Fire News: ਗੋਦਰੇਸ ਕੰਪਨੀ ਦੇ ਵੇਅਰ ਹਾਊਸ ’ਚ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ

Fire News
ਰਾਜਪੁਰਾ: ਲੱਗੀ ਅੱਗ ਦਾ ਦ੍ਰਿਸ਼ ਅਤੇ ਅੱਗ ਬੁਝਾਉਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ। ਤਸਵੀਰ: ਅਜਯ ਕਮਲ

ਸਾਹ ਸਤਿਨਾਮ ਜੀ ਗ੍ਰੀਨ ਐਸ ਦੇ ਮੈਂਬਰਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਪਾਇਆ ਅੱਗ ’ਤੇ ਕਾਬੂ

Fire News: (ਅਜਯ ਕਮਲ) ਰਾਜਪੁਰਾ। ਬੀਤੀ ਦੇਰ ਸਾਮ ਲਗਭਗ 7 ਵਜੇ ਦੇ ਕਰੀਬ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਉੱਪਰ ਬਣੇ ਵੇਅਰ ਹਾਊਸਾਂ ਵਿੱਚ ਗੋਦਰੇਜ ਕੰਪਨੀ ਦੇ ਵੇਅਰ ਹਾਊਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮਿਲ ਕੇ ਅੱਗ ’ਤੇ ਪਾਇਆ ਕਾਬੂ।

ਮੌਕੇ ’ਤੇ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਸ਼ਾਮ 7 ਵਜੇ ਦੇ ਕਰੀਬ ਰਾਜਪੁਰਾ ਅੰਬਾਲਾ ਹਾਈਵੇ ਉੱਪਰ ਬਣੇ ਵੱਖ-ਵੱਖ ਕੰਪਨੀਆਂ ਦੇ ਵੇਅਰ ਹਾਊਸ ਜਿਹਨਾਂ ਵਿੱਚ ਇੱਕ ਗੋਦਰੇਸ ਕੰਪਨੀ ਦੇ ਵੇਅਰ ਹਾਊਸ ਨੂੰ ਅਚਾਨਕ ਅੱਗ ਲੱਗ ਗਈ ਜਿਸ ’ਤੇ ਰਾਜਪੁਰਾ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ’ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ’ਤੇ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੌਕੇ ’ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਾਸਤਰੀ ਈਓ ਅਤੇ ਹੋਰ ਅਧਿਕਾਰੀਆਂ ਵੱਲੋਂ ਨਾਲ ਦੇ ਸ਼ਹਿਰਾਂ ਪਟਿਆਲਾ ਅੰਬਾਲਾ ਬਨੂੰੜ ਸਰਹਿੰਦ ਨਾਭਾ ਅਤੇ ਸਮਾਣਾ ਦੀ ਨਗਰ ਕੌਂਸਲਾਂ ਵਿੱਚੋਂ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ ’ਤੇ ਕਾਬੂ ਪਾਇਆ ਗਿਆ।

ਮੌਕੇ ’ਤੇ ਮੌਜ਼ੂਦ ਨਗਰ ਕੌਂਸਲ ਦੇ ਪ੍ਰਧਾਨ ਅਤੇ ਵੇਅਰ ਹਾਊਸ ਦੇ ਮੈਨੇਜਰ ਨੇ ਦੱਸਿਆ ਕਿ ਜਿੱਥੇ ਸਾਡੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐਸ ਕਮੇਟੀ ਦੇ ਸੇਵਾਦਾਰਾਂ ਵੱਲੋਂ ਵੀ ਅੱਗ ’ਤੇ ਕਾਬੂ ਪਾਉਣ ਵਿੱਚ ਪੂਰੀ ਮੱਦਦ ਕੀਤੀ ਗਈ ਜੋ ਕਿ ਸਲਾਘਾਯੋਗ ਹੈ ਕਿਉਂਕਿ ਇਹ ਹਰ ਉਸ ਜਗ੍ਹਾਂ ਉੱਪਰ ਆਪੇ ਹੀ ਪਹੁੰਚ ਜਾਂਦੇ ਹਨ ਜਿੱਥੇ ਕੋਈ ਕੁਦਰਤੀ ਆਫਤ ਜਾਂ ਮਾਨਵਤਾ ਦੀ ਸੇਵਾ ਕਰਨੀ ਹੁੰਦੀ ਹੈ ਤਾਂ ਇਹ ਖੁਦ ਅੱਗੇ ਹੋ ਕੇ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੁਸ਼ਕਿਲ ਵਿੱਚ ਉਨ੍ਹਾਂ ਨਾਲ ਖੜੇ ਰਹਿੰਦੇ ਹਨ।

