੍ਹਾ ਕਾਲਿੰਦੀ ਗਾਡ ਅਤੇ ਅਸੀਗੰਗਾ ਨਦੀਆਂ ’ਤੇ ਨਿਰਮਾਣ-ਅਧੀਨ ਜਲ ਬਿਜਲੀ ਪ੍ਰਾਜੈਕਟ ਸਨ ਇਸ ਆਫ਼ਤ ’ਚ ਕਰੀਬ 176 ਜਣੇ ਮਾਰੇ ਗਏ ਸਨ ਪ੍ਰਾਜੈਕਟਾਂ ਲਈ ਰੁੱਖ ਵੀ ਪੁੱਟੇ ਗਏ ਇਸ ਕਾਰਨ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹੀ ਰੱਖਣ ਦਾ ਕੁਦਰਤੀ ਢਾਂਚਾ ਬਣਾਉਂਦੀਆਂ ਹਨ, ਉਹ ਟੁੱਟ ਗਿਆ ਸੀ ਨਤੀਜੇ ਵਜੋਂ ਜ਼ਮੀਨ ਖਿਸਕਣ ਲੱਗੀ ਉੱਤਰਾਖੰਡ ’ਚ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ’ਤੇ ਜਲ ਬਿਜਲੀ ਪ੍ਰਾਜੈਕਟ ਲਾ ਕੇ ਸਰਕਾਰ ਇਸ ਨੂੰ ਬਿਜਲੀ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ’ਚ ਹੈ ਜਿਸ ਨਾਲ ਬਿਜਲੀ ਵੇਚ ਕੇ ਇੱਥੋਂ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਇਆ ਜਾ ਸਕੇ
ਫ਼ਿਲਹਾਲ ਸੂਬੇ ’ਚ 70 ਤੋਂ ਜ਼ਿਆਦਾ ਜਲ ਬਿਜਲੀ ਪ੍ਰਾਜੈਕਟ ਆਕਾਰ ਲੈ ਰਹੇ ਹਨ ਪ੍ਰਸਿੱਧ ਵਾਤਾਵਰਨ ਮਾਹਿਰ ਸੁੰਦਰ ਲਾਲ ਬਹੁਗੁਣਾ ਨੇ ਇਸ ਕਥਿਤ ਵਿਕਾਸ ਨੂੰ ਰੋਕਣ ਦੀ ਨਿਗ੍ਹਾ ਨਾਲ ਕਈ ਵਾਰ ਮਰਨ ਵਰਤ ਰੱਖੇ ਸਨ ਪਰ ਸੱਤਾਧਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਪੂਰੇ ਹਿਮਾਚਲ ਖੇਤਰ ’ਚ ਜਿੱਥੇ-ਜਿੱਥੇ ਦੇਵਭੂਮੀਆਂ ਨਾਲ ਜੁੜੇ ਧਾਰਮਿਕ ਅਸਥਾਨ ਹਨ, ਉਨ੍ਹਾਂ ਨੂੰ ਸੁਵਿਧਾਜਨਕ ਅਤੇ ਮਨੋਰੰਜਨ ਨਾਲ ਯੁਕਤ ਸੈਰ-ਸਪਾਟਾ ਸਥਾਨਾਂ ’ਚ ਬਦਲਣ ਦੀ ਨਿਗ੍ਹਾ ਨਾਲ ਨਦੀਆਂ ਤੇ ਝੀਲਾਂ ਦੇ ਖੇਤਰ ’ਚ ਦਰੱਖਤ ਕੱਟਣ ’ਤੇ ਪਾਬੰਦੀ ਸੀ ਨਦੀਆਂ ਦੇ ਕੰਢਿਆਂ ’ਤੇ ਹੋਟਲ ਨਹੀਂ ਬਣਾਏ ਜਾ ਸਕਦੇ ਹਨ ਇੱਥੋਂ ਤੱਕ ਕਿ ਇਸ ਪੂਰੇ ਖੇਤਰ ’ਚ ਕਥਿਤ ਵਿਕਾਸ ਦੀ ਖੁੱਲ੍ਹੀ ਛੋਟ ਦੇ ਦਿੱਤੀ ਗਈ ਹੈ
