ਗੋਲਡਨ ਜੁਬਲੀ ਵੱਲ ਵਧਦੀ ਸਾਂਝੇਦਾਰੀ

Golden Jubilee

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਦੀ ਦੋ ਰੋਜ਼ਾ ਯਾਤਰਾ ਮੁਕੰਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਦੀ ਦੋ ਰੋਜ਼ਾ ਯਾਤਰਾ ਮੁਕੰਮਲ ਹੋ ਗਈ ਪੈਰਿਸ ਪਹੁੰਚਣ ’ਤੇ ਲੇਸ ਇਕੋਸ ਨੂੰ ਦਿੱਤੀ ਇੱਕ ਇੰਟਰਵਿਊ ’ਚ ਉਨ੍ਹਾਂ ਨੇ ਆਪਣੀ ਯਾਤਰਾ ਦੇ ਪ੍ਰਯੋਜਨ ਅਤੇ ਉਨ੍ਹਾਂ ਦੇ ਅਤੇ ਫਰਾਂਸ ਦੇ ਰਾਸ਼ਟਰਪਤੀ ਐਮੇਨੁਐਲ ਮੈਕਰੋਨ ਵਿਚਕਾਰ ਹੋਣ ਵਾਲੀ ਗੱਲਬਾਤ ਦੀ ਰੂਪਰੇਖਾ ਨੂੰ ਰੇਖਾਂਕਿਤ ਕੀਤਾ ਪੈਰਿਸ ਪਹੁੰਚਣ ’ਤੇ ਫਰਾਂਸ ਦੇ ਪ੍ਰਧਾਨ ਮੰਤਰੀ ਅਲੀਸਾਵੇਥ ਬੋਰਨ ਨੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਰਸਮੀ ਸਵਾਗਤ ਕੀਤਾ ਗਿਆ ਤੇ ਗਾਰਡ ਆਫ਼ ਆਨਰ ਦਿੱਤਾ ਗਿਆ ਉਨ੍ਹਾਂ ਨੇ ਸੀਨੇਟ ਦੇ ਪ੍ਰੈਜੀਡੈਂਟ ਗੇਰਾਰਡ ਲੈਚਰ ਨਾਲ ਵੀ ਮੁਲਾਕਾਤ ਕੀਤੀ ਸੰਯੁਕਤ ਰਾਜ ਅਮਰੀਕਾ ਦੀ ਅਧਿਕਾਰਕ ਯਾਤਰਾ ਤੋਂ ਤੁਰੰਤ ਬਾਅਦ ਮੋਦੀ ਦੀ ਇਸ ਫਰਾਂਸ ਯਾਤਰਾ ਨੂੰ ਰਣਨੀਤਿਕ ਮੰਨਿਆ ਜਾ ਰਿਹਾ ਹੈ। (Golden Jubilee)

ਭਾਰਤ-ਫਰਾਂਸ ਰਣਨੀਤਿਕ ਸਾਂਝੇਦਾਰੀ ਦੇ 25 ਸਾਲ ਪੂਰੇ ਹੋ ਰਹੇ ਹਨ

ਭਾਰਤ-ਫਰਾਂਸ ਰਣਨੀਤਿਕ ਸਾਂਝੇਦਾਰੀ ਦੇ 25 ਸਾਲ ਪੂਰੇ ਹੋ ਰਹੇ ਹਨ ਅਤੇ ਮੋਦੀ ਨੇ ਫਰਾਂਸ ਦੇ ਅਖ਼ਬਾਰ ਨੂੰ ਦਿੱਤੀ ਗਈੇ ਆਪਣੀ ਇੰਟਰਵਿਊ ’ਚ ਕਿਹਾ ਕਿ ਭਾਰਤ-ਫਰਾਂਸ ਸਬੰਧ ਅਗਲੇ 25 ਸਾਲਾਂ ਲਈ ਮਜ਼ਬੂਤ ਹੋਣਗੇ ਅਤੇ ਅਸੀਂ ਇਨ੍ਹਾਂ ਸਬੰਧਾਂ ਦੀ ਗੋਲਡਨ ਜੁਬਲੀ ਵੱਲ ਵਧ ਰਹੇ ਹਾਂ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਰਾਜਨੀਤਿਕ ਅਤੇ ਆਰਥਿਕ ਵਿਵਸਥਾ ਨੂੰ ਮੁੜ-ਗਠਿਤ ਕਰਨ ’ਤੇ ਜ਼ੋਰ ਦਿੱਤਾ ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅੰਤਰਰਾਸ਼ਟਰੀ ਖੇਤਰ ’ਚ ਗਲੋਬਲ ਸਾਊਥ ਨੂੰ ਉਸ ਦਾ ਬਣਦਾ ਸਥਾਨ ਨਹੀਂ ਦਿੱਤਾ ਗਿਆ ਹੈ।

ਪੱਛਮ ਅਤੇ ਗਲੋਬਲ ਸਾਉੂਥ ਵਿਚਕਾਰ ਖੱਡ ਵਧਦੀ ਜਾ ਰਹੀ ਹੈ

ਪੱਛਮ ਅਤੇ ਗਲੋਬਲ ਸਾਉੂਥ ਵਿਚਕਾਰ ਖੱਡ ਵਧਦੀ ਜਾ ਰਹੀ ਹੈ ਮੋਦੀ ਨੇ ਇਸ ਗੱਲ ’ਤੇ ਵੀ ਸਵਾਲ ਉਠਾਏ ਕਿ ਵਿਸ਼ਵ ਦੇ ਮਾਮਲਿਆਂ ਨੂੰ ਸਰਵਸ਼ਕਤੀਮਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ ’ਚ ਵਿਸ਼ਵ ਦੀ ਸਭ ਤੋਂ ਵੱਡੀ ਅਬਾਦੀ ਵਾਲਾ ਦੇਸ਼ ਭਾਰਤ ਸਥਾਈ ਮੈਂਬਰ ਦੇ ਰੂਪ ’ਚ ਸ਼ਾਮਲ ਨਹੀਂ ਹੈ ਭਾਰਤ ਦੀ ਅੰਤਰ-ਨਿਹਿੱਤ ਸ਼ਕਤੀ ਲੋਕਤੰਤਰ ਅਤੇ ਵਿਭਿੰਨਤਾ ਨੂੰ ਰੇਖਾਂਕਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਮਤਾ ਰੱਖਿਆ ਕਿ ਭਾਰਤ ਪੱਛਮ ਅਤੇ ਗਲੋਬਲ ਸਾਊਥ ਵਿਚਕਾਰ ਪੁਲ ਦਾ ਕੰਮ ਕਰ ਸਕਦਾ ਹੈ ਭਾਰਤੀ ਮੂਲ ਦੇ ਲੋਕਾਂ ਨੂੰ ਇੱਕ ਮੀਟਿੰਗ ਹਾਲ ਤੋਂ ਸਬੰਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਤਮਿਲ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਭਾਸ਼ਾ ਹੈ।

ਇਹ ਵੀ ਪੜ੍ਹੋ : ਕੇਂਦਰ ਤੇ ਰਾਜਾਂ ’ਚ ਤਾਲਮੇਲ

ਉਨ੍ਹਾਂ ਉੱਥੇ ਹਾਜ਼ਰ ਲੋਕਾਂ ਸਾਹਮਣੇ ਐਲਾਨ ਕੀਤਾ ਕਿ ਤਮਿਲ ਦੇ ਪ੍ਰਸਿੱਧ ਕਵੀ ਤਿਰੁਵੱਲੂਰ ਦੀ ਮੂਰਤੀ ਫਰਾਂਸ ’ਚ ਸਥਾਪਿਤ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਇਸ ਮਹਾਨ ਸੰਤ ਅਤੇ ਕਵੀ ਦੀ ਮੂਰਤੀ ਨੂੰ ਫਰਾਂਸ ’ਚ ਸਥਾਪਿਤ ਕਰਨਾ ਭਾਰਤ ਦਾ ਸਨਮਾਨ ਹੋਵੇਗਾ ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਵਿਸ਼ਵ ਦੀ ਸਭ ਤੋਂ ਪੁਰਾਤਨ ਭਾਸ਼ਾ ਭਾਰਤੀ ਹੈ ਫਰਾਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਸਿੱਧ ਬੈਸਟਿਲ ਡੇ ਸਮਾਰੋਹ ’ਚ ਮੁੱਖ ਮਹਿਮਾਨ ਬਣਾ ਕੇ ਉਨ੍ਹਾਂ ਨੂੰ ਖਾਸ ਸਨਮਾਨ ਦਿੱਤਾ ਭਾਰਤੀ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦਾ ਸਨਮਾਨ ਦੇਣ ਤੋਂ ਇਲਾਵਾ ਇਸ ਸਮਾਰੋਹ ’ਚ ਭਾਰਤ ਦੇ ਤਿੰਨਾਂ ਫੌਜਾਂ ਦੀ ਇੱਕ ਟੀਮ ਨੇ ਵੀ ਫੌਜੀ ਪਰੇਡ ’ਚ ਹਿੱਸਾ ਲਿਆ ਭਾਰਤੀ ਹਵਾਈ ਫੌਜ ਦੇ ਤਿੰਨ ਜਹਾਜ਼ਾਂ ਦੇ ਇੱਕ ਦਸਤੇ ਨੇ ਫਲਾਈ ਫਾਸਟ ਪਰੇਡ ’ਚ ਹਿੱਸਾ ਲਿਆ ਤੇ ਇਸ ਸਭ ਨੂੰ ਦੇਖਦਿਆਂ ਹੋਇਆਂ ਮੋਦੀ ਨੇ ਕਿਹਾ ਕਿ ਇਹ ਯਾਤਰਾ ਖਾਸ ਹੈ। (Golden Jubilee)

ਇਸ ਯਾਤਰਾ ਦਾ ਮਕਸਦ ਰੱਖਿਆ ਸਾਂਝੇਦਾਰੀ ਨੂੰ ਵਧਾਉਣਾ ਹੈ

ਫਰਾਂਸ ਦੇ ਮੀਡੀਆ ਨਾਲ ਮੋਦੀ ਦੀ ਗੱਲਬਾਤ ਤੋਂ ਇਹ ਲੱਗਦਾ ਹੈ ਕਿ ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਰੱਖਿਆ ਸਾਂਝੇਦਾਰੀ ਨੂੰ ਵਧਾਉਣਾ ਹੈ ਆਪਣੀ ਯਾਤਰਾ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖਰੀਦ ਪ੍ਰੀਸ਼ਦ ਨੇ ਫਰਾਂਸ ਤੋਂ 26 ਰਾਫੇਲ-ਐਮ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਮਨਜੂਰੀ ਦਿੱਤੀ ਹੈ ਇਨ੍ਹਾਂ ਜੰਗੀ ਜਹਾਜ਼ਾਂ ਨੂੰ ਜਹਾਜੀ ਬੇੜੇ ਤੋਂ ਚਲਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਫਰਾਂਸ ਤੋਂ ਤਿੰਨ ਹੋਰ ਸਕੋਪੀਰਨ ਕਲਾਸ ਡੀਜ਼ਲ ਇਲੈਕਟਿ੍ਰਕ ਪਣਡੁੱਬੀਆਂ ਵੀ ਖਰੀਦੀਆਂ ਜਾਣਗੀਆਂ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਇਹ ਇੱਕ ਵੱਡਾ ਰੱਖਿਆ ਸੌਦਾ ਹੈ ਮੋਦੀ ਦੀ ਯਾਤਰਾ ਦੌਰਾਨ ਹੋਰ ਰੱਖਿਆ ਸੌਦੇ ਵੀ ਕੀਤੇ ਗਏ।

ਜੰਗੀ ਜਹਾਜ਼ਾਂ ਲਈ ਟਵਿਨ ਇੰਜਣ ਜੈੱਟ ਅਧਾਰਿਤ ਜਹਾਜ਼ਾਂ ਦਾ ਵਿਕਾਸ ਵੀ ਸ਼ਾਮਲ ਹੈ

ਉਨ੍ਹਾਂ ਕਿਹਾ ਕਿ ਪੰਜਵੀਂ ਪੀੜ੍ਹੀ ਦੇ ਉੱਨਤ ਮੀਡੀਅਮ ਲੜਾਕੂ ਜਹਾਜ਼ਾਂ ਲਈ ਫਾਈਟਰ ਜੈੱਟ ਇੰਜਣ ਦਾ ਸਾਂਝਾ ਵਿਕਾਸ ਅਤੇ ਜਹਾਜ਼ੀ ਬੇੜੇ ਤੋਂ ਸੰਚਾਲਿਤ ਜੰਗੀ ਜਹਾਜ਼ਾਂ ਲਈ ਟਵਿਨ ਇੰਜਣ ਜੈੱਟ ਅਧਾਰਿਤ ਜਹਾਜ਼ਾਂ ਦਾ ਵਿਕਾਸ ਵੀ ਸ਼ਾਮਲ ਹੈ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਸੌਦੇ ਆਤਮ-ਨਿਰਭਰ ਭਾਰਤ ਦੇ ਮਕਸਦਾਂ ਅਤੇ ਦੋਵਾਂ ਦੇਸ਼ਾਂ ਦੇ ਉਦਯੋਗਾਂ ਤੇ ਕਾਰੋਬਾਰ ਵਿਚਕਾਰ ਸਪਲਾਈ ਲੜੀ ਤਾਲਮੇਲ ਲਈ ਸੁਰੱਖਿਆ ਸਾਂਝੇਦਾਰੀ ਦੇ ਮੁੜਗਠਨ ਦੀ ਦਿਸ਼ਾ ’ਚ ਕੀਤੇ ਜਾ ਰਹੇ ਹਨ ਭਾਰਤ-ਫਰਾਂਸ ਸਾਂਝੇਦਾਰੀ ਦੇ ਦੁਵੱਲੇ ਸਹਿਯੋਗ ’ਚ ਕਈ ਆਯਾਮ ਅਤੇ ਰਣਨੀਤਿਕ ਕਾਰਕ ਹਨ ਅਤੇ ਇਨ੍ਹਾਂ ’ਚ ਸਭ ਤੋਂ ਮਹੱਤਵਪੂਰਨ ਰੱਖਿਆ, ਸਿਵਲ, ਪਰਮਾਣੂ ਊਰਜਾ, ਪੁਲਾੜ, ਸਾਈਬਰ ਸਕਿਊਰਿਟੀ, ਅਕਸ਼ੈ ਊਰਜਾ, ਅੱਤਵਾਦ ਰੋਕੂ ਕਦਮ, ਖੂਫੀਆ ਜਾਣਕਾਰੀ ਦਾ ਅਦਾਨ-ਪ੍ਰਦਾਨ ਆਦਿ ਸ਼ਾਮਲ ਹਨ ਦੁਵੱਲੇ ਸਬੰਧ ਮਜ਼ਬੂਤ ਪਾਰੰਪਰਿਕ ਵਿਸ਼ਵਾਸ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਸਾਂਝੀ ਸੋਚ ’ਤੇ ਆਧਾਰਿਤ ਹਨ।

ਫਰਾਂਸ ਦੁਵੱਲੀ ਸਾਂਝੇਦਾਰੀ ਨਾਲ ਸੰਸਾਰਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਦਿਸ਼ਾ ’ਚ ਵਧ ਰਹੇ ਹਨ

ਅਜਿਹੇ ਵਧਦੇ ਪਾਰੰਪਰਿਕ ਵਿਸ਼ਵਾਸ ਦੇ ਚੱਲਦੇ ਭਾਰਤ ਅਤੇ ਫਰਾਂਸ ਦੁਵੱਲੀ ਸਾਂਝੇਦਾਰੀ ਨਾਲ ਸੰਸਾਰਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਦਿਸ਼ਾ ’ਚ ਵਧ ਰਹੇ ਹਨ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੰਤਰਰਾਸ਼ਟਰੀ ਰਾਜਨੀਤੀ ਅਤੇ ਅਰਥਵਿਵਸਥਾ ਬਾਰੇ ਉਨ੍ਹਾਂ ਦੇ ਦਿ੍ਰਸ਼ਟੀਕੋਣ ਨਾਲ ਫਰਾਂਸ ਦੇ ਰਾਸ਼ਟਰਪਤੀ ਵੀ ਸਹਿਮਤ ਹਨ ਇਸ ਤੋਂ ਇਲਾਵਾ ਭਾਰਤ ਅਤੇ ਫਰਾਂਸ ਹਿੰਦ ਪ੍ਰਸ਼ਾਂਤ ਖੇਤਰ ’ਚ ਸੁਰੱਖਿਆ ਬਾਰੇ ਵੀ ਗੱਲਬਾਤ ਕਰ ਰਹੇ ਹਨ ਅਤੇ ਕਵਾਡ ਦੀ ਸਥਾਪਨਾ ਤੋਂ ਬਾਅਦ ਚੀਨੀ ਅਗਵਾਈ ਦੀ ਨਰਾਜ਼ਗੀ ਤੋਂ ਬਾਅਦ ਇਸ ਵੱਲ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਗਿਆ ਹੈ ਭਾਰਤ ਅਤੇ ਫਰਾਂਸ ਇਸ ਖੇਤਰ ’ਚ ਸਮੁੰਦਰੀ ਅਰਥਵਿਵਸਥਾ, ਸਮੰੁਦਰੀ ਤਕਨੀਕ, ਪੱਤਣ ਅਤੇ ਸਮੁੰਦਰੀ ਆਵਾਜਾਈ ਦੀ ਦਿਸ਼ਾ ’ਚ ਕੰਮ ਕਰਨਾ ਚਾਹੰੁਦੇ ਹਨ ਰਾਸ਼ਟਰਪਤੀ ਮੈਕਰੋਨ ਨੇ ਫਰਾਂਸ ਦੀ ਹਿੰਦ ਪ੍ਰਸ਼ਾਂਤ ਰਣਨੀਤੀ ਨੂੰ ਰੇਖਾਂਕਿਤ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਨੇ ਚੁੱਕੇ ਸੁਆਲ, ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਗੈਰ ਕਾਨੂੰਨੀ!

ਜਿਸ ’ਚ ਇਹ ਉਕਤ ਗੱਲਾਂ ਸ਼ਾਮਲ ਸਨ ਭਾਰਤ ਦੇ ਹਿੱਤ ਫਰਾਂਸ ਦੀ ਰਣਨੀਤੀ ਨਾਲ ਮੇਲ ਖਾਂਦੇ ਹਨ ਕਿਉਂਕਿ ਭਾਰਤ ਸੁਤੰਤਰ, ਖੁੱਲ੍ਹਾ, ਸਮਾਵੇਸ਼ੀ, ਨਿਯਮ ਅਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਦੇ ਪੱਖ ’ਚ ਹੈ ਜੋ ਉਸ ਦੇ ਆਰਥਿਕ ਵਿਕਾਸ ਅਤੇ ਸੰਸਾਰਕ ਭਾਈਚਾਰੇ ਦੇ ਲਾਭ ਲਈ ਜ਼ਰੂਰੀ ਹੈ ਜ਼ਿਕਰਯੋਗ ਹੈ ਕਿ ਇਸ ਸਾਲ 8 ਜੂਨ ਨੂੰ ਭਾਰਤ, ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਸਮੁੰਦਰੀ ਫੌਜਾਂ ਨੇ ਓਮਾਨ ਦੀ ਖਾੜੀ ’ਚ ਤਿੰਨਪੱਖੀ ਅਭਿਆਸ ਕੀਤਾ ਇਸ ਅਭਿਆਸ ਦਾ ਮਕਸਦ ਸਮੁੰਦਰੀ ਸੁਰੱਖਿਆ ਮਜ਼ਬੂਤ ਕਰਨਾ ਅਤੇ ਤਿੰਨਾਂ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਦੇ ਵਿਚਕਾਰ ਤਾਲਮੇਲ ਸਥਾਪਿਤ ਕਰਨਾ ਸੀ ਭਾਰਤ ਅਤੇ ਫਰਾਂਸ ਹੋਰ ਦੇਸ਼ਾਂ ’ਚ ਵੀ ਪ੍ਰਾਜੈਕਟਾਂ ’ਤੇ ਕੰਮ ਕਰ ਰਹੇ ਹਨ।

ਉਦਾਹਰਨ ਲਈ ਸਾਲ 2021 ’ਚ ਹਿੰਦ ਪ੍ਰਸ਼ਾਂਤ ਖੇਤਰ ’ਚ ਸਮੁੰਦਰੀ ਸੁਰੱਖਿਆ ਅਤੇ ਸਮੁੰਦਰੀ ਅਰਥਵਿਵਸਥਾ ’ਤੇ ਧਿਆਨ ਕੇਂਦਰਿਤ ਕਰਦਿਆਂ ਭਾਰਤ, ਫਰਾਂਸ ਅਤੇ ਅਸਟਰੇਲੀਆ ਦੀ ਤਿੰਨਪੱਖੀ ਸਾਂਝੇਦਾਰੀ ਸ਼ੁਰੂ ਕੀਤੀ ਗਈ ਭਾਰਤ ਅਤੇ ਫਰਾਂਸ ਦੀ ਰਣਨੀਤਿਕ ਸਾਂਝੇਦਾਰੀ ਮਜ਼ਬੂਤ ਹੁੰਦੀ ਜਾ ਰਹੀ ਹੈ ਹਿੰਦ ਪ੍ਰਸ਼ਾਂਤ ਖੇਤਰ ’ਚ ਫਰਾਂਸ ਦੀ ਮੌਜ਼ੂਦਗੀ ਉਨ੍ਹਾਂ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਸ ਨੂੰ ਇੱਕ ਚੁਣੌਤੀਪੂਰਨ ਆਯਾਮ ਵੀ ਪ੍ਰਦਾਨ ਕਰਦੇ ਹਨ ਦੋਵਾਂ ਆਗੂਆਂ ਦੀ ਗੱਲਬਾਤ ਦੌਰਾਨ ਆਪਣੇ-ਆਪਣੇ ਦੇਸ਼ਾਂ ’ਚ ਧਰਮ-ਨਿਰਪੱਖਤਾ ਨੂੰ ਬਣਾਈ ਰੱਖਣ ਦੀ ਚੁਣੌਤੀ ’ਤੇ ਵੀ ਚਰਚਾ ਹੋਈ ਧਰਮ-ਨਿਰਪੱਖਤਾ ਨੂੰ ਫਰਾਂਸੀਸੀ ਭਾਸ਼ਾ ’ਚ ਲਾਈਸਾਈਟ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਰਾਜ ਤੋਂ ਚਰਚਾ ਦਾ ਵੱਖ ਰਹਿਣਾ ਅਤੇ ਇਸ ਦਾ ਮੂਲ ਫਰਾਂਸੀਸੀ ਭਾਸ਼ਾ ਹੈ।

ਦੋਵਾਂ ਦੇਸ਼ਾਂ ’ਚ ਧਾਰਮਿਕ ਘੱਟ-ਗਿਣਤੀਆਂ ਸਬੰਧੀ ਤਣਾਅ ਵਧ ਰਿਹਾ ਹੈ | Golden Jubilee

ਕਿਉਕਿ ਦੋਵਾਂ ਦੇਸ਼ਾਂ ’ਚ ਧਾਰਮਿਕ ਘੱਟ-ਗਿਣਤੀਆਂ ਸਬੰਧੀ ਤਣਾਅ ਵਧ ਰਿਹਾ ਹੈ ਦੋਵਾਂ ਆਗੂਆਂ ਲਈ ਸਹੀ ਹੋਵੇਗਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ ਹਾਲਾਂਕਿ ਸੰਦਰਭ ਵੱਖ-ਵੱਖ ਹਨ ਪਰ ਧਾਰਮਿਕ ਦੰਗਿਆਂ ਦੇ ਨਤੀਜੇ ਇੱਕੋ-ਜਿਹੇ ਹੁੰਦੇ ਹਨ ਭਾਰਤ ਅਤੇ ਫਰਾਂਸ ਆਪਣੀ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਨੀਤੀਆਂ ’ਚ ਨਵੇਂ ਪ੍ਰਯੋਗ ਕਰਕੇ ਆਪਣੇ ਬਹੁਤਾਤਵਾਦ ਦਾ ਮੁੜ-ਨਿਰਮਾਣ ਕਰਨਗੇ ਕੁੱਲ ਮਿਲਾ ਕੇ ਮੋਦੀ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਇਸ ਦੇ ਚੱਲਦਿਆਂ ਉਹ ਵਿਸ਼ਵ ਦੇ ਮਾਮਲਿਆਂ ’ਚ ਸਾਂਝਾ ਰੁਖ ਅਪਣਾ ਸਕਦੇ ਹਨ ਯੂਰਪੀ ਸੰਘ ਨੇ ਹਾਲ ਹੀ ’ਚ ਇੱਕ ਸੰਕਲਪ ਪਾਸ ਕਰਕੇ ਭਾਰਤ ਸਰਕਾਰ ਨੂੰ ਕਿਹਾ ਹੈ।

ਇਸ ਮੁੱਦੇ ’ਤੇ ਭਾਰਤ ਨੇ ਯੂਰਪੀ ਸੰਘ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ | Golden Jubilee

ਕਿ ਉਹ ਮਣੀਪੁਰ ਹਿੰਸਾ ’ਤੇ ਤੁਰੰਤ ਰੋਕ ਲਾਵੇਂ ਇਸ ਮੁੱਦੇ ’ਤੇ ਭਾਰਤ ਨੇ ਯੂਰਪੀ ਸੰਘ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਹ ਸੱਚ ਹੈ ਕਿ ਇਸ ਬਾਰੇ ਯੂਰਪੀ ਸੰਘ ਦਾ ਰੁਖ ਤਕਨੀਕੀ ਤੌਰ ’ਤੇ ਇੱਕ ਮੁਖਤਿਆਰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਬਰਾਬਰ ਹੈ ਸਾਲ 2002 ’ਚ ਗੁਜਰਾਤ ਦੰਗਿਆਂ ਦੇ ਸਮੇਂ ਵੀ ਅਜਿਹਾ ਕੀਤਾ ਗਿਆ ਕਿਉਕਿ ਭਾਰਤ ਨੂੰ ਕੋਈ ਅਜਿਹਾ ਮੌਕਾ ਨਹੀਂ ਦੇਣਾ ਚਾਹੀਦਾ ਕਿ ਕੋਈ ਬਾਹਰ ਦੀਆਂ ਸ਼ਕਤੀਆਂ ਉਸ ਦੇ ਅੰਦਰੂਨੀ ਮਾਮਲਿਆਂ ’ਤੇ ਟਿੱਪਣੀ ਕਰਨ ਫਰਾਂਸ ਧਾਰਮਿਕ ਮਾਮਲਿਆਂ ਜਾਂ ਵਿਸੇਸ਼ ਕਰਕੇ ਆਰਥਿਕ ਸੰਧੀ ਜਿਸ ਬਾਰੇ ਹਾਲੇ ਗੱਲਬਾਤ ਚੱਲ ਰਹੀ ਹੈ, ਸਬੰਧੀ ਭਾਰਤ ਅਤੇ ਯੂਰਪੀ ਸੰਘ ਦੇ ਵਿਚਕਾਰ ਮੱਤਭੇਦਾਂ ਨੂੰ ਸੁਲਝਾਉਣ ’ਚ ਸਹਾਇਤਾ ਕਰ ਸਕਦਾ ਹੈ। (Golden Jubilee)