Fire News
ਰਾਜਪੁਰਾ: ਲੱਗੀ ਅੱਗ ਦਾ ਦ੍ਰਿਸ਼ ਅਤੇ ਅੱਗ ਬੁਝਾਉਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ। ਤਸਵੀਰ: ਅਜਯ ਕਮਲ

ਇਹ ਵੀ ਪੜ੍ਹੋ: Drug Deaddiction: ਰੋਜ਼ਾਨਾ ਲਾਉਂਦਾ ਸੀ ਨਸ਼ੇ ਦੇ 30 ਟੀਕੇ, ਡੇਰਾ ਸੱਚਾ ਸੌਦਾ ’ਚ ਮਿਲੀ ਨਿਜ਼ਾਤ

ਮੌਕੇ ’ਤੇ ਮੌਜ਼ੂਦ ਡੇਰਾ ਸੱਚਾ ਸੌਦਾ ਸਰਸਾ ਦੇ 85 ਮੈਂਬਰ ਅਮਿਤ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਬਲਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੇਮੀ ਦਿਨੇਸ਼ ਇੰਸਾਂ ਜੋ ਕਿ ਆਪਣੀ ਡਿਊਟੀ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਕਿਸੇ ਵੇਅਰ ਹਾਊਸ ਵਿੱਚ ਅੱਗ ਲੱਗੀ ਹੋਈ ਹੈ ਤਾਂ ਉਨ੍ਹਾਂ ਜਿਸ ਦੀ ਸੂਚਨਾ ਤੁਰੰਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਕਮੇਟੀ ਦੇ ਸੇਵਾਦਾਰਾਂ ਨੂੰ ਦਿੱਤੀ। ਜਿਸ ’ਤੇ ਤਰੁੰਤ ਪਹੁੰਚਦਿਆਂ ਗਰੀਨ ਐਸ ਦੇ ਸੇਵਾਦਾਰਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਕਰੀਬ 6 ਤੋਂ ਸੱਤ ਘੰਟੇ ਦਾ ਸਮਾਂ ਲੱਗਿਆ ਅਤੇ ਕੰਪਨੀ ਦੇ ਅਧਿਕਾਰੀਆਂ ਅਤੇ ਈਓ ਸਾਹਿਬ ਨੇ ਦੱਸਿਆ ਕਿ ਗੋਦਰੇਜ ਕੰਪਨੀ ਦੇ ਇੱਥੇ ਏਸੀ ਅਤੇ ਹੋਰ ਕਈ ਆਈਟਮਾਂ ਪਈਆਂ ਸਨ ਜੋ ਕਿ ਪਲਾਸਟਿਕ ਅਤੇ ਗੱਤੇ ਦੀ ਪੈਕਿੰਗ ਵਿੱਚ ਥਰਮੋਕੋਲ ਨਾਲ ਪੈਕ ਸਨ ਜੋ ਕਿ ਜਲਨਸੀਲ ਮਟੀਰੀਅਲ ਹੁੰਦਾ ਹੈ, ਜਿਸ ਕਰਕੇ ਅੱਗ ’ਤੇ ਕਾਬੂ ਪਾਉਣ ਲਈ ਉਹਨਾਂ ਨੂੰ ਕਾਫੀ ਮੁਸ਼ਕਤ ਕਰਨੀ ਪਈ।