ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Canal Breach ...

    Canal Breach Punjab: ਗਰੀਨ ਐਸ ਦੇ ਸੇਵਾਦਾਰਾਂ ਦੀ ਹਿੰਮਤ ਸਦਕਾ ਨਹਿਰ ‘ਚ ਪਿਆ ਪਾੜ ਪੂਰਿਆ, ਸਮੂਹ ਪੰਚਾਇਤਾਂ ਨੇ ਕੀਤਾ ਧੰਨਵਾਦ

    Canal Breach Punjab
    ਗਰੀਨ ਐਸ ਦੇ ਸੇਵਾਦਾਰਾਂ ਦੀ ਹਿੰਮਤ ਸਦਕਾ ਨਹਿਰ 'ਚ ਪਿਆ ਪਾੜ ਪੂਰਿਆ, ਸਮੂਹ ਪੰਚਾਇਤਾਂ ਨੇ ਕੀਤਾ ਧੰਨਵਾਦ

    1000 ਏਕੜ ਤੋਂ ਵੱਧ ਏਰੀਏ ‘ਚ ਭਰਿਆ ਪਾਣੀ  

    Canal Breach Punjab: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿੰਡ ਨੀਲੋਵਾਲ ਵੱਲ ਜਾ ਰਹੀ ਨਹਿਰ ਖੜਿਆਲ ਪਿੰਡ ਦੇ ਖੇਤਾਂ ਵਿੱਚ ਕੱਲ੍ਹ ਸਵੇਰ ਦੀ ਟੂਟੀ ਹੋਈ ਸੀ। ਜਿਸਦੇ ਆਸ-ਪਾਸ ਦੇ ਖੇਤਾਂ ਦੇ ਵਿੱਚ 1 ਹਜ਼ਾਰ ਤੋਂ ਉੱਪਰ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਜਿੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਜਿਹੜੇ ਖੇਤਾਂ ਦੇ ਵਿੱਚ ਇਹ ਪਾਣੀ ਗਿਆ ਹੈ ਇਹ ਦੋ ਪਿੰਡ ਖੜਿਆਲ ਅਤੇ ਪਿੰਡ ਚੱਠਾ ਨਨਹੇੜਾ ਦੇ ਖੇਤ ਹਨ ਜਿੱਥੇ ਇੱਕ ਹਜ਼ਾਰ ਤੋਂ ਉੱਪਰ ਰਕਬੇ ਦੇ ਵਿੱਚ ਪਾਣੀ ਫਿਰ ਗਿਆ ਹੈ।

    ਕੱਲ੍ਹ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਦੇ ਪਤਵੰਤਿਆਂ ਵੱਲੋਂ ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਕੋਲ ਸਹਿਯੋਗ ਦੀ ਮੰਗ ਕੀਤੀ ਸੀ ਜਿਸ ਤੋਂ ਤੁਰੰਤ ਬਾਅਦ 85 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ, 85 ਮੈਂਬਰ ਰਣਜੀਤ ਸਿੰਘ ਇੰਸਾਂ, 85 ਮੈਂਬਰ ਸਹਿਦੇਵ ਇੰਸਾਂ, 85 ਮੈਂਬਰ ਭਗਵਾਨ ਇੰਸਾਂ, 85 ਮੈਂਬਰ ਬਲਜੀਤ ਸਿੰਘ ਇੰਸਾਂ ਦੀ ਦੇਖਰੇਖ ਹੇਠ ਕੱਲ ਸ਼ਾਮ 7 ਵਜੇ ਤੋਂ ਲੈ ਕੇ ਰਾਤ 12.30 ਵਜੇ ਤੱਕ ਅਤੇ ਅੱਜ ਸਵੇਰੇ 7 ਵਜੇ ਤੋਂ ਫਿਰ ਤੋਂ ਪਾੜ ਨੂੰ ਬੰਦ ਕਰਨ ਦੇ ਵਿੱਚ ਸੇਵਾਦਾਰ ਲੱਗੇ ਹੋਏ ਸਨ।

    ਇਹ ਵੀ ਪੜ੍ਹੋ: Mudki News: ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੁੱਦਕੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ

    ਦੱਸਣਯੋਗ ਹੈ ਕਿ ਇੱਕ ਵਾਰ 50 ਫੁੱਟ ਦਾ ਪਾੜ ਪਿਆ ਸੀ ਪਰੰਤੂ ਉਸ ਤੋਂ ਬਾਅਦ ਅੱਗੇ ਦੀ ਅੱਗੇ ਮਿੱਟੀ ਖੁਰਦੀ ਗਈ ਜਿਸ ਨਾਲ ਪਾੜ 15 ਫੁੱਟ ਦੇ ਕਰੀਬ ਹੋਰ ਵਧ ਚੁੱਕਿਆ ਸੀ, ਡੇਰਾ ਸੱਚਾ ਸੌਦਾ ਦੇ ਗਰੀਨ ਐਸ ਦੇ ਸੇਵਾਦਾਰ, ਪ੍ਰਸ਼ਾਸਨ ਵੱਲੋਂ ਮਨਰੇਗਾ ਕਾਮਿਆਂ ਸਮੇਤ ਨਹਿਰੀ ਵਿਭਾਗ ਦੇ ਕਾਮੇ ਵੀ ਲੱਗੇ ਹੋਏ ਸਨ। ਦੱਸਣਯੋਗ ਹੈ ਕਿ ਦੁਪਹਿਰੇ ਦੋ ਘੰਟਿਆਂ ਤੱਕ ਮਿੱਟੀ ਭਰਨ ਵਾਲੇ ਥੈਲਿਆਂ ਦੀ ਕਮੀ ਆ ਆਣ ਕਾਰਨ ਦੋ ਘੰਟੇ ਕੰਮ ਬੰਦ ਕਰਨਾ ਪਿਆ, ਕਾਫੀ ਸਮੇਂ ਬਾਅਦ ਜਦੋਂ ਖਾਲੀ ਥੈਲੇ ਮੰਗਵਾਏ ਗਏ ਤਾਂ ਕਿਤੇ ਜਾ ਕੇ ਕੰਮ ਸ਼ੁਰੂ ਕੀਤਾ ਗਿਆ।

    Canal Breach Punjab

    ਪਸੂਆਂ ਲਈ ਹਰਾ-ਚਾਰਾ ਅਤੇ ਝੋਨੇ ਦੀ ਫਸਲ ਨੁਕਸਾਨੀ

    ਅੱਜ ਦੁਪਹਿਰ 3 ਵਜੇ ਤੱਕ ਪਾੜ ਨੂੰ ਮਿੱਟੀ ਦੇ ਥੈਲਿਆਂ ਦੀ ਮੱਦਦ ਨਾਲ ਪਾਣੀ ਇੱਕ ਬਾਰ ਬੰਦ ਕਰ ਲਿਆ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੂੰ ਰਾਹਤ ਦਾ ਸਾਂਹ ਮਿਲਿਆ। ਇਸ ਤੋਂ ਬਾਅਦ ਸਮੂਹ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਆਪਣੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਨੁਕਸਾਨ ਹੋ ਗਿਆ ਹੈ ਅਤੇ ਜੋ ਉਨ੍ਹਾਂ ਵੱਲੋਂ ਝੋਨਾ ਲਗਾਇਆ ਗਿਆ ਸੀ ਉਸ ਝੋਨੇ ਦੀ ਲਵਾਈ ਅਤੇ ਹੋਰ ਉਹਨਾਂ ਦਾ ਕਾਫੀ ਖਰਚਾ ਹੋ ਗਿਆ ਹੈ। ਇਸ ਲਈ ਉਹਨਾਂ ਇਸ ਦੇ ਮੁਆਵਜੀ ਦੀ ਮੰਗ ਕੀਤੀ ਹੈ।

    ਸਮੂਹ ਪੰਚਾਇਤਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਕੀਤਾ ਧੰਨਵਾਦ ਅਤੇ ਸ਼ਲਾਘਾ ਕੀਤੀ

    Canal Breach Punjab
    ਗਰੀਨ ਐਸ ਦੇ ਸੇਵਾਦਾਰਾਂ ਦੀ ਹਿੰਮਤ ਸਦਕਾ ਨਹਿਰ ‘ਚ ਪਿਆ ਪਾੜ ਪੂਰਿਆ, ਸਮੂਹ ਪੰਚਾਇਤਾਂ ਨੇ ਕੀਤਾ ਧੰਨਵਾਦ