ਸਥਾਨਕ ਪਰੰਪਰਾਗਤ ਰੁਜ਼ਗਾਰ ਲਗਭਗ ਖਤਮ ਹੋ ਗਏ ਹਨ, ਨਤੀਜੇ ਵਜੋਂ ਨਵੇਂ ਰੁਜ਼ਗਾਰ ਦੀ ਭਾਲ ’ਚ ਨੌਜਵਾਨਾਂ ਨੂੰ ਮਹਾਂਨਗਰਾਂ ਵੱਲ ਪਲਾਇਨ ਕਰਨਾ ਪੈ ਰਿਹਾ ਹੈ 2011 ’ਚ ਹੋਈ ਜਨਗਣਨਾ ਦੇ ਅੰਕੜਿਆਂ ਅਨੁਸਾਰ ਪੌੜੀ ਗੜਵਾਲ ਅਤੇ ਅਲਮੋੜਾ ਜਿਲ੍ਹੇ ’ਚ ਹਿੰਦੂਆਂ ਦੀ ਅਬਾਦੀ ਹੀ ਘਟ ਗਈ ਹੈ ਤੈਅ ਹੈ, ਖੇਤਰ ’ਚ ਪਲਾਇਨ ਅਤੇ ਪੱਛੜਾਪਣ ਵਧਿਆ ਹੈ ਵਿਕਾਸ ਦੀ ਪਹੁੰਚ ਧਾਰਮਿਕ ਸਥਾਨਾਂ ਤੱਕ ਹੀ ਸੀਮਿਤ ਰਹੀ ਹੈ,
ਕਿਉਂਕਿ ਇਸ ਵਿਕਾਸ ਦਾ ਮਕਸਦ ਸਿਰਫ਼ ਸ਼ਰਧਾਲੂਆਂ ਦੀ ਆਸਥਾ ਦਾ ਆਰਥਿਕ ਦੋਹਨ ਹੈ ਇਹੀ ਵਜ੍ਹਾ ਕਿ ਅੱਜ ਵੀ ਹਿਮਾਲਿਆ ਖੇਤਰ ਦੇ 6 ਹਜ਼ਾਰ ਤੋਂ ਵੀ ਜਿਆਦਾ ਪਿੰਡਾਂ ’ਚ ਪਹੁੰਚਣ ਲਈ ਸੜਕਾਂ ਵੀ ਨਹੀਂ ਹਨ ਖੇਤੀ ਮੀਂਹ ’ਤੇ ਨਿਰਭਰ ਹੈ ਉਤਪਾਦਨ ਬਜ਼ਾਰ ਤੱਕ ਪਹੁੰਚਣ ਲਈ ਆਵਾਜਾਈ ਸੁਵਿਧਾਵਾਂ ਨਦਾਰਦ ਹਨ ਉਸ ’ਤੇ ਵੀ ਛੋਟੀਆਂ-ਵੱਡੀਆਂ ਕੁਦਰਤੀ ਆਫ਼ਤਾਂ ਕਹਿਰ ਢਾਹ ਰਹੀਆਂ ਹਨ ਆਫਤਾਂ ’ਚ ਲੁਕੀਆਂ ਚਿਤਾਵਨੀਆਂ ਤੋਂ ਸਬਕ ਨਾ ਲਿਆ ਤਾਂ ਹਿਮਾਲਿਆ ਦੇ ਪੂਰੇ ਪਹਾੜ ਹੌਲੀ-ਹੌਲੀ ਆਪਣਾ ਵਰਤਮਾਨ ਰੂਪ ਅਮਰਨਾਥ, ਕੇਦਾਰਨਾਥ ਤੇ ਰਿਸ਼ੀ-ਗੰਗਾ ਵਰਗੀਆਂ ਆਫਤਾਂ ਵਾਂਗ ਗੁਆਉਂਦੇ ਰਹਿਣਗੇ
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