ਕਈ ਸਵਾਰੀਆਂ ਹੋ ਗਈਆਂ ਬੋਹੇਸ਼ | Haryana News
ਅੰਬਾਲਾ। ਅੰਬਾਲਾ ਤੋਂ ਬਿਹਾਰ ‘ਚ ਜਾ ਰਹੀ ਇਕ ਨਿੱਜੀ ਡਬਲ ਡੈਕਰ ਬੱਸ 300 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ। ਇਸ ਬੱਸ ਦੀ ਸਮਰੱਥਾ 70-80 ਸ਼ੀਟਾਂ ਦੀ ਹੈ। ਜਦੋਂਕਿ ਇਸ ਬੱਸ ’ਚ 300 ਸਵਾਰੀਆਂ ਭਰੀਆਂ ਹੋਈਆਂ ਸਨ। ਪਸ਼ੂਆਂ ਵਾਂਗ ਭਰੀ ਇਸ ਬੱਸ ’ਚ ਮੁਸਾਫਰਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ ਜਿਸ ਕਾਰਨ ਮੁਸਾਫਰ ਬੇਹੋਸ਼ ਹੋ ਗਈਆਂ। ਜਿਸ ਤੋਂ ਬਾਅਦ ਮੁਸਫਰਾਂ ਨੇ ਰੌਲਾ ਪਾਉਣ ਸ਼ੁਰੂ ਕਰ ਦਿੱਤਾ ਅਤੇ ਤਰਾਵਡ਼ੀ ਨੇਡ਼ੇ ਬੱਸ ਰੋਕ ਦਿੱਤੀ। ਇਸ ਦੌਰਾਨ ਡਰਾਈਵਰ ਅਤੇ ਸਵਾਰੀਆਂ ਦੌਰਾਨ ਬਹਿਸ ਹੋ ਗਈ। Haryana News
ਇਸ ਦੌਰਾਨ ਨੇੜੇ ਮੌਜੂਦ ਚੌਕੀਦਾਰ ਨੇ ਤਰਾਵੜੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਦੋਂ ਪੁਲਿਸ ਨੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਗਿਣਤੀ 300 ਪਾਈ ਗਈ। ਜਿਸ ਵਿੱਚ ਔਰਤਾਂ ਦੇ ਨਾਲ-ਨਾਲ ਬੱਚੇ ਵੀ ਮੌਜੂਦ ਸਨ। ਭਾਰ ਇੰਨਾ ਜ਼ਿਆਦਾ ਸੀ ਕਿ ਬੱਸ ਦਾ ਪਹੀਆ ਵੀ ਟੁੱਟ ਗਿਆ। ਮੁਸ਼ਾਫਰਾਂ ਦਾ ਕਹਿਣਾ ਸੀ ਬੱਸ ਚਾਲਕਾਂ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਅਤੇ 2000 ਰੁਪਏ ਸਲੀਪਰ ਦਾ ਕਿਰਾਇਆ ਵਸੂਲਿਆ। Haryana News
ਇਹ ਵੀ ਪੜ੍ਹੋ: ਮਾਨਸਾ ਦੀਆਂ ਸੜਕਾਂ ਤੇ ਕਿਸਾਨਾਂ ਨੇ ਲਾਇਆ ਝੋਨਾ
ਜਾਣਕਾਰੀ ਮੁਤਾਬਿਕ ਲਕਸ਼ੈ ਟੂਰ ਐਂਡ ਟਰੈਵਲ ਦੀ ਡਬਲ ਡੈਕਰ ਬੱਸ ਐਤਵਾਰ ਰਾਤ ਅੰਬਾਲਾ ਤੋਂ ਬਿਹਾਰ ਲਈ ਰਵਾਨਾ ਹੋਈ ਸੀ। ਬੱਸ ਵਿੱਚ 80 ਸੀਟਾਂ ਹਨ, ਪਰ 300 ਲੋਕ ਬੈਠੇ ਸਨ। ਸਲੀਪਰ ਸੀਟ ‘ਤੇ 4 ਦੀ ਬਜਾਏ 13 ਲੋਕ ਬੈਠੇ ਸਨ।
ਬੱਸ ਨੂੰ ਜ਼ਬਤ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ : ਐਸਐਸਓ ਮੁਕੇਸ਼ ਕੁਮਾਰ
ਘਟਨ ਸਬੰਧੀ ਤਰਾਵੜੀ ਥਾਣੇ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਰਾਤ ਨੂੰ 2 ਵਜੇ ਫੋਨ ਆਇਆ ਸੀ। ਜਿਸ ਵਿੱਚ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਬੱਸ ਚਾਲਕ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਕਰ ਰਹੇ ਹਨ ਅਤੇ ਬੱਸ ਵਿੱਚ ਸਫਰ ਕਰਨ ਵਾਲੇ ਲੋਕ ਵੀ ਬਿਮਾਰ ਹੋ ਗਏ ਹਨ। ਅਸੀਂ ਮੌਕੇ ‘ਤੇ ਪਹੁੰਚ ਕੇ ਡਰਾਈਵਰ ਨੂੰ ਕਾਬੂ ਕਰਕੇ ਬੱਸ ‘ਚੋਂ ਸਵਾਰੀਆਂ ਨੂੰ ਉਤਾਰ ਦਿੱਤਾ। ਬੱਸ ਵਿੱਚ 300 ਯਾਤਰੀ ਸਵਾਰ ਸਨ। ਬੱਸ ਨੂੰ ਵੀ ਜ਼ਬਤ ਕਰਕੇ ਥਾਣੇ ਭੇਜ ਦਿੱਤਾ ਗਿਆ ਹੈ ਅਤੇ ਪਰਵਾਸੀਆਂ ਲਈ ਹੋਰ ਬੱਸਾਂ ਮੰਗਵਾਈਆਂ ਗਈਆਂ ਹਨ।