    ਇਸ ਮੌਕੇ ਪਾੜ ਬੰਦ ਕਰਨ ਤੋਂ ਬਾਅਦ ਪਿੰਡ ਖੜਿਆਲ ਦੇ ਸਰਪੰਚ ਕੈਪਟਨ ਲਾਭ ਸਿੰਘ, ਪਿੰਡ ਚੱਠਾ ਨਨਹੇੜਾ ਦੇ ਸਰਪੰਚ ਕੁਲਵੰਤ ਕੌਰ ਦੇ ਪਤੀ ਬ੍ਰਿਜ ਲਾਲ, ਪ੍ਰਦੀਪ ਖਟਕਰ ਜੇ.ਈ ਨਹਿਰੀ ਮਹਿਕਮਾ, ਐਕਸੀਅਨ ਮੈਡਮ ਕਿਰਨਦੀਪ ਕੌਰ ਚੌਹਾਨ, ਸੁਖਜੀਤ ਸਿੰਘ ਭੁੱਲਰ ਨਿਗਰਾਨ ਨਹਿਰੀ ਅਫਸਰ ਪਟਿਆਲਾ ਵੱਲੋਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਕੀਤੇ ਗਏ ਰਾਹਤ ਕਾਰਜਾਂ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰ ਨਹਿਰੀ ਵਿਭਾਗ ਦੇ ਜੇ.ਈ ਅਤੇ ਹੋਰ ਵੱਖ-ਵੱਖ ਸਬੰਧਤ ਮਹਿਕਮਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।

    ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੇਵਾਦਾਰਾਂ ਨੇ ਕੰਮ ਨੇਪਰੇ ਚਾੜਿਆ : ਸਰਪੰਚ

    ਇਸ ਸਬੰਧੀ ਪਿੰਡ ਖੜਿਆਲ ਦੇ ਸਰਪੰਚ ਕੈਪਟਨ ਲਾਭ ਸਿੰਘ ਅਤੇ ਪਿੰਡ ਚੱਠਾ ਨਨਹੇੜਾ ਦੇ ਸਰਪੰਚ ਕੁਲਵੰਤ ਕੌਰ ਦੇ ਪਤੀ ਬਰਿਜ ਲਾਲ ਨੇ ਪਾੜ ਪੂਰੇ ਜਾਣ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਰੱਜ ਕੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਉਹਨਾਂ ਦੇ ਇੱਕ ਛੋਟੇ ਜਿਹੇ ਸੱਦੇ ’ਤੇ ਪੁੱਜ ਗਏ ਸਨ ਅਤੇ ਉਹ ਕੱਲ੍ਹ ਸ਼ਾਮ ਤੋਂ ਲੈ ਕੇ ਹੁਣ ਤੱਕ ਨਹਿਰ ਦੇ ਵਿੱਚ ਵੜ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜੁਟੇ ਹੋਏ ਸਨ। ਜਿਨਾਂ ਨੇ ਅੱਜ ਪਾੜ ਨੂੰ ਬੰਦ ਕਰਨ ਦਾ ਕੰਮ ਨੇਪਰੇ ਚਾੜ ਲਿਆ ਹੈ। ਇਹ ਡੇਰਾ ਸੱਚਾ ਸੌਦਾ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਜਿਸ ਲਈ ਉਹ ਡੇਰਾ ਸੱਚਾ ਸੌਦਾ ਅਤੇ ਉਹਨਾਂ ਦੇ ਸੇਵਾਦਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ।

    500 ਸੇਵਾਦਾਰ ਪਾੜ ਬੰਦ ਕਰਨ ਵਿੱਚ ਲੱਗੇ : ਜਿੰਮੇਵਾਰ

    Punjab

    ਇਸ ਸਬੰਧੀ 85 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ ਅਤੇ 85 ਮੈਂਬਰ ਰਣਜੀਤ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਹੀ ਜਦੋਂ ਤੋਂ ਸਮੂਹ ਪੰਚਾਇਤਾਂ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਤੁਰੰਤ ਇੱਥੇ ਸੇਵਾਦਾਰਾਂ ਨੂੰ ਨਾਲ ਲੈ ਕੇ ਉਹ ਇਹ ਪਾੜ ਨੂੰ ਬੰਦ ਕਰਨ ਦੇ ਵਿੱਚ ਲੱਗੇ ਹੋਏ ਹਨ ਉਹਨਾਂ ਕਿਹਾ ਕਿ ਸਾਡੇ 500 ਦੇ ਕਰੀਬ ਇਥੇ ਸੇਵਾਦਾਰ ਲੱਗੇ ਹੋਏ ਹਨ ਜੋ ਟੀਮਾਂ ਬਣਾ ਕੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਥੋੜਾ ਸਮਾਂ ਥੈਲਿਆਂ ਦੀ ਕਮੀ ਕਾਰਨ ਕੰਮ ਬੰਦ ਕਰਨਾ ਪਿਆ ਸੀ ਫਿਰ ਥੈਲੇ ਆਉਣ ’ਤੇ ਕੰਮ ਸ਼ੁਰੂ ਕੀਤਾ ਗਿਆ ਤੇ ਪਾੜ ਨੂੰ ਬੰਦ ਕਰ ਦਿੱਤਾ ਗਿਆ ਹੈ। Canal Breach Punjab