ਐਮਐਲਏ ਦਵਿੰਦਰ ਸਿੰਘ ਲਾਡੀ ਢੋਂਸ ਨੇ ਡੇਰਾ ਸੱਚਾ ਸੌਦਾ ਦਾ ਕੀਤਾ ਧੰਨਵਾਦ
Satluj River: (ਵਿੱਕੀ ਕੁਮਾਰ) ਮੋਗਾ। ਜ਼ਿਲ੍ਹਾ ਮੋਗਾ ਦੇ ਧਰਮਕੋਟ ਨੇੜੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਢਾਹ ਲੱਗੀ ਹੋਣ ਕਰਕੇ ਅੱਜ ਦੂਜੇ ਦਿਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਰਾਹਤ ਕਾਰਜ ਨੂੰ ਮੁਕੰਮਲ ਕਰ ਦਿੱਤਾ। ਦੱਸ ਦਈਏ ਕਿ ਪਿੰਡ ਕਮਾਲ ਕੇ ਨੇੜੇ ਸਤਲੁੱਜ ਦਰਿਆ ਦੇ ਬੰਨ੍ਹ ਨੂੰ ਢਾਹ ਲੱਗਣ ਤੋਂ ਬਾਅਦ ਇਸ ਦੀ ਮਾਰ ਹੇਠ ਆਉਣ ਦੀ ਖਦਸ਼ਾ ਦੇਖਦਿਆਂ ਪਿੰਡਾਂ ਬਚਾਉਣ ਲਈ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਮੱਦਦ ਦੀ ਅਪੀਲ ਕੀਤੀ ਸੀ। ਇਸ ਮੰਗ ’ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੁਰੰਤ ਐਕਸ਼ਨ ਵਿੱਚ ਆਈ ਤੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਨੂੰ ਬਚਾਉਣ ਲਈ ਬੰਨ੍ਹ ’ਤੇ ਜਾ ਕੇ ਜੁਟ ਗਈ।
ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਦੇ ਨੇੜੇ ਪਿੰਡ ਕਮਾਲਕੇ ਦੇ ਨਾਲੋਂ ਲੰਘਦੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਢਾਹ ਲੱਗੀ ਤੇ ਵੱਡਾ ਪਾੜ ਪੈ ਗਿਆ। ਜਿਸ ਕਾਰਨ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੱਥਾਂ-ਪੈਰਾਂ ਪੈ ਗਈ। ਇਸ ਮੌਕੇ ਨਾਲ ਲਗਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਡੇਰਾ ਸੱਚਾ ਸੌਦਾ ਨੂੰ ਬੰਨ੍ਹ ਪੂਰਨ ਲਈ ਅਪੀਲ ਕੀਤੀ ਗਈ। ਜਿਸ ਉਪਰੰਤ ਜ਼ਿਲ੍ਹਾ ਮੋਗਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਜਾ ਕੇ ਮਿੱਟੀ ਦੇ ਗੱਟਿਆਂ ਨੂੰ ਭਰ ਕੇ ਅੱਜ ਦੂਜੇ ਦਿਨ ਵੀ ਦਰਿਆ ਦੇ ਬੰਨ੍ਹ ’ਤੇ ਲਾਉਣਾ ਸ਼ੁਰੂ ਕਰ ਦਿੱਤਾ ਤੇ ਦੇਰ ਰਾਤ ਤੱਕ ਸੇਵਾ ਕਾਰਜ ਨੂੰ ਮੁਕੰਮਲ ਕਰ ਦਿੱਤਾ। ਤ
ਇਹ ਵੀ ਪੜ੍ਹੋ: Fazilka Flood Relief: ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਰਕਾਰ ਤੇ ਸਮਾਜਸੇਵੀਆਂ ਦੇ ਯਤਨਾਂ ਨਾਲ ਆਈ ਰਾਹਤ
ਇਸ ਮੌਕੇ ਐਮ ਐਲ ਏ ਦਵਿੰਦਰ ਸਿੰਘ ਲਾਡੀ ਢੋਂਸ ਨੇ ਮੌਕੇ ’ਤੇ ਪੁੱਜ ਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕੀਤਾ ਤੇ ਸੇਵਾਦਾਰਾਂ ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਅਸੀਂ ਇਹਨਾਂ ਸੇਵਾਦਾਰਾਂ ਦੇ ਅਤਿ ਧੰਨਵਾਦੀ ਹਾਂ, ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਇਹ ਮੋਰਚਾ ਨੇਪੜੇ ਚਾੜ੍ਹਿਆ ਹੈ।
ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾ ਨੇ ਵੀ ਡੇਰਾ ਸੱਚਾ ਸੌਦਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਸੇਵਾਦਾਰਾਂ ਦੇ ਉਪਰਾਲੇ ਕਰਕੇ ਹੀ ਅਸੀਂ ਬਚੇਂ ਹਾਂ। ਇਸ ਮੌਕੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਮੋਗਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸੱਚੇ ਨਿਮਰ ਸੇਵਾਦਾਰ ਜਗਜੀਤ ਸਿੰਘ ਰੰਧਾਵਾ ਇੰਸਾਂ, ਗੁਰਜੀਤ ਸਿੰਘ ਇੰਸਾਂ, ਰਾਕੇਸ਼ ਇੰਸਾਂ, ਰਾਮ ਇੰਸਾਂ, ਸਤਨਾਮ ਸਿੰਘ ਇੰਸਾਂ, ਸੁਭਾਸ਼ ਇੰਸਾਂ, ਸੁਖਜਿੰਦਰ ਪਾਲ ਇੰਸਾਂ, ਰਣਵਿੰਦਰ ਸਿੰਘ ਇੰਸਾਂ ਆਦਿ ਹਾਜ਼ਿਰ ਸਨ।

ਦੱਸ ਦਈਏ ਕਿ ਪਿੰਡ ਕਮਾਲ ਕੇ ਨੇੜੇ ਸਤਲੁੱਜ ਦਰਿਆ ਦੇ ਬੰਨ੍ਹ ਨੂੰ ਢਾਹ ਲੱਗਣ ਤੋਂ ਬਾਅਦ ਇਸ ਦੀ ਮਾਰ ਹੇਠ ਆਉਣ ਦੀ ਖਦਸ਼ਾ ਦੇਖਦਿਆਂ ਪਿੰਡਾਂ ਬਚਾਉਣ ਲਈ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਮੱਦਦ ਦੀ ਅਪੀਲ ਕੀਤੀ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾ ਤੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੁਰੰਤ ਐਕਸ਼ਨ ਵਿੱਚ ਆਈ ਤੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਨੂੰ ਬਚਾਉਣ ਲਈ ਬੰਨ੍ਹ ’ਤੇ ਜਾ ਕੇ ਜੁਟ ਗਈ।
ਜਾਣਕਾਰੀ ਅਨੁਸਾਰ ਧਰਮਕੋਟ ਦੇ ਨੇੜੇ ਪਿੰਡ ਕਮਾਲਕੇ ਦੇ ਨਾਲੋਂ ਲੰਘਦੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਢਾਹ ਲੱਗੀ ਤੇ ਵੱਡਾ ਪਾੜ ਪੈ ਗਿਆ। ਜਿਸ ਕਾਰਨ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੱਥਾਂ-ਪੈਰਾਂ ਪੈ ਗਈ। ਇਸ ਮੌਕੇ ਨਾਲ ਲਗਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਡੇਰਾ ਸੱਚਾ ਸੌਦਾ ਨੂੰ ਬਨ੍ਹ ਪੂਰਨ ਲਈ ਅਪੀਲ ਕੀਤੀ ਗਈ। ਜਿਸ ਉਪਰੰਤ ਜ਼ਿਲ੍ਹਾ ਮੋਗਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਜਾ ਕੇ ਮਿੱਟੀ ਦੇ ਗੱਟਿਆਂ ਨੂੰ ਭਰ ਕੇ ਅੱਜ ਦੂਜੇ ਦਿਨ ਵੀ ਦਰਿਆ ਦੇ ਬੰਨ੍ਹ ’ਤੇ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਐਮਐਲਏ ਦਵਿੰਦਰ ਸਿੰਘ ਲਾਡੀ ਢੋਂਸ ਨੇ ਸੇਵਾਦਾਰਾਂ ਦਾ ਕੀਤੀ ਸ਼ਲਾਘਾ
ਐਮ ਐਲ ਏ ਦਵਿੰਦਰ ਸਿੰਘ ਲਾਡੀ ਢੋਂਸ ਨੇ ਮੌਕੇ ਤੇ ਪੁੱਜ ਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕੀਤਾ ਤੇ ਸੇਵਾਦਾਰਾਂ ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਅਸੀਂ ਇਹਨਾਂ ਸੇਵਾਦਾਰਾਂ ਦੇ ਅਤਿ ਧੰਨਵਾਦੀ ਹਾਂ, ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਇਹ ਮੋਰਚਾ ਨੇਪੜੇ ਚਾੜਿਆ ਹੈ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾ ਨੇ ਵੀ ਡੇਰਾ ਸੱਚਾ ਸੌਦਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਸੇਵਾਦਾਰਾਂ ਦੇ ਉਪਰਾਲੇ ਕਰਕੇ ਹੀ ਅਸੀਂ ਬਚੇਂ ਹਾਂ। ਇਸ ਮੌਕੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਮੋਗਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਿਰ ਸਨ